ਕਬਜ਼ ਕਾਰਨ ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਰਾਤ ਨੂੰ ਭੁੱਲ ਕੇ ਵੀ ਨਾ ਕਰੋ ਇਹ ਕੰਮ

06/27/2017 6:47:34 PM

ਨਵੀਂ ਦਿੱਲੀ— ਕਬਜ਼ ਮਤਲਬ ਕਾਨਸਿਟਪੇਸ਼ਨ ਦੀ ਸ਼ਿਕਾਇਤ ਹੋਣ 'ਤੇ ਤੇਜ਼ ਦਵਾਈ ਲੈਣ ਦੀ ਥਾਂ ਘਰੇਲੂ ਇਲਾਜ ਕਰਨਾ ਚਾਹੀਦਾ ਹੈ। ਡਾਕਟਰਾਂ ਮੁਤਾਬਕ ਜੇ ਕਬਜ਼ ਕਾਰਨ ਸਵੇਰੇ ਠੀਕ ਤਰ੍ਹਾਂ ਪੇਟ ਸਾਫ ਨਹੀਂ ਹੁੰਦਾ ਤਾਂ ਰਾਤ ਨੂੰ ਹੀ ਕੁਝ ਉਪਾਅ ਕਰਨੇ ਚਾਹੀਦੇ ਹਨ ਤਾਂ ਜੋ ਸਵੇਰੇ ਤਾਜ਼ਾ ਮਹਿਸੂਸ ਕੀਤਾ ਜਾ ਸਕੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰਾਤ ਨੂੰ ਕਿਹੜੇ ਕੰਮ ਕਰਨਾ ਚਾਹੀਦੇ ਹਨ 'ਤੇ ਕਿਹੜੇ ਨਹੀਂ।
ਕਬਜ਼ ਦੀ ਸਮੱਸਿਆ ਤੋਂ ਬਚਣ ਲਈ ਰਾਤ ਸਮੇਂ ਨਹੀਂ ਕਰਨੇ ਚਾਹੀਦੇ ਇਹ ਕੰਮ
1. ਡਿਨਰ 'ਚ ਜ਼ਿਆਦਾ ਮੈਦਾ, ਜੰਕ ਜਾਂ ਪ੍ਰੋਸੈੱਸਡ ਫੂਡ ਨਹੀਂ ਖਾਣਾ ਚਾਹੀਦਾ। ਇਨ੍ਹਾਂ 'ਚ ਫਾਈਬਰ ਨਹੀਂ ਹੁੰਦੇ, ਜਿਸ ਕਾਰਨ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।
2. ਦੇਰ ਰਾਤ ਤੱਕ ਸ਼ਰਾਬ ਜਾਂ ਸਿਗਰਟ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਕਬਜ਼ ਹੋ ਸਕਦੀ ਹੈ।
3. ਦੇਰ ਰਾਤ ਚਾਹ ਜਾਂ ਕੌਫੀ ਪੀਣ ਨਾਲ ਪਾਚਨ ਤੰਤਰ ਖਰਾਬ ਹੋ ਸਕਦਾ ਹੈ।
4. ਆਇਰਨ ਅਤੇ ਕੈਲਸ਼ੀਅਮ ਸਪਲੀਮੈਂਟਸ ਵੀ ਰਾਤ ਨੂੰ ਨਹੀਂ ਲੈਣੇ ਚਾਹੀਦੇ। 
5. ਜ਼ਿਆਦਾ ਡੇਅਰੀ ਪ੍ਰੋਡਕਟ ਨਾ ਲਓ। ਇਸ ਨਾਲ ਵੀ ਕਬਜ਼ ਅਤੇ ਪੇਟ 'ਚ ਗੈਸ ਬਨਣ ਦੀ ਸਮੱਸਿਆ ਹੋ ਸਕਦੀ ਹੈ।
ਕਬਜ਼ ਦੀ ਸਮੱੱਸਿਆ ਤੋਂ ਬਚਣ ਲਈ ਰਾਤ ਵੇਲੇ ਕਰੋ ਇਹ ਕੰਮ
1. ਮਿੱਟੀ ਦੇ ਬਰਤਨ 'ਚ ਤ੍ਰਿਫਲਾ ਪਾਊਡਰ ਭਿਓਂ ਦਿਓ। ਸੋਣ ਤੋਂ ਪਹਿਲਾਂ ਇਸ ਦਾ ਪਾਣੀ ਛਾਣ ਕੇ ਪੀਓ।
2. ਸੋਣ ਤੋਂ ਪਹਿਲਾਂ ਭਿਓਂਈ ਹੋਈ ਅਲਸੀ ਦਾ ਪਾਣੀ ਪੀਓ ਅਤੇ ਅਲਸੀ ਚਬਾ ਕੇ ਖਾ ਲਓ।
3. ਸੋਣ ਤੋਂ ਪਹਿਲਾਂ ਇਕ ਚਮਚ ਇਸਬਗੋਲ ਦੀ ਭੂਕੀ ਦੁੱਧ 'ਚ ਜਾਂ ਪਾਣੀ 'ਚ ਮਿਲਾ ਕੇ ਪੀ ਲਓ।
4. ਥੋੜ੍ਹੀ ਜਿਹੀ ਕਿਸ਼ਮਿਸ਼ ਪਾਣੀ 'ਚ ਭਿਓਂ ਦਿਓ। ਸੋਣ ਤੋਂ ਪਹਿਲਾਂ ਇਹ ਪਾਣੀ ਪੀ ਲਓ ਅਤੇ ਕਿਸ਼ਮਿਸ਼ ਖਾ ਲਓ।
5. ਦੁੱਧ 'ਚ ਦੋ-ਤਿੰਨ ਅੰਜੀਰ ਉਬਾਲ ਲਓ। ਰਾਤ ਨੂੰ ਸੋਣ ਤੋਂ ਪਹਿਲਾਂ ਇਹ ਕੋਸਾ ਦੁੱਧ ਪੀਓ ਅਤੇ ਅੰਜੀਰ ਖਾ ਲਓ।
6. ਸੋਣ ਤੋਂ ਪਹਿਲਾਂ ਇਕ ਗਿਲਾਸ ਕੋਸੇ ਦੁੱਧ 'ਚ ਇਕ ਚਮਚ ਕੇਸਟਰ ਤੇਲ ਮਿਲਾ ਕੇ ਪੀਓ।
7. ਸੋਣ ਤੋਂ ਪਹਿਲਾਂ ਇਕ ਗਿਲਾਸ ਕੋਸੇ ਪਾਣੀ 'ਚ ਦੋ ਚਮਚ ਐਲੋਵੇਰਾ ਜੈੱਲ ਘੋਲ ਕੇ ਪੀ ਲਓ।


Related News