ਐਵੋਕੈਡੋ ਦੀ ਵਰਤੋ ਨਾਲ ਇਨ੍ਹਾਂ ਬੀਮਾਰੀਆਂ ਤੋਂ ਪਾਓ ਛੁਟਕਾਰਾ

08/17/2017 4:28:36 PM

ਨਵੀਂ ਦਿੱਲੀ— ਇਸ ਸੀਜਨ ਵਿਚ ਐਵੋਕੈਡੋ ਖਾਣ ਦਾ ਆਪਣਾ ਵੱਖਰਾ ਹੀ ਮਜਾ ਹੈ। ਆਮ ਬੋਲਚਾਲ ਦੀ ਭਾਸ਼ਾ ਵਿਚ ਇਸ ਨੂੰ ਬਟਰ ਫਰੂਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਵਸਾ ਨਾਲ ਭਰਪੂਰ ਫਲ ਹੈ ਜਿਸ ਵਿਚ ਕਈ ਊਰਜਾ ਵਾਲੇ ਪੋਸ਼ਕ ਤੱਤ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਐਵੋਕੈਡੋ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ
1. ਦਿਲ ਦੇ ਰੋਗ ਨੂੰ ਘੱਟ ਕਰਦਾ ਹੈ
ਐਵੋਕੈਡੋ ਸਾਡੇ ਸਰੀਰ ਦੇ ਸਿਸਟਮ ਨੂੰ ਸਕਾਰਤਮਕ ਰੂਪ ਨਾਲ ਪ੍ਰਭਾਵਿਤ ਕਰਦਾ ਹੈ। ਇਸ ਵਿਚ ਪੋਟਾਸ਼ੀਅਮ ਅਤੇ ਲਊਟਿਨ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਫੀਨੋਲ ਵਰਗੇ ਕਈ ਤੱਕ ਐਂਟੀਆਕਸੀਡੈਂਚ ਮੌਜੂਦ ਹੁੰਦੇ ਹਨ। ਜੋ ਦਿਲ ਸੰਬੰਧੀ ਰੋਗਾਂ ਦੇ ਖਤਰੇ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ।
2. ਭਾਰ ਸੰਤੁਲਿਤ ਰੱਖਦਾ ਹੈ
ਐਵੋਕੈਡੋ ਖਾਣ ਨਾਲ ਭਾਰ ਘੱੱਟ ਹੁੰਦਾ ਹੈ। ਲੰਚ ਦੇ ਬਾਅਦ ਐਵੋਕੈਡੋ ਦਾ ਅੱਧਾ ਹਿੱਸਾ ਖਾਣ ਨਾਲ ਜ਼ਿਆਦਾ ਭਾਰ ਵਾਲੇ ਲੋਕਾਂ ਨੂੰ ਆਪਣੇ ਖਾਣੇ ਨਾਲ ਸੰਤੁਸ਼ਟੀ ਮਿਲਦੀ ਹੈ ਅਤੇ ਜ਼ਿਆਦਾ ਭੋਜਨ ਕਰਨ ਦੀ ਇੱਛਾ ਘੱਟ ਹੋ ਜਾਂਦੀ ਹੈ। 
3. ਡਾਈਬੀਟੀਜ਼ ਤੋਂ ਬਚਾਅ
ਐਵੋਕੈਡੋ ਬਲੱਡ ਸ਼ੂਗਰ ਲੇਵਲ ਨੂੰ ਰੇਗੁਲੇਟ ਕਰਨ ਵਿਚ ਮਦਦ ਕਰਦਾ ਹੈ। ਇਹ ਬਲੱਡ ਸ਼ੂਗਰ ਲੇਵਲ ਨੂੰ ਕੰਟਰੋਲ ਕਰਦਾ ਹੈ ਅਤੇ ਡਾਈਬੀਟੀਜ਼ ਦੇ ਖਤਰੇ ਨੂੰ ਦੂਰ ਕਰਦਾ ਹੈ। ਇਸ ਲਈ ਇਕ ੱਐਵੋਕਾਡੋ ਨਿਯਮਿਤ ਖਾਣਾ ਚਾਹੀਦਾ ਹੈ। 
4. ਜਲਣ ਤੋਂ ਰਾਹਤ ਦਿੰਦਾ ਹੈ
ਐਵੋਕੈਡੋ ਵਿਚ ਅੋਲੇਰਿਕ ਐਸਿਡ ਨਾਂ ਦਾ ਮੋਨੋਅਨਸੈਚੁਰੇਟੇਡ ਫੈਟ ਹੁੰਦਾ ਹੈ, ਜਿਸ ਵਿਚ ਕਈ ਗੁਣ ਮੌਜੂਦ ਹੁੰਦੇ ਹਨ। ਇਹ ਜਲਣ ਤੋਂ ਰਾਹਤ ਦਿਵਾਉਂਦੇ ਹਨ। 
5. ਅੱਖਾਂ ਲਈ ਫਾਇਦੇਮੰਦ
ਐਵੋਕਾਡੋ ਵਿਚ ਲਿਊਟਿਨ ਅਤੇ ਜੈਕੇਨਥੀਨ ਹੁੰਦਾ ਹੈ ਜੋ ਮੈਕੁਲਰ ਡਿਜਰਨਰੇਸ਼ਨ ਨਾਲ ਲੜਦਾ ਹੈ। ਸਰੀਰ ਵਿਚ ਇਨ੍ਹਾਂ ਪੋਸ਼ਕ ਤੱਤਾਂ ਦੇ ਲਈ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਐਵੋਕਾਡੋ ਖਾਣਾ ਬਹੁਤ ਜ਼ਰੂਰੀ ਹੈ। 
6. ਕੈਂਸਰ ਨਾਲ ਲੜਣ ਵਿਚ ਮਦਦ ਕਰਦਾ ਹੈ
ਇਕ ਰਿਸਰਚ ਮੁਤਾਬਕ ਐਵੋਕੈਡੋ ਕੈਂਸਰ ਤੋਂ ਬਚਾਉਂਦਾ ਹੈ। ਇਹ ਸਾਈਡ ਇਫੈਕਟ ਨੂੰ ਘੱਟ ਕਰਦਾ ਹੈ। ਇਸ ਬੀਮਾਰੀ ਵਿਚ ਐਵੋਕੈਡੋ ਖਾਣਾ ਸੱਭ ਤੋਂ ਫਾਇਦੇਮੰਦ ਹੁੰਦਾ ਹੈ। 
7. ਹੱਡੀਆਂ ਮਜ਼ਬੂਤ ਰੱਖਦਾ ਹੈ
ਇਸ ਫਲ ਨੂੰ ਰੋਜ਼ਾਨਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਵਿਚ ਵਿਟਾਮਿਨ ਕੇ, ਕਾਪਰ ਅਤੇ ਫੋਲੇਟ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।


Related News