ਗਰਭ ਅਵਸਥਾ ਦੌਰਾਨ ਖਾਓ ਇਹ ਚੀਜ਼ਾਂ, ਬੱਚਾ ਹੋਵੇਗਾ ਗੋਰਾ ਅਤੇ ਹੈਲਦੀ

10/16/2017 4:43:47 PM

ਨਵੀਂ ਦਿੱਲੀ— ਗਰਭ ਅਵਸਥਾ ਦੌਰਾਨ ਔਰਤਾਂ ਆਪਣੀ ਸਿਹਤ ਦਾ ਖਾਸ ਧਿਆਨ ਰੱਖਦੀਆਂ ਹਨ। ਉਹ ਅਜਿਹੀ ਡਾਈਟ ਲੈਂਦੀਆਂ ਹਨ ਜਿਸ ਨਾਲ ਉਨ੍ਹਾਂ ਦਾ ਬੱਚਾ ਸਿਹਤਮੰਦ ਹੋਵੇ। ਉਂਝ ਹੀ ਕੁਝ ਔਰਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਹੋਣ ਵਾਲਾ ਬੱਚਾ ਗੋਰਾ ਹੋਵੇ। ਉਂਝ ਤਾਂ ਸਾਰਿਆਂ ਬੱਚਿਆਂ ਦਾ ਰੰਗ ਅਤੇ ਸੁਭਾਅ ਉਨ੍ਹਾਂ ਦੇ ਪੇਰੇਂਟਸ 'ਤੇ ਹੀ ਜਾਂਦਾ ਹੈ ਪਰ ਆਪਣੀ ਡਾਈਟ ਵਿਚ ਕੁਝ ਚੀਜ਼ਾਂ ਸ਼ਾਮਲ ਕਰਕੇ ਵੀ ਗੋਰਾ ਬੱਚਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਗਰਭ ਅਵਸਥਾ ਦੌਰਾਨ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। 
1. ਕੱਚਾ ਨਾਰੀਅਲ 
ਕੱਚਾ ਨਾਰੀਅਲ ਗਰਭਵਤੀ ਔਰਤਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਫਾਇਦਾ ਹੁੰਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਮਾਤਰਾ ਵਿਚ ਪੋਟਾਸ਼ੀਅਮ ਮਿਲਦਾ ਹੈ, ਜਿਸ ਨਾਲ ਗਰਭ ਵਿਚ ਪਲ ਰਹੇ ਬੱਚੇ ਦੇ ਵਾਲਾਂ ਅਤੇ ਚਮੜੀ ਨੂੰ ਫਾਇਦਾ ਪਹੁੰਚਦਾ ਹੈ। ਗੋਰਾ ਬੱਚਾ ਪਾਉਣ ਲਈ ਗਰਭਵਤੀ ਔਰਤਾਂ ਨੂੰ ਨਾਰੀਅਲ ਦੇ ਨਾਲ-ਨਾਲ ਮਿਸ਼ਰੀ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। 
2. ਸੰਤਰਾ
ਸੰਤਰੇ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ ਜੋ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਗਰਭ ਅਵਸਥਾ ਵਿਚ ਰੋਜ਼ਾਨਾ ਸੰਤਰੇ ਦੇ ਜੂਸ ਦੀ ਵਰਤੋਂ ਨਾਲ ਬੱਚੇ ਦਾ ਰੰਗ ਨਿਖਰਦਾ ਹੈ। 
3. ਹਰੀ ਸਬਜ਼ੀਆਂ
ਗਰਭ ਅਵਸਥਾ ਦੌਰਾਨ ਹਰੀਆਂ ਸਬਜ਼ੀਆਂ ਖਾਣਾ ਬਹੁਤ ਹੀ ਫਾਇਦੇਮੰਦ ਰਹਿੰਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਆਇਰਨ ਮਿਲਦਾ ਹੈ ਜੋ ਗਰਭ ਵਿਚ ਪਲ ਰਹੇ ਬੱਚੇ ਨੂੰ ਸਿਹਤਮੰਦ ਰੱਖਦਾ ਹੈ। 
4. ਗਾਜਰ ਦਾ ਜੂਸ 
ਗਾਜਰ ਦਾ ਜੂਸ ਪੀਣ ਨਾਲ ਗਰਭ ਵਿਚ ਪਲ ਰਹੇ ਬੱਚੇ ਦਾ ਰੰਗ ਗੋਰਾ ਹੁੰਦਾ ਹੈ। ਇਸ ਤੋਂ ਇਲਾਵਾ ਗਾਜਰ ਦਾ ਜੂਸ ਪੀਣ ਨਾਲ ਸਰੀਰ ਵਿਚ ਖੂਨ ਦੀ ਕਮੀ ਨਹੀਂ ਹੁੰਦੀ। 
5. ਕੇਸਰ ਵਾਲਾ ਦੁੱਧ 
ਗਰਭ ਅਵਸਥਾ ਦੌਰਾਨ ਦੁੱਧ ਪੀਣਾ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਜੇ ਦੁੱਧ ਨਿਚ ਕੇਸ ਮਿਲਾ ਕੇ ਪੀਤਾ ਜਾਵੇ ਤਾਂ ਇਹ ਸਰੀਰ ਨੂੰ ਦੋਗੁਣਾ ਫਾਇਦਾ ਪਹੁੰਚਾਉਂਦੀ ਹੈ। ਰੋਜ਼ਾਨਾ ਕੇਸਰ ਵਾਲੇ ਦੁੱਧ ਦੀ ਵਰਤੋਂ ਕਰਨ ਨਾਲ ਗਰਭ ਵਿਚ ਪਲ ਰਹੇ ਬੱਚੇ ਦਾ ਰੰਗ ਗੋਰਾ ਹੁੰਦਾ ਹੈ। 
 


Related News