ਜੇਕਰ ਰਾਤ ਨੂੰ ਹੁੰਦੀ ਹੈ ਗੈਸ ਤਾਂ ਭੁੱਲ ਕੇ ਵੀ ਨਾ ਕਰੋ ਇਹ ਕੰਮ

06/25/2017 10:48:20 AM

ਜਲੰਧਰ— ਅੱਜ ਦੀ ਲਾਈਫ ਸਟਾਈਲ 'ਚ ਗੈਸ ਹੋਣਾ ਆਮ ਗੱਲ ਹੈ। ਕਈ ਲੋਕਾਂ ਨੂੰ ਤਾਂ ਰਾਤ ਨੂੰ ਪੇਟ 'ਚ ਗੈਸ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦੀ ਨੀਂਦ ਵੀ ਖਰਾਬ ਹੋ ਜਾਂਦੀ ਹੈ ਅਤੇ ਅਗਲੇ ਦਿਨ ਵੀ ਇਸ ਨਾਲ ਪਰੇਸ਼ਾਨੀ ਹੁੰਦੀ ਹੈ। ਇਸ ਦਾ ਕਾਰਨ ਦੇਰ ਰਾਤ ਤੱਕ ਜਾਗਣਾ, ਦੇਰ ਨਾਲ ਭੋਜਨ ਕਰਨਾ, ਲੇਟ ਨਾਈਟ ਤੱਕ ਪਾਰਟੀ ਕਰਨਾ ਅਤੇ ਡ੍ਰਿੰਕਸ , ਆਇਲੀ ਜੰਕ ਫੂਡ ਭੋਜਨ ਹੋ ਸਕਦੇ ਹਨ। ਇਨ੍ਹਾਂ ਕਈ ਕਾਰਨਾਂ ਕਰਕੇ ਰਾਤ ਨੂੰ ਗੈਸ ਹੋ ਸਕਦੀ ਹੈ। ਜੇਕਰ ਤੁਸੀਂ ਇਸ ਪਰੇਸ਼ਾਨੀ ਨੂੰ ਇਗਨੋਰ ਕਰਦੇ ਹੋ ਤਾਂ ਤੁਹਾਨੂੰ ਪੇਪਿਟਕ ਅਲਸਰ ਅਤੇ ਕੈਂਸਰ ਵਰਗੀਆਂ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਰਾਤ ਨੂੰ ਗੈਸ ਦੀ ਪਰੇਸ਼ਾਨੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ।
- ਕੀ ਨਾ ਕਰੋ
1. ਸੱਜੇ ਪਾਸੇ ਕਰਵਟ ਲੈ ਕੇ ਨਾ ਸੋਓੰ। ਇਸ ਨਾਲ ਪੇਟ 'ਚ ਮੌਜ਼ੂਦ ਡਾਈਜੇਸਿਟਵ ਐਸਿਡ ਜ਼ਿਆਦਾ ਰੀਲੀਜ਼ ਹੁੰਦੇ ਹਨ।
2. ਲੇਟ ਨਾਈਟ ਪਾਰਟੀ, ਸ਼ਰਾਬ, ਸਮੋਕਿੰਗ ਨਾ ਕਰੋ। ਇਸ ਨਾਲ ਗੈਸ ਵੱਧ ਸਕਦੀ ਹੈ।
3. ਸੌਂਣ ਤੋਂ ਪਹਿਲਾਂ ਕੋਲਡ ਡ੍ਰਿੰਕ, ਕਾਫੀ, ਚਾਕਲੇਟ ਆਦਿ ਨਾ ਖਾਓ। ਇਸ ਨਾਲ ਗੈਸ ਵੱਧਦੀ ਹੈ।
4. ਰਾਤ 'ਤੇ ਭੋਜਨ 'ਤ ਖੱਟੀਆਂ ਚੀਜ਼ਾਂ, ਟਮਾਟਰ, ਵਿਗੇਨਰ ਵਰਗੀਆਂ ਚੀਜ਼ਾਂ ਨਾ ਖਾਓ।
5. ਜ਼ਿਆਦਾ ਹੈਵੀ ਜਾਂ ਸਪਾਇਸੀ ਡਿਨਰ ਨਾ ਕਰੋ। ਇਸ ਨਾਲ ਪੇਟ 'ਚ ਐਸਿਡ ਰੀਲੀਜ਼ ਹੁੰਦਾ ਹੈ।
6. ਸੌਂਣ ਤੋਂ 3-4 ਘੰਟੇ ਪਹਿਲਾਂ ਡਿਨਰ ਕਰ ਲਓ। ਇਸ ਨਾਲ ਭੋਜਨ ਪਚ ਜਾਂਦਾ ਹੈ।
- ਕੀ ਕਰਨਾ ਚਾਹੀਦਾ ਹੈ
1. ਕੇਲਾ ਖਾਓ। ਇਸ 'ਚ ਮੌਜ਼ੂਦ ਤੱਤ ਗੈਸ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ।
2. ਲਾਈਟ ਡਿਨਰ ਕਰੋ। ਇਸ ਨਾਲ ਡਾਈਜੇਸ਼ਨ 'ਚ ਆਸਾਨੀ ਹੁੰਦੀ ਹੈ। ਐਸਿਡ ਜ਼ਿਆਦਾ ਨਹੀਂ ਬਣਦਾ।
3. ਖਾਣ ਤੋਂ ਬਾਅਦ ਸੌਂਫ ਜਾਂ ਲੌਂਗ-ਇਲਾਇਚੀ ਚਬਾਓ। 
4. ਠੰਡਾ ਦੁੱਧ ਪੀਓ। ਇਹ ਜਲਨ ਤੋਂ ਰਾਹਤ ਦਿਲਾਉਂਦਾ ਹੈ।


Related News