ਸਿਹਤਮੰਦ ਸਰੀਰ ਪਾਉਣ ਦੇ ਲਈ ਕਸਰਤ ਤੋਂ ਬਾਅਦ ਜ਼ਰੂਰ ਖਾਓ ਇਹ ਚੀਜ਼ਾਂ

06/24/2017 6:22:27 PM

ਨਵੀਂ ਦਿੱਲੀ— ਚੰਗੀ ਅਤੇ ਫਿੱਟ ਸਰੀਰ ਦੇ ਲਈ ਲੋਕ ਜਿੰਮ ਜਾ ਕੇ ਕਸਰਤ ਕਰਦੇ ਹਨ ਅਤੇ ਸਰੀਰ ਨੂੰ ਮਨਚਾਹਿਆਂ ਆਕਾਰ ਦੇਣ ਲਈ ਘੰਟਿਆਂ ਤੱਕ ਜਿੰਮ 'ਚ ਪਸੀਨਾ ਵਹਾਉਂਦੇ ਹਨ ਪਰ ਸਿਰਫ ਇਸ ਨਾਲ ਹੀ ਸਰੀਰ ਨੂੰ ਫਿੱਟ ਨਹੀਂ ਰੱਖਿਆ ਜਾ ਸਕਦਾ ਹੈ। ਬਲਕਿ ਇਸ ਨਾਲ ਸਰੀਰ ਨੂੰ ਪੂਰੀ ਮਾਤਰਾ 'ਚ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਅਜਿਹੇ 'ਚ ਲੋਕਾਂ ਨੂੰ ਉਨ੍ਹਾਂ ਚੀਜ਼ਾਂ ਦੀ ਵਰਤੋ ਕਰਨੀ ਚਾਹੀਦੀ ਹੈ ਜਿਨ੍ਹਾਂ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਹੁੰਦੇ ਹਨ। ਆਓ ਜਾਣਦੇ ਹਾਂ ਕਸਰਤ ਕਰਨ ਤੋਂ ਬਾਅਦ ਕਿਹੜੀਆਂ ਚੀਜ਼ਾਂ ਦੀ ਵਰਤੋ ਕਰਨੀ ਚਾਹੀਦੀ ਹੈ। 
1. ਸੁੱਕੇ ਮੇਵੇ
ਜਿਹੜੇ ਲੋਕ ਕਸਰਤ ਕਰਦੇ ਹਨ ਉਸ ਦੇ ਬਾਅਦ ਡਰਾਈ ਫਰੂਟ ਦੀ ਵਰਤੋ ਕਰੋ। ਇਸ 'ਚ ਕਾਜੂ, ਬਾਦਾਮ, ਪਿਸਤਾ, ਕਿਸ਼ਮਿਸ਼ ਅਤੇ ਦੂਜੇ ਮੇਵਿਆਂ ਨੂੰ ਸ਼ਾਮਲ ਕਰੋ। ਇਨ੍ਹਾਂ 'ਚ ਫੈਟ ਹੁੰਦਾ ਹੈ ਜਿਸ ਨਾਲ ਸਰੀਰਕ ਤਾਕਤ ਮਿਲਦੀ ਹੈ। ਇਸ ਤੋਂ ਇਲਾਵਾ ਡਰਾਈ ਫਰੂਟ ਸਰੀਰਕ ਬੀਮਾਰੀਆਂ ਤੋਂ ਵੀ ਇਹ ਬਚਾਉਂਦੇ ਹਨ।

PunjabKesari
2. ਸ਼ੱਕਰਗੰਦ
ਸ਼ੱਕਰਗੰਦੀ 'ਚ ਕਾਫੀ ਮਾਤਰਾ 'ਚ ਕਾਰਬੋਹਾਈਡ੍ਰੇਟ ਅਤੇ ਐਂਟੀਆਕਸੀਡੇਂਟ ਹੁੰਦੇ ਹਨ ਜੋ ਸਰੀਰ 'ਚ ਊਰਜਾ ਦਿੰਦਾ ਹੈ ਅਜਿਹੇ 'ਚ ਕਸਰਤ ਕਰਨ ਤੋਂ ਪਹਿਲਾਂ ਇਸ ਦੀ ਵਰਤੋ ਜ਼ਰੂਰ ਕਰੋ। 

PunjabKesari
3.  ਅੰਡੇ
ਕਸਰਤ ਕਰਨ ਵਾਲੇ ਲੋਕਾਂ ਦੇ ਲਈ ਅੰਡਾ ਸਭ ਤੋਂ ਜ਼ਰੂਰੀ ਆਹਾਰ ਹੈ। ਇਨ੍ਹਾਂ 'ਚ ਮੋਜੂਦ ਪ੍ਰੋਟੀਨ ਅਤੇ ਮਿਨਰਲਸ ਸਰੀਰ ਦਾ ਸਟੇਮਿਨਾ ਅਤੇ ਤਾਕਤ ਵਧਾਉਣ 'ਚ ਮਦਦ ਕਰਦੇ ਹਨ ਜਿੰਮ 'ਚੋਂ ਆਉਣ ਤੋਂ ਬਾਅਦ ਉਬਲੇ ਹੋਏ ਜਾਂ ਕੱਚੇ ਅੰਡੇ ਦੀ ਵਰਤੋ ਕਰੋ। 

PunjabKesari
4. ਓਟਸ 
ਇਨ੍ਹਾਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਬੀ ਹੁੰਦਾ ਹੈ ਜੋ ਸਰੀਰ ਦੇ ਤਣਾਅ ਨੂੰ ਘੱਟ ਕਰਦੇ ਹਨ ਅਤੇ ਵਰਕਾਊਟ ਦੇ ਬਾਅਦ ਓਟਸ ਦੀ ਵਰਤੋ ਜ਼ਰੂਰ ਕਰੋ। ਇਹ ਸਰੀਰ ਨੂੰ ਊਰਜਾ ਦਿੰਦੇ ਹਨ।

PunjabKesari
5. ਕੇਲਾ  
ਇਸ 'ਚ ਮੋਜੂਦ ਆਇਰਨ, ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੇਂਟ ਸਰੀਰ ਦੇ ਨਰਵਸ ਸਿਸਟਮ ਨੂੰ ਠੀਕ ਕਰਦਾ ਹੈ।

PunjabKesari


Related News