ਰੋਜ਼ ਖਾਓ ਇਹ ਚੀਜ਼ਾਂ, ਦਿਮਾਗ ਹੋਵੇਗਾ 10 ਗੁਣਾ ਤੇਜ਼

06/25/2017 12:20:50 PM

ਜਲੰਧਰ— ਅੱਜ ਦੀ ਭੱਜਦੌੜ ਦੀ ਜ਼ਿੰਦਗੀ 'ਚ ਹਰ ਕੋਈ ਪੈਸਾ ਕਮਾਉਣ 'ਚ ਰੁੱਝਿਆ ਹੋਇਆ ਹੈ। ਲੋਕ ਆਪਣੇ ਕੰਮਾਂ 'ਚ ਇੰਨ੍ਹੇ ਰੁੱਝ ਚੁੱਕੇ ਹਨ ਕਿ ਉਨ੍ਹਾਂ ਕੋਲ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਲਈ ਸਮਾਂ ਹੀ ਨਹੀਂ ਹੈ। ਲੋਕ ਇਹ ਨਹੀਂ ਸੋਚਦੇ ਹੈ ਕਿ ਕੰਮ ਕਰਨ 'ਚ ਜਿਨ੍ਹਾਂ ਦਿਮਾਗ ਖਰਚ ਹੁੰਦਾ ਹੈ, ਉਸ ਨੂੰ ਤੇਜ਼ ਕਰਨ ਦੇ ਲਈ ਚੰਗੇ ਭੋਜਨ ਦੀ ਜ਼ਰੂਰਤ ਹੁੰਦੀ ਹੈ, ਜਿਸ ਨਾਲ ਦਿਮਾਗ ਦੀ ਸ਼ਕਤੀ ਦੋ ਗੁਣਾ ਤੇਜ਼ ਹੋ ਸਕੇ। ਅੱਜ ਦੇ ਸਮੇਂ 'ਚ ਤਾਂ ਲੋਕਾਂ ਕੋਲੋ ਭੋਜਨ ਕਰਨ ਦਾ ਸਮਾਂ ਨਹੀਂ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕੀ ਖਾਦਾ ਜਾਵੇ ਕਿ ਜਿਸ ਨਾਲ ਦਿਮਾਗ ਤੇਜ਼ ਰਹੇ ਅਤੇ ਸਿਹਤ ਵੀ ਚੰਗੀ ਬਣੀ ਰਹੇ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਹੀ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਦਿਮਾਗ ਤੇਜ਼ ਹੋਵੇਗਾ।
1. ਦਾਲਚੀਨੀ
ਬੋਲਣ ਨੂੰ ਤਾਂ ਦਾਲਚੀਨੀ ਇਕ ਮਸਾਲਾ ਹੈ ਪਰ ਇਹ ਜੜ੍ਹੀ ਬੂਟੀ ਦੀ ਤਰ੍ਹਾਂ ਕੰਮ ਕਰਦੀ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਚੁੱਟਕੀ ਦਾਲਚੀਨੀ ਪਾਊਡਰ ਨੂੰ ਸ਼ਹਿਦ ਦੇ ਨਾਲ ਮਿਲਾਕੇ ਖਾਓ। ਇਸ ਨਾਲ ਮਾਨਸਿਕ ਤਣਾਅ ਦੂਰ ਹੋਵੇਗਾ ਅਤੇ ਦਿਮਾਗ ਤੇਜ਼ ਹੋਵੇਗਾ।
2. ਤੁਲਸੀ
ਤੁਲਸੀ ਤਾਂ ਅਕਸਰ ਸਾਰੇ ਘਰਾਂ 'ਚ ਹੀ ਮਿਲ ਜਾਂਦੀ ਹੈ। ਇਸ ਨਾਲ ਸਿਹਤ ਸੰਬੰਧੀ ਕਈ ਰੋਗ ਠੀਕ ਹੁੰਦੇ ਹਨ। ਇਸ ਨਾਲ ਦਿਮਾਗ ਦੀ ਸ਼ਕਤੀ ਤੇਜ਼ ਹੁੰਦੀ ਹੈ। ਇਸ ਲਈ ਰੋਜ਼ਾਨਾ ਤੁਲਸੀ ਦਾ ਇਸਤੇਮਾਲ ਖਾਣ ਲਈ ਕਰੋ।
3. ਅਜਵਾਇਨ ਦੀਆਂ ਪੱਤੀਆਂ
ਅਜਵਾਇਨ ਦੀਆਂ ਪੱਤੀਆਂ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਦਿਮਾਗ ਦੇ ਲਈ ਇਕ ਤਰ੍ਹਾਂ ਬਹੁਤ ਵਧੀਆ ਹੈ। ਇਸ ਨਾਲ ਦਿਮਾਗ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਤੇਜ਼ ਵੀ ਹੁੰਦਾ ਹੈ।
4. ਕਾਲੀ ਮਿਰਚ
ਕਾਲੀ ਮਿਰਚ ਨਾਲ ਦਿਮਾਗ ਅਤੇ ਸਰੀਰ ਦੀਆਂ ਕੋਸ਼ੀਕਾਵਾਂ ਨੂੰ ਆਰਾਮ ਮਿਲਦਾ ਹੈ। 


Related News