ਜ਼ਿਆਦਾ ਭੋਜਨ ਖਾਣ ਨਾਲ ਮੋਟਾਪਾ ਹੀ ਨਹੀਂ ਵਧਦਾ ਸਗੋਂ ਸਰੀਰ ਨੂੰ ਹੁੰਦੇ ਹਨ ਹੋਰ ਕਈ ਨੁਕਸਾਨ

06/26/2017 11:43:25 AM

ਜਲੰਧਰ— ਜ਼ਿਆਦਾਤਰ ਲੋਕ ਜਾਣਦੇ ਹਨ ਕਿ ਜ਼ਿਆਦਾ ਖਾਣ ਨਾਲ ਸਰੀਰ 'ਚ ਫੈਟ ਤੇਜ਼ੀ ਨਾਲ ਵਧਦਾ ਹੈ। ਇਸ ਨਾਲ ਮੋਟਾਪਾ ਵਧਣ ਲੱਗਦਾ ਹੈ ਪਰ ਜੇਕਰ ਰੋਜ਼ ਓਵਰ ਖਾਧਾ ਜਾਵੇ ਤਾਂ ਇਸ ਨਾਲ ਮੋਟਾਪੇ ਤੋਂ ਇਲਾਵਾ ਹੋਰ ਵੀ ਕਈ ਬੀਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜ਼ਿਆਦਾ ਖਾਣ ਨਾਲ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੇ ਨੁਕਸਾਨਾਂ ਬਾਰੇ।
1. ਹਾਰਟ ਡਿਜੀਜ
ਰੋਜ਼ ਜ਼ਿਆਦਾ ਖਾਣ ਨਾਲ ਨਾਲ ਕੌਲੈਸਟਰੋਲ ਵੱਧ ਜਾਂਦਾ ਹੈ। ਇਸ ਨਾਲ ਬਲੱਡ ਦੀ ਨਸਾਂ 'ਚ ਪਰੇਸ਼ਾਨੀ ਆਉਂਦੀ ਹੈ। ਇਸ ਤਰ੍ਹਾਂ ਹਾਰਟ ਤੱਕ ਬਲੱਡ ਅਤੇ ਆਕਸੀਜਨ ਪਹੁੰਚਣ 'ਚ ਪਰੇਸ਼ਾਨੀ ਆਉਂਦੀ ਹੈ। ਇਸ ਨਾਲ ਹਾਰਟ ਡਿਜੀਜ ਦੀ ਪਰੇਸ਼ਾਨੀ ਵੱਧ ਸਕਦੀ ਹੈ।
2. ਹਾਈ ਬੀ. ਪੀ.
ਜ਼ਿਆਦਾ ਖਾਣ ਨਾਲ ਹਾਈ ਬੀ. ਪੀ. ਦੀ ਪਰੇਸ਼ਾਨੀ ਹੋ ਸਕਦੀ ਹੈ।
3. ਜ਼ਿਆਦਾ ਖਾਣ ਦੇ ਕਾਰਨ ਬਲੱਡ ਨਾੜੀਆਂ 'ਚ ਫੈਟ ਜਮਾ ਹੋ ਜਾਂਦਾ ਹੈ। ਇਸ ਨਾਲ ਬਲੱਡ ਕਲਾਟਿੰਗ ਹੋ ਸਕਦੀ ਹੈ। ਦਿਮਾਗ ਤੱਕ ਬਲੱਡ ਅਤੇ ਆਕਸੀਜਨ ਨਾ ਪਹੁੰਚਣ ਦੇ ਨਾਲ ਦਿਮਾਗ ਸਟਰੋਕ ਹੋ ਸਕਦਾ ਹੈ।
4. ਸ਼ੂਗਰ
ਜ਼ਿਆਦਾ ਖਾਣ ਨਾਲ ਸ਼ੂਗਰ ਦੀ ਪਰੇਸ਼ਾਨੀ ਵੱਧ ਜਾਂਦੀ ਹੈ।
5. ਨੀਂਦ ਦੀ ਸਮੱਸਿਆ
ਜ਼ਿਆਦਾ ਖਾਣ ਨਾਲ ਸਰੀਰ ਦਾ ਬਲੱਡ ਸਰਕੂਲੇਸ਼ਨ ਵੱਧ ਜਾਂਦਾ ਹੈ। ਇਸ ਨਾਲ ਰਾਤ ਨੂੰ ਨੀਂਦ ਨਾ ਆਉਣ ਦੀ ਪਰੇਸ਼ਾਨੀ ਹੋ ਸਕਦੀ ਹੈ। 
6. ਕੈਂਸਰ
ਰੋਜ਼ ਜ਼ਿਆਦਾ ਭੋਜਨ ਖਾਣ ਨਾਲ ਸਰੀਰ 'ਚ ਫਾਲਤੂ ਫੈਟ ਵਧਣ ਲੱਗਦਾ ਹੈ। ਇਹ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਾਰਮੋਨਸ ਪੈਦਾ ਕਰਦਾ ਹੈ। ਇਸ ਨਾਲ ਕੈਂਸਰ ਹੋਣ ਦੀ ਅਸ਼ੰਕਾ ਵੱਧ ਜਾਂਦੀ ਹੈ।
7. ਗੈਸ
ਜ਼ਿਆਦਾ ਖਾਣ ਨਾਲ ਠੀਕ ਤਰੀਕੇ ਨਾਲ ਡਾਈਜੇਸਟ ਨਹੀਂ ਹੋ ਪਾਉਂਦਾ। ਇਸ ਨਾਲ ਗੈਸ ਦੀ ਪਰੇਸ਼ਾਨੀ ਵੱਧ ਜਾਂਦੀ ਹੈ।


Related News