ਇਹ ਕੰਮ ਕਰਨ ਨਾਲ ਹੋਵੇਗੀ ਸਰੀਰ ਦੀ ਹਰ ਸਮੱਸਿਆ ਦੂਰ

08/17/2017 6:06:15 PM

ਨਵੀਂਦਿੱਲੀ— ਅੱਜਕਲ ਹਰ ਕਿਸੇ ਦਾ ਲਾਈਫਸਟਾਈਲ ਇੰਨਾ ਵਿਅਸਥ ਹੋ ਗਿਆ ਹੈ ਕਿ ਆਪਣੀ ਸਿਹਤ 'ਤੇ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਕੰਮ ਅਤੇ ਜ਼ਿੰਮੇਵਾਰੀਆਂ ਇੰਨੀਆਂ ਵੱਧ ਗਈਆਂ ਹਨ ਕਿ ਸਿਹਤ ਨਾਲ ਜੁੜੀਆਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਹੋਣਾ ਆਮ ਗੱਲ ਹੈ। ਸਿਰ ਦਰਦ, ਨੀਂਦ ਨਾ ਆਉਂਣਾ, ਮਾਈਗਰੇਨ, ਸਰਦੀ-ਜੁਕਾਮ ਆਦਿ। ਇਨ੍ਹਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਹਰ ਬਾਰ ਦਵਾਈਆਂ ਖਾਣਾ  ਅਤੇ ਡਾਕਟਰ ਕੋਲ ਜਾਣਾ ਮੁਸ਼ਕਲ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਨ੍ਹਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
1. ਥਕਾਵਟ ਦੂਰ
ਸਾਰਾ ਦਿਨ ਖੜੇ ਰਹਿਣ ਜਾਂ ਫਿਰ ਚੱਲਦੇ-ਫਿਰਦੇ ਰਹਿਣ ਨਾਲ ਥਕਾਵਟ ਹੋ ਜਾਂਦੀ ਹੈ। ਜਿਸ ਨਾਲ ਪੈਰਾਂ 'ਚ ਦਰਦ ਵੀ ਵੱਧ ਜਾਂਦਾ ਹੈ। ਇਸ ਵਜ੍ਹਾਂ ਨਾਲ ਬੇਚੈਨੀ ਵੀ ਮਹਿਸੂਸ ਹੋਣ ਲੱਗਦੀ ਹੈ। ਪੈਰਾਂ ਦੀ ਥਕਾਵਟ ਦੂਰ ਕਰਨ ਦੇ ਲਈ ਇਕ ਠੰਡੇ ਪਾਣੀ ਦੀ ਬੋਤਲ ਨੂੰ ਆਪਣੇ ਪੈਰਾਂ ਦੇ ਥੱਲੇ ਰਖੋ ਅਤੇ ਪੈਰਾਂ ਨੂੰ ਅੱਗੇ-ਪਿੱਛੇ ਕਰੋਂ। ਕੁਝ ਮਿੰਟਾਂ 'ਚ ਥਕਾਵਟ ਦੂਰ ਹੋ ਜਾਵੇਗੀ।

PunjabKesari
2 ਪੈਰਾਂ ਦੀ ਸੋਜ਼
ਗਰਮ ਪਾਣੀ 'ਚ ਪੈਰਾਂ ਨੂੰ ਕੁਝ ਦੇਰ ਡਬੋਂ ਕਰ ਰੱਖਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ। ਇਸਦੇ ਇਲਾਵਾ ਠੰਡੇ ਪਾਣੀ 'ਚ ਪੈਰ ਪਾਉਣ ਨਾਲ ਸੋਜ਼ ਘੱਟ ਹੁੰਦੀ ਹੈ। ਪੈਰਾਂ 'ਚ ਜਿਸ ਤਰ੍ਹਾਂ ਦੀ ਤਕਲੀਫ ਹੁੰਦੀ ਹੈ, ਉਸਦੇ ਅਨੁਸਾਰ ਹੀ ਪਾਣੀ ਦੀ ਵਰਤੋਂ ਕਰੋਂ।

PunjabKesari
3. ਮਾਈਗਰੇਨ ਤੋਂ ਰਾਹਤ
ਮਾਈਗਰੇਨ ਦਾ ਦਰਦ ਬਹੁਤ ਤਕਲੀਫ ਦੇਹ ਹੁੰਦਾ ਹੈ। ਇਸ ਪਰੇਸ਼ਾਨੀ ਤੋਂ ਨਿਜ਼ਾਤ ਪਾਉਣ ਦੇ ਲਈ ਆਪਣੇ ਹੱਥਾਂ ਨੂੰ ਠੰਡੇ ਪਾਣੀ 'ਚ ਡੁਬੋ ਕੇ ਰੱਖੋ। ਇਸ ਨਾਲ ਦਰਦ ਘੱਟ ਹੋ ਜਾਵੇਗਾ।

PunjabKesari
4. ਖਾਰਸ਼ ਦੂਰ
ਕਈ ਬਾਰ ਮੱਛਰ ਕੱਟਣ ਜਾਂ ਫਿਰ ਇੰਨਫੈਕਸ਼ਨ ਦੇ ਕਾਰਨ ਖਾਰਸ਼ ਹੋਣ ਲਗਦੀ ਹੈ। ਮੱਛਰ ਕੱਟਣ ਨਾਲ ਹੋਣ ਵਾਲੀ ਖਾਰਸ਼ ਨੂੰ ਦੂਰ ਕਰਨ ਦੇ ਲਈ ਇਸ 'ਤੇ ਡਿਓ ਲਗਾਓ । ਖਾਰਸ਼ ਤੁਰੰਤ ਦੂਰ ਹੋ ਜਾਵੇਗੀ।

PunjabKesari
5. ਸੱਜੇ ਖੱਬੇ ਕੰਨ ਦੀ ਵਰਤੋ
ਤੁਸੀਂ ਸ਼ਾਇਦ ਇਸ ਗੱਲ ਨੂੰ ਨਹੀਂ ਜਾਣਦੇ ਹੋਵੋਗੇ ਕਿ ਖੱਬੇ ਕੰਨ ਮਿਊਜ਼ਕ ਸੁਣਨ ਅਤੇ ਸੱਜਾ ਕੰਮ ਗੱਲਾਂ ਨੂੰ ਚੰਗੀ ਤਰ੍ਹਾਂ ਨਾਲ ਸੁਣਨ ਦਾ ਕੰਮ ਕਰਦਾ ਹੈ। ਅਗਲੀ ਬਾਰ ਜਦੋਂ ਵੀ ਮਿਊਜ਼ਕ ਸੁਣਨਾ ਹੋਵੇ ਤਾਂ ਖੱਬੇ ਕੰਨ ਨਾਲ ਹੀ ਸੁਣੋ।

PunjabKesari

PunjabKesari


Related News