ਜੇ ਤੁਹਾਨੂੰ ਵੀ ਹੈ ਭੁੱਲਣ ਦੀ ਬੀਮਾਰੀ ਤਾਂ ਵਰਤੋ ਇਹ ਘਰੇਲੂ ਨੁਸਖੇ

08/16/2017 4:31:26 PM

ਨਵੀਂ ਦਿੱਲੀ— ਭੱਜਦੋੜ ਭਰੀ ਅਤੇ ਬਿਜੀ ਲਾਈਫਸਟਾਈਲ ਵਿਚ ਦਿਮਾਗ ਦਾ ਕੰਮ ਜ਼ਿਆਦਾ ਹੈ। ਜ਼ਾਹਿਰ ਹੈ ਕਿ ਇਸ ਨਾਲ ਵਿਅਕਤੀ ਦਾ ਦਿਮਾਗ ਕਾਫੀ ਖਰਚ ਹੁੰਦਾ ਹੈ। ਇਸੇ ਵਜ੍ਹਾ ਨਾਲ ਜ਼ਿਆਦਾਤਰ ਲੋਕਾਂ ਦਾ ਦਿਮਾਗ ਕਮਜ਼ੋਰ ਹੋਣ ਲੱਗਦਾ ਹੈ। ਹਰ ਗੱਲ ਦਿਮਾਗ 'ਚੋਂ ਨਿਕਲਣ ਲੱਗਦੀ ਹੈ। ਜਿਸ ਵਜ੍ਹਾ ਨਾਲ ਸਾਨੂੰ ਕਈ ਵਾਰ ਦੂਜਿਆਂ ਦੇ ਗੁੱਸੇ ਦਾ ਕਾਰਨ ਬਣਨਾ ਪੈਂਦਾ ਹੈ, ਜੇ ਤੁਸੀਂ ਵੀ ਕੋਈ ਚੀਜ਼ ਰੱਖ ਕੇ ਭੁੱਲ ਗਏ ਹੋ ਤਾਂ ਆਪਣੀ ਸਿਹਤ 'ਤੇ ਧਿਆਨ ਦੇਣਾ ਜ਼ਰੂਰੀ ਹੈ। ਅਜਿਹੇ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰੋ, ਜਿਸ ਨਾਲ ਸੋਚਣ ਦੀ ਸ਼ਕਤੀ ਤੇਜ਼ ਹੋਵੇ। ਤੁਸੀਂ ਘਰੇਲੂ ਨੁਸਖੇ ਅਪਣਾ ਕੇ ਵੀ ਆਪਣੇ ਦਿਮਾਗ ਨੂੰ ਤੇਜ਼ ਰੱਖ ਸਕਦੇ ਹੋ। ਆਓ ਜਾਣਦੇ ਹਾਂ ਅਜਿਹੀਆਂ ਕੁਝ ਚੀਜ਼ਾਂ ਬਾਰੇ, ਜਿਸ ਨਾਲ ਸਮਰਣ ਸ਼ਕਤੀ ਦਿਨੋ-ਦਿਨ ਤੇਜ਼ ਹੁੰਦੀ ਰਹੇਗੀ। 
1. ਭਿਓਂਏ ਹੋਏ ਬਾਦਾਮ
ਰੋਜ਼ ਰਾਤ ਨੂੰ 10-15 ਬਾਦਾਮ ਪਾਣੀ ਵਿਚ ਭਿਓਂਕੇ ਰੱਖ ਦਿਓ। ਸਵੇਰੇ ਇਨ੍ਹਾਂ ਦੇ ਛਿਲਕੇ ਉਤਾਰ ਕੇ ਇਨ੍ਹਾਂ ਦੀ ਬਾਰੀਕ ਪੇਸਟ ਬਣਾ ਲਓ। ਫਿਰ ਇਸ ਵਿਚ ਸ਼ਹਿਦ ਪਾ ਕੇ ਉਬਾਲ ਲਓ। ਫਿਰ ਇਸ ਨੂੰ ਠੰਡਾ ਕਰਕੇ ਪੀਓ। ਇਸ ਦੀ ਵਰਤੋਂ ਕਰਨ ਨਾਲ 2 ਘੰਟਿਆਂ ਬਾਅਗ ਕੁਝ ਵੀ ਨਾ ਖਾਓ। 
2. ਆਂਵਲੇ ਦੇ ਮੁਰੱਬਾ
ਆਂਵਲੇ ਦੀ ਵਰਤੋਂ ਸਰਦੀਆਂ ਵਿਚ ਕੀਤੀ ਜਾਂਦੀ ਹੈ। ਇਸ ਨਾਲ ਕਈ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਸਵੇਰੇ ਖਾਲੀ ਪੇਟ ਆਂਵਲੇ ਦਾ ਮੁਰੱਬਾ ਖਾਓ। ਇਸ ਨਾਲ ਸਮਰਨ ਸ਼ਕਤੀ ਵਧਦੀ ਹੈ। ਗੱਲ-ਗੱਲ 'ਤੇ ਭੁੱਲਣ ਦੀ ਪ੍ਰੇਸ਼ਾਨੀ ਵੀ ਦੂਰ ਹੋ ਜਾਂਦੀ ਹੈ। 
3. ਗਾਂ ਦਾ ਘਿਓ
ਗਾਂ ਦਾ ਘਿਓ ਨਾਲ ਰਾਤ ਨੂੰ ਸੋਣ ਤੋਂ ਪਹਿਲਾਂ ਸਿਰ ਦੀ ਮਾਲਿਸ਼ ਕਰੋ। ਇਸ ਨਾਲ ਸਮਰਨ ਸ਼ਕਤੀ ਤੇਜ਼ ਹੋਵੇਗੀ। ਤੁਸੀਂ ਅਖਰੋਟ ਖਾਂਦੇ ਹੋ ਤਾਂ ਬਹੁਤ ਚੰਗਾ ਹੈ ਕਿਉਂਕਿ ਦਿਮਾਗ ਨੂੰ ਤੇਜ਼ ਰੱਖਣ ਵਾਲੇ ਗੁਣ ਇਸ ਵਿਚ ਮੌਜੂਦ ਹੁੰਦੇ ਹਨ। 10 ਗ੍ਰਾਮ ਕਿਸ਼ਮਿਸ਼ ਦੇ ਨਾਲ 20 ਗ੍ਰਾਮ ਅਖਰੋਟ ਖਾਓ।
4. ਗਾਜਰ ਅਤੇ ਗੁਲਕੰਦ
ਗਾਜਰ ਅਤੇ ਗੁਲਕੰਦ ਖਾਣ ਨਾਲ ਦਿਮਾਗ ਤੇਜ਼ ਰਹਿੰਦਾ ਹੈ। ਦਿਨ ਵਿਚ ਰੋਜ਼ 2-3 ਵਾਰ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ। ਇਸ ਨਾਲ ਦਿਮਾਗ ਬਿਲਕੁਲ ਸਿਹਤਮੰਦ ਰਹਿੰਦਾ ਹੈ। 
5. ਉੜਦ ਦਾਲ
ਰਾਤ ਨੂੰ ਸੋਣ ਤੋਂ ਪਹਿਲਾਂ ਉੜਦ ਦਾਲ ਨੂੰ ਭਿਓਂ ਕੇ ਰੱਖ ਦਿਓ। ਸਵੇਰੇ ਇਸ ਦਾਲ ਦੀ ਪੇਸਟ ਬਣਾ ਕੇ ਇਸ ਵਿਚ ਮਿਸ਼ਰੀ ਮਿਲਾ ਲਓ। ਫਿਰ ਇਸ ਦੇ ਨਾਲ ਇਸ ਦੀ ਵਰਤੋਂ ਕਰੋ। ਇਸ ਨਾਲ ਵੀ ਦਿਮਾਗ ਤੇਜ਼ ਰਹੇਗਾ।
6. ਸੌਂਫ 
ਸੌਂਫ ਦੇ ਦਾਨੇ ਪੀਸ ਕੇ ਪਾਊਡਰ ਬਣਾ ਲਓ। ਫਿਰ ਇਸ ਪਾਊਡਰ ਨੂੰ ਸਵੇਰੇ ਸ਼ਾਮ ਦੁੱਧ ਦੇ ਨਾਲ ਲਓ। ਇਸ ਨਾਲ ਬਾਕੀ ਸਮੱਸਿਆਵਾਂ ਤਾਂ ਦੂਰ ਹੁੰਦੀਆਂ ਹਨ ਦਿਮਾਗ ਵੀ ਤੇਜ਼ ਰਹਿੰਦਾ ਹੈ। 
7. ਸ਼ਹਿਦ ਅਤੇ ਦਾਲਚੀਨੀ
ਸ਼ਹਿਦ ਦੇ ਨਾਲ 10 ਗ੍ਰਾਮ ਦਾਲਚੀਨੀ ਮਿਲਾ ਕੇ ਚੱਟ ਲਓ। ਇਸ ਨਾਲ ਵੀ ਦਿਮਾਗ ਤੇਜ਼ ਰਹੇਗਾ ਭੁੱਲਣ ਦੀ ਬੀਮਾਰੀ ਵੀ ਦੂਰ ਹੋ ਜਾਵੇਗੀ।
 


Related News