ਚੰਗੀ ਸਿਹਤ ਲਈ ਰੋਜ਼ਾਨਾ ਪੀਓ ਇਹ ਡ੍ਰਿੰਕ

06/26/2017 7:42:56 AM

ਜਲੰਧਰ— ਗਰਮੀ ਦੇ ਮੌਸਮ 'ਚ ਹਰ ਕਿਸੇ ਦਾ ਗਲਾ ਸੁੱਕਦਾ ਹੈ ਅਤੇ ਬਾਰ-ਬਾਰ ਪਾਣੀ ਪੀਣ ਨੂੰ ਮਨ ਕਰਦਾ ਹੈ ਪਰ ਕਈ ਬਾਰ ਸਾਧਾ ਪਾਣੀ ਪੀਣ ਦਾ ਮਨ ਨਹੀਂ ਕਰਦਾ। ਅਜਿਹੀ ਹਾਲਤ 'ਚ ਤੁਸੀਂ ਖੀਰੇ ਦਾ ਪਾਣੀ ਪੀ ਸਕਦੇ ਹਨ ਜੋ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਖੀਰੇ ਦੇ ਤਾਰੀਸ ਠੰਡੀ ਹੁੰਦੀ ਹੈ। ਇਸ ਤੋਂ ਇਲਾਵਾ ਖੀਰੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ ਅਤੇ ਇਸ ਦੇ ਫਾਇਦਿਆਂ ਬਾਰੇ।
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾ ਖੀਰੇ ਨੂੰ ਧੋ ਕੇ ਅੱਧਾ ਛਿੱਲ ਲਓ। ਹੁਣ ਖੀਰੇ ਦੇ ਸਟਾਈਲ ਕਰੋ ਅਤੇ ਇਸ ਨੂੰ ਅੱਧੇ ਜੱਗ ਪਾਣੀ 'ਚ ਪਾ ਲਓ। ਕੁੱਝ ਦੇਰ ਇਸ ਜੱਗ ਨੂੰ ਫਰਿਜ 'ਚ ਠੰਡੇ ਹੋਣ ਦੇ ਲਈ ਰੱਖ ਦਿਓ ਅਤੇ ਫਿਰ ਪੀਓ। ਇਸ ਪਾਣੀ ਨੂੰ ਦੋ ਦਿਨ ਤੋਂ ਜ਼ਿਆਦਾ ਇਸਤੇਮਾਲ ਨਾ ਕਰੋ।
- ਫਾਇਦੇ
1. ਸਿਹਤਮੰਦ ਮਾਸਪੇਸ਼ੀਆਂ
ਖੀਰੇ ਦਾ ਪਾਣੀ ਪੀਣ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ 'ਚ ਮੌਜ਼ੂਦ ਸਿਲੀਕਾ ਸਰੀਰ ਦੇ ਕਨੈਕਟਿਲ ਟਿਸ਼ੂਆਂ ਨੂੰ ਸਿਹਤਮੰਦ ਰੱਖਦੀ ਹੈ। ਕਸਰਤ ਕਰਨ ਦੇ ਬਾਅਦ ਇਸ ਨੂੰ ਪੀਣ ਨਾਲ ਬਹੁਤ ਫਾਇਦਾ ਮਿਲਦਾ ਹੈ। 
2. ਮੂੰਹ ਦੀ ਬਦਬੂ
ਬਰੱਸ਼ ਕਰਨ ਦੇ ਬਾਵਜੂਦ ਵੀ ਕਈ ਵਾਰ ਮੂੰਹ 'ਚੋ ਬਦਬੂ ਆਉਂਦੀ ਰਹਿੰਦੀ ਹੈ। ਅਜਿਹਾ ਸਿਰਫ ਪੇਟ 'ਚ ਗਰਮੀ ਦੇ ਕਾਰਨ ਹੁੰਦਾ ਹੈ। ਅਜਿਹੀ ਹਾਲਤ 'ਚ ਖੀਰੇ ਦਾ ਪਾਣੀ ਪੀਣ ਨਾਲ ਪੇਟ ਦੀ ਗਰਮੀ ਘੱਟ ਹੁੰਦੀ ਹੈ। 
3. ਭਾਰ ਘੱਟ
ਇਸ ਡ੍ਰਿੰਕ 'ਚ ਕੈਲੋਰੀ ਬਹੁਤ ਘੱਟ ਮਾਤਰਾ 'ਚ ਹੁੰਦੀ ਹੈ। ਇਸ ਦਾ ਇਸਤੇਮਾਲ ਕਰਨ ਨਾਲ ਭਾਰ ਵੀ ਘੱਟ ਹੁੰਦਾ ਹੈ।
4. ਸਰੀਰ ਨੂੰ ਸਾਫ ਰੱਖੇ
ਇਸ 'ਚ ਵਿਟਾਮਿਨ-ਸੀ ਅਤੇ ਬੀਟਾ ਕੈਰੋਟਿਨ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਸਰੀਰ ਦੇ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਨਿਕਾਲਦਾ ਹੈ। ਇਸ ਦਾ ਇਸਤੇਮਾਲ ਕਰਨ ਨਾਲ ਪੇਟ ਵੀ ਸਾਫ ਰਹਿੰਦਾ ਹੈ।
5. ਚਮੜੀ ਲਈ ਫਾਇਦੇਮੰਦ
ਖੀਰੇ ਦਾ ਪਾਣੀ ਪੀਣ ਨਾਲ ਚਿਹਰੇ ਦੇ ਦਾਗ-ਧੱਬੇ ਅਤੇ ਮੁਹਾਸਿਆਂ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਇਸ 'ਚ ਮੌਜ਼ੂਦ ਸਿਲੀਕਾ ਚਿਹਰੇ ਦੀ ਰੰਗਤ ਨਿਖਾਰਣ 'ਚ ਵੀ ਮਦਦ ਕਰਦਾ ਹੈ।


Related News