ਖਾਲੀ ਪੇਟ ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

08/14/2017 11:06:47 AM

ਨਵੀਂ ਦਿੱਲੀ— ਡਰਾਈ ਫਰੂਟ ਵਿਚ ਕਿਸ਼ਮਿਸ਼ ਕਾਫੀ ਫਾਇਦੇਮੰਦ ਅਤੇ ਐਨਰਜੀ ਨਾਲ ਭਰਪੂਰ ਲੋਅ ਫੈਟ ਫੂਡ ਹੈ। ਉਂਝ ਹੀ ਕਿਸ਼ਮਿਸ਼ ਦੇ ਪਾਣੀ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨਸ ਅਤੇ ਮਿਨਰਲਸ ਮੌਜੂਦ ਹੁੰਦੇ ਹਨ। ਇਸ ਦੇ ਪਾਣੀ ਦੀ ਵਰਤੋਂ ਕਰਨ ਨਾਲ ਸਿਹਤ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਕਿਸ਼ਮਿਸ਼ ਦੇ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਣ ਨਾਲ ਕੀ-ਕੀ ਫਾਇਦੇ ਹੁੰਦੇ ਹਨ ਉਨ੍ਹਾਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ 
ਕਿਸ਼ਮਿਸ਼ ਦਾ ਪਾਣੀ ਬਣਾਉਣ ਦਾ ਤਰੀਕਾ
1 ਕੱਪ ਉਬਲੇ ਪਾਣੀ ਵਿਚ ਮੁੱਠੀ ਇਕ ਕਿਸ਼ਮਿਸ਼ ਪਾ ਕੇ ਪੂਰੀ ਰਾਤ ਲਈ ਰੱਖ ਦਿਓ। ਫਿਰ ਇਸ ਪਾਣੀ ਨੂੰ ਸਵੇਰੇ ਹਲਕਾ ਕੋਸਾ ਕਰਕੇ ਖਾਲੀ ਪੇਟ ਪੀਓ।
1. ਕਬਜ਼ ਨੂੰ ਕਰੇ ਦੂਰ
ਜਦੋਂ ਕਿਸ਼ਮਿਸ਼ ਪਾਣੀ ਵਿਚ ਫੁੱਲਦਾ ਹੈ ਤਾਂ ਕੁਦਰਤੀ ਲੇਕਸੇਟਿਵ ਦਾ ਕੰਮ ਕਰਦੇ ਹਨ। ਸਵੇਰੇ ਖਾਲੀ ਪੇਟ ਇਸ ਦਾ ਪਾਣੀ ਪੀਣ ਨਾਲ ਪੇਟ ਸਾਫ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 
2. ਐਸਿਡਿਟੀ ਤੋਂ ਛੁਟਕਾਰਾ
ਕਿਸ਼ਮਿਸ਼ ਦੇ ਪਾਣੀ ਵਿਚ ਮੌਜੂਦ ਸਾਲਯੂਬਲ ਫਾਈਬਰਸ ਪੇਟ ਦੀ ਸਫਾਈ ਕਰਕੇ ਐਸੀਡਿਟੀ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ। 
3. ਹੈਲਦੀ ਕਿਡਨੀ
ਕਿਸ਼ਮਿਸ਼ ਵਿਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਹੁੰਦੇ ਹਨ। ਕਿਸ਼ਮਿਸ਼ ਦਾ ਪਾਣੀ ਸਰੀਰ ਦੇ ਟਾਕਸਿੰਸ ਕੱਢ ਕੇ ਕਿਡਨੀ ਨੂੰ ਸਿਹਤਮੰਦ ਰੱਖਦਾ ਹੈ। 
4. ਖੂਨ ਦੀ ਕਮੀ ਦੂਰ
ਇਸ ਪਾਣੀ ਆਇਰਨ ਦੀ ਕਾਫੀ ਮਾਤਰਾ ਹੁੰਦੀ ਹੈ। ਰੋਜ਼ ਸਵੇਰੇ ਖਾਲੀ ਪੇਟ ਇਸ ਪਾਣੀ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ। 
5. ਕੈਂਸਰ 
ਇਸ ਪਾਣੀ ਵਿਚ ਮੌਜੂਦ ਐਂਟੀਆਕਸੀਡੈਂਟ ਸਰੀਰ ਦੇ ਸੈਲਸ ਨੂੰ ਸਿਹਤਮੰਦ ਬਣਾ ਕੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨੂੰ ਦੂਰ ਰੱਖਦਾ ਹੈ, ਜੇ ਤੁਸੀਂ ਵੀ ਇਨ੍ਹਾਂ ਬੀਮਾਰੀਆਂ ਤੋਂ ਬਚੇ ਰਹਿਣਾ ਚਾਹੁੰਦੇ ਹੋ। ਤਾਂ ਸਵੇਰੇ ਖਾਲੀ ਪੇਟ ਕਿਸ਼ਮਿਸ਼ ਦਾ ਪਾਣੀ ਪੀਓ।
6. ਸਰਦੀ ਜੁਕਾਮ
ਕਿਸ਼ਮਿਸ਼ ਦੇ ਪਾਣੀ ਵਿਚ ਮੌਜੂਦ ਬੈਕਟੀਰੀਅਲ ਸਰਦੀ-ਜੁਕਾਮ ਅਤੇ ਬੁਖਾਰ ਤੋਂ ਰਾਹਤ ਦਿਵਾਉਂਦੇ ਹਨ। 
7. ਅੱਖਾਂ ਦੀ ਰੋਸ਼ਨੀ
ਕਿਸ਼ਮਿਸ਼ ਦੇ ਪਾਣੀ ਵਿਚ ਵਿਟਾਮਿਨ ਏ, ਵੀਟਾ ਕੈਰੋਟੀਨ ਮੌਜੂਦ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦੇ ਹਨ। 


Related News