ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

08/18/2017 6:23:19 PM

ਨਵੀਂ ਦਿੱਲੀ— ਰਾਤ ਦਿਨ ਕੰਮ ਦੀਆਂ ਜਿੰਮੇਦਾਰੀਆਂ ਅਤੇ ਕੰਮ ਵਿਚ ਬਿਜੀ ਹੋਣ ਦੇ ਕਾਰਨ ਆਰਾਮ ਕਰਨ ਦਾ ਸਮਾਂ ਨਹੀਂ ਹੁੰਦਾ। ਸਿਰਫ ਰਾਤ ਦਾ ਹੀ ਸਮਾਂ ਹੈ ਜਦੋਂ ਲੋਕ ਆਰਾਮ ਦੀ ਨੀਂਦ ਨਾਲ ਦਿਨ ਭਰ ਦੀ ਥਕਾਵਟ ਨੂੰ ਦੂਰ ਕਰ ਸਕਦੇ ਹਨ ਪਰ ਕਈ ਵਾਰ ਕੁਝ ਵਜ੍ਹਾ ਨਾ ਹੁੰਦੇ ਹੋਏ ਵੀ ਸਾਰੀ ਰਾਤ ਨੀਂਦ ਨਹੀਂ ਆਉਂਦੀ। ਜਿਸ ਕਾਰਨ ਅਸੀਂ ਹੋਰ ਵੀ ਪ੍ਰੇਸ਼ਾਨ ਹੋ ਜਾਂਦੇ ਹਾਂ। ਇਸ ਦੇ ਪਿੱਛੇ ਦੀ ਵਜ੍ਹਾ ਸਾਡਾ ਗਲਤ ਤਰੀਕੇ ਨਾਲ ਖਾਦਾ ਭੋਜਨ ਵੀ ਹੋ ਸਕਦਾ ਹੈ। ਕੁਝ ਆਹਾਰ ਅਜਿਹੇ ਹੁੰਦੇ ਹਨ ਜੋ ਰਾਤ ਦੇ ਸਮੇਂ ਖਾਣ ਨਾਲ ਨੀਂਦ ਵਿਚ ਪ੍ਰੇਸ਼ਾਨੀ ਪਾਉਂਦੇ ਹਨ। ਆਓ ਜਾਣਦੇ ਹਾਂ ਰਾਤ ਦੇ ਸਮੇਂ ਕਿਸ ਤਰ੍ਹਾਂ ਦਾ ਖਾਣਾ ਖਾਣ ਨਾਲ ਤੁਸੀਂ ਚੰਗੀ ਨੀਂਦ ਲੈ ਸਕਦੇ ਹੋ। 
1. ਕੇਲਾ 
ਕੇਲਾ ਕੈਲਸ਼ੀਅਮ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਵਿਚ ਟ੍ਰਿਪਟੋਫੇਨ ਬਣਾਉਣ ਦਾ ਕੰਮ ਕਰਦਾ ਹੈ। ਇਸ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ ਅਤੇ ਨੀਂਦ ਦਿਵਾਉਣ ਵਿਚ ਵੀ ਮਦਦਗਾਰ ਹੈ। ਇਸ ਤੋਂ ਇਲਾਵਾ ਕੇਲੇ ਵਿਚ ਸ਼ਾਮਲ ਮੈਗਨੀਸ਼ੀਅਮ ਨਾਲ ਮਸਲਸ ਨੂੰ ਆਰਾਮ ਮਿਲਦਾ ਹੈ।
2. ਦੁੱਧ
ਰਾਤ ਨੂੰ ਸੋਣ ਤੋਂ ਪਹਿਲਾਂ ਦੁੱਧ ਦੀ ਵਰਤੋਂ ਕਰਨਾ ਚੰਗਾ ਮੰਨਿਆ ਜਾਂਦਾ ਹੈ। ਇਸ ਵਿਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ ਜੋ ਨੀਂਦ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਬਣਨ ਦਿੰਦਾ ਜੇ ਤੁਹਾਨੂੰ ਵੀ ਰਾਤ ਦੇ ਸਮੇਂ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੈ ਤਾਂ ਸੋਂਣ ਤੋਂ ਪਹਿਲਾਂ ਇਕ ਗਲਾਸ ਗਰਮ ਦੁੱਧ ਜ਼ਰੂਰ ਪੀ ਲਓ।
3. ਬਾਦਾਮ
ਬਾਦਾਮ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸ ਵਿਚ ਫੈਟ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਚੰਗੀ ਨੀਂਦ ਲਈ ਲਾਭਕਾਰੀ ਹੁੰਦੇ ਹਨ। ਰਾਤ ਦੇ ਸਮੇਂ ਬਾਦਾਮ ਦੀ ਵਰਤੋਂ ਜ਼ਰੂਰ ਕਰੋ। ਤੁਸੀਂ ਬਾਦਾਮ ਦੇ ਨਾਲ ਦੁੱਧ ਅਤੇ ਸ਼ਹਿਦ ਵੀ ਲੈ ਸਕਦੇ ਹੋ।
4. ਸ਼ਹਿਦ 
ਸ਼ਹਿਦ ਐਂਟੀਬੈਕਟੀਰੀਅਲ, ਐਂਟੀਆਕਸੀਡੇਂਟ ਅਤੇ ਐਂਟੀਫੰਗਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਰਾਤ ਦੇ ਸਮੇਂ ਇਸ ਨੂੰ ਡਾਈਟ ਵਿਚ ਜ਼ਰੂਰ ਸ਼ਾਮਲ ਕਰੋ। 
5. ਦਲੀਆ
ਦਲੀਆ ਪੋਸ਼ਣ ਨਾਲ ਭਰਪੂਰ ਹਲਕਾ ਆਹਾਰ ਹੈ। ਇਹ ਆਸਾਨੀ ਨਾਲ ਪਚ ਵੀ ਜਾਂਦਾ ਹੈ। ਤੁਸੀਂ ਰਾਤ ਨੂੰ ਦੁੱਧ , ਸ਼ਹਿਦ, ਕੇਲੇ ਅਤੇ ਬਾਦਾਮ ਦੇ ਨਾਲ ਇਸ ਨੂੰ ਖਾ ਸਕਦੇ ਹੋ। ਰਾਤ ਨੂੰ ਸੋਣ ਤੋਂ ਪਹਿਲਾਂ ਇਕ ਕੋਲੀ ਦਲੀਆ ਜ਼ਰੂਰ ਖਾਓ।


Related News