ਚੰਗੀ ਨੀਂਦ ਪਾਉਣ ਲਈ ਅਪਣਾਓ ਇਹ ਬੈਸਟ ਟਿਪਸ

04/27/2017 12:29:42 PM

ਜਲੰਧਰ— ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸੌਂਣ ਲਈ ਸਲੀਪਿੰਗ ਪਿਲਸ ਦਾ ਸਹਾਰਾ ਲੈਂਦੇ ਹਨ ਪਰ ਰੋਜ਼ਾਨਾ ਇਨ੍ਹਾਂ ਦੀ ਵਰਤੋਂ ਉਨ੍ਹਾਂ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ। ਰਾਤ ਨੂੰ ਆਰਾਮਦਾਇਕ ਨੀਂਦ ਨਾ ਆਉਣ ਦੇ ਪਿੱਛੇ ਕਾਰਨ ਦਿਨ ਭਰ ਦੀ ਥਕਾਵਟ, ਕੰਮ ਦਾ ਪ੍ਰੈਸ਼ਰ, ਕਿਸੇ ਗੱਲ ਦਾ ਤਣਾਅ ਅਤੇ ਫਿਰ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਤੁਹਾਨੂੰ ਸੌਂਣ ਨਹੀਂ ਦਿੰਦੀਆਂ। ਇਸ ਤੋਂ ਇਲਾਵਾ ਬਦਲਦੀ ਜੀਵਨਸ਼ੈਲੀ ਵੀ ਇਸਦੇ ਲਈ ਓਨੀ ਹੀ ਜ਼ਿੰਮੇਵਾਰ ਹੈ। ਲੋੜੀਦੀ ਨੀਂਦ ਨਾ ਲੈਣ ਨਾਲ ਅਗਲੀ ਸਵੇਰ ਵੀ ਸੁਸਤੀ, ਥਕਾਵਟ ਅਤੇ ਚਿੜਚਿੜੇਪਨ ਵਿਚ ਲੰਘਦੀ ਹੈ ਅਤੇ ਚਿਹਰੇ ਦਾ ਨੂਰ ਕਿਤੇ ਗੁਆਚ ਜਾਂਦਾ ਹੈ। ਜੇ ਤੁਸੀਂ ਵੀ ਲਗਾਤਾਰ ਨੀਂਦ ਨਾ ਆਉਣ ਦੀ ਕਿਸੇ ਸਮੱਸਿਆ ਵਿਚੋਂ ਲੰਘ ਰਹੇ ਹੋ ਤਾਂ ਆਪਣੀ ਡੇਲੀ ਰੁਟੀਨ ਵਿਚ ਕੁਝ ਬਦਲਾਅ ਲਿਆਓ। ਇਸ ਨਾਲ ਤੁਹਾਨੂੰ ਕਿਸੇ ਤਰ੍ਹਾਂ ਦੀਆਂ ਦਵਾਈਆਂ ਦਾ ਸਹਾਰਾ ਵੀ ਨਹੀਂ ਲੈਣਾ ਪਵੇਗਾ ਅਤੇ ਨੀਂਦ ਵੀ ਮਜ਼ੇ ਨਾਲ ਆਵੇਗੀ।
- ਯੂਰੀਨਰੀ ਬਲੈਡਰ ਨੂੰ ਰੱਖੋ ਖਾਲੀ
ਉਮਰ ਵਧਣ ਦੇ ਨਾਲ ਸਰੀਰ ਵਿਚ ਗੁਰਦਿਆਂ ਨੂੰ ਵੱਧ ਯੂਰਿਨ ਬਣਾਉਣ ਤੋਂ ਰੋਕਣ ਵਾਲੇ ਐਂਟੀਡਾਇਯੂਰੇਟਿਕ ਹਾਰਮੋਨ ਘੱਟ ਹੋਣਾ ਸ਼ੁਰੂ ਹੋ ਜਾਂਦੇ ਹਨ। ਅਜਿਹੇ ਵਿਚ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ, ਜਿਸ ਨਾਲ ਨੀਂਦ ਖਰਾਬ ਹੁੰਦੀ ਹੈ। 50 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਸਮੱਸਿਆ ਤੋਂ ਵੱਧ ਪ੍ਰੇਸ਼ਾਨ ਰਹਿੰਦੇ ਹਨ। ਇਸ ਲਈ ਰਾਤ ਨੂੰ ਸੌਣ ਤੋਂ 2 ਘੰਟੇ ਪਹਿਲਾਂ ਤਰਲ ਪਦਾਰਥ ਪੀਣ ਤੋਂ ਬਚੋ ਅਤੇ ਯੂਰੀਨਰੀ ਬਲੈਡਰ ਨੂੰ ਖਾਲੀ ਜ਼ਰੂਰ ਰੱਖੋ। ਨਮਕ ਦਾ ਸੇਵਨ ਘੱਟ ਕਰੋ। ਇਸ ਨਾਲ ਵੀ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਖਤਮ ਹੋਵੇਗੀ।
- ਉਚਿਤ ਤਾਪਮਾਨ
ਜਿਸ ਬੈੱਡਰੂਮ ਵਿਚ ਤੁਸੀਂ ਸੌਂਦੇ ਹੋ, ਉਥੋਂ ਦਾ ਤਾਪਮਾਨ ਸਹੀ ਅਤੇ ਵਾਤਾਵਰਣ ਸ਼ਾਂਤ ਰੱਖੋ। ਕਮਰਾ ਇੰਨਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਕਿ ਸਰੀਰ ਵਿਚ ਕੰਬਣੀ ਆਵੇ ਅਤੇ ਇੰਨਾ ਗਰਮ ਵੀ ਨਾ ਹੋਵੇ ਕਿ ਪਸੀਨੇ ਛੁੱਟਣ। 18.5 ਡਿਗਰੀ ਸੈਲਸੀਅਸ ਤੋਂ 20 ਡਿਗਰੀ ਸੈਲਸੀਅਸ ਤੱਕ ਤਾਪਮਾਨ ਆਦਰਸ਼ ਮੰਨਿਆ ਜਾਂਦਾ ਹੈ।
- ਐਕਸਰਸਾਈਜ਼
ਸਕੂਨ ਦੀ ਨੀਂਦ ਚਾਹੁੰਦੇ ਹੋ ਤਾਂ ਐਕਸਰਸਾਈਜ਼ ਕਰਨਾ ਸਭ ਤੋਂ ਬੈਸਟ ਹੈ। ਦਿਨ ਵਿਚ ਥੋੜ੍ਹਾ ਜਿਹਾ ਸਮਾਂ ਐਕਸਰਸਾਈਜ਼ ਲਈ ਜ਼ਰੂਰ ਕੱਢੋ। ਸ਼ਾਮ ਨੂੰ 4 ਤੋਂ 7 ਵਜੇ ਵਿਚਾਲੇ ਕਸਰਤ ਕਰੋ। ਤੁਸੀਂ ਚਾਹੋ ਤਾਂ ਸੌਣ ਤੋਂ ਪਹਿਲਾਂ 30 ਮਿੰਟ ਸੈਰ ਵੀ ਕਰ ਸਕਦੇ ਹੋ। ਇਸ ਨਾਲ ਨੀਂਦ ਵਧੀਆ ਆਵੇਗੀ।
- ਧੁੱਪ
ਵਧਦੀ ਉਮਰ ਵਿਚ ਸਲੀਪਿੰਗ ਹਾਰਮੋਨ ਦਾ ਉਤਪਾਦਨ ਸਰੀਰ ਵਿਚ ਘੱਟ ਹੋਣ ਲੱਗਦਾ ਹੈ ਅਤੇ ਚੰਗੀ ਨੀਂਦ ਲਈ ਮੇਲਾਟੋਨਿਨ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਸੂਰਜ ਦੀਆਂ ਕਿਰਨਾਂ ਨਾਲ ਮੇਲਾਟੋਨਿਨ ਦੀ ਇਕਾਗਰਤਾ ਵਧਦੀ ਹੈ, ਇਸ ਲਈ ਹਲਕੀ-ਫੁਲਕੀ ਧੁੱਪ ਦਾ ਮਜ਼ਾ ਲੈਣਾ ਵੀ ਬਹੁਤ ਜ਼ਰੂਰੀ ਹੈ।
- ਮਨ ਨੂੰ ਰੱਖੋ ਸ਼ਾਂਤ
ਦਿਨ ਭਰ ਦੀ ਥਕਾਵਟ ਦੂਰ ਕਰਨ ਲਈ ਰਾਤ ਨੂੰ ਨਹਾ ਕੇ ਸੌਣ ਦੀ ਆਦਤ ਪਾਓ। ਇਸ ਨਾਲ ਸਰੀਰ ਨੂੰ ਤਾਜ਼ਗੀ ਮਿਲਦੀ ਹੈ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ। ਤੁਸੀਂ ਸੌਣ ਤੋਂ ਪਹਿਲਾਂ ਹਲਕੇ-ਫੁਲਕੇ ਯੋਗ ਆਸਣ ਦਾ ਸਹਾਰਾ ਵੀ ਲੈ ਸਕਦੇ ਹੋ। ਇਸ ਨਾਲ ਮਨ ਸ਼ਾਂਤ ਹੋਵੇਗਾ ਅਤੇ ਚੰਗੀ ਨੀਂਦ ਆਵੇਗੀ।
- ਚੈਰੀ
ਚੈਰੀ ਇਕ ਅਜਿਹਾ ਫਲ ਹਨ, ਜਿਸ ਵਿਚ ਮੇਲਾਟੋਨਿਨ ਤੱਤ ਪਾਇਆ ਜਾਂਦਾ ਹੈ, ਜੋ ਚੰਗੀ ਨੀਂਦ ਲਿਆਉਣ ਵਾਲੇ ਹਾਰਮੋਨ ਲਈ ਮਦਦਗਾਰ ਹੈ। ਖੋਜ ਮੁਤਾਬਕ ਸਵੇਰੇ ਉੱਠਣ ਤੋਂ 30 ਮਿੰਟ ਬਾਅਦ ਅਤੇ ਸ਼ਾਮ ਦੇ ਖਾਣੇ ਤੋਂ 30 ਮਿੰਟ ਪਹਿਲਾਂ ਚੈਰੀ ਦਾ ਰਸ ਪੀਣ ਨਾਲ ਨੀਂਦ ਚੰਗੀ ਆਉਂਦੀ ਹੈ। ਇਹ ਉਨੀਂਦਰੇ ਦੀ ਸਮੱਸਿਆ ਦੇ ਸ਼ਿਕਾਰ ਲੋਕਾਂ ਲਈ ਬੈਸਟ ਹੈ।
- ਸਲੀਪਿੰਗ ਪਿਲਸ ਨੂੰ ਕਹੋ ''ਨਾਂਹ''
ਕੁਝ ਲੋਕ ਨੀਂਦ ਨਾ ਆਉਣ ''ਤੇ ਦਵਾਈਆਂ ਦਾ ਸਹਾਰਾ ਲੈਂਦੇ ਹਨ, ਜੋ ਸਿਹਤ ਅਤੇ ਸਰੀਰ ਦੇ ਅੰਦਰੂਨੀ ਹਿੱਸਿਆਂ ਵਿਚ ਬਹੁਤ ਬੁਰਾ ਪ੍ਰਭਾਵ ਪਾਉਂਦੀਆਂ ਹਨ। ਸਲੀਪਿੰਗ ਪਿਲਸ ਨਾਲ ਨੀਂਦ ਨਾ ਆਉਣਾ, ਕਬਜ਼ ਅਤੇ ਪਿਸ਼ਾਬ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 


Related News