ਕੰਮ ਦੇ ਦੌਰਾਨ ਹੋਣ ਵਾਲੀ ਥਕਾਵਟ ਨੂੰ ਇਸ ਤਰ੍ਹਾਂ ਕਰੋ ਦੂਰ

04/28/2017 1:36:21 PM

ਜਲੰਧਰ— ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ''ਚ ਆਰਾਮ ਦੇ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਇਸ ਕਾਰਨ ਲੋਕਾਂ ਨੂੰ ਹਰ ਵੇਲੇ ਥਕਾਵਟ ਮਹਿਸੂਸ ਹੁੰਦੀ ਹੈ। ਅੱਜ-ਕੱਲ੍ਹ ਜ਼ਿਆਦਾਤਰ ਦਫਤਰਾਂ ''ਚ ਕੰਪਿਊਟਰ ਦਾ ਕੰਮ ਹੁੰਦਾ ਹੈ। ਜਿਸ ਨਾਲ ਸਾਰਾ ਦਿਨ ਹੀ ਬੈਠ ਕੇ ਕਾਫੀ ਥਕਾਵਟ ਹੋ ਜਾਂਦੀ ਹੈ। ਅਜਿਹੀ ਹਾਲਤ ''ਚ ਆਪਣੇ ਆਪ ਨੂੰ ਫ੍ਰੈੱਸ਼ ਰੱਖਣ ਲਈ ਕੁੱਝ ਕੰਮ ਜ਼ਰੂਰ ਕਰਨੇ ਚਾਹੀਦੇ ਹਨ। 
1. ਚਲਣਾ
ਇਕ ਹੀ ਜਗ੍ਹਾ ''ਤੇ ਬੈਠਣ ਨਾਲ ਥਕਾਵਟ ਹੋ ਜਾਂਦੀ ਹੈ। ਇਸ ਦੇ ਲਈ ਆਪਣੀ ਸੀਟ ਤੋਂ ਉੱਠ ਕੇ ਥੋੜ੍ਹਾਂ ਚਲਣਾ ਚਾਹੀਦਾ ਹੈ। ਇਸ ਨਾਲ ਮਾਸਪੇਸ਼ੀਆਂ ਨੂੰ ਆਕਸੀਜਨ ਮਿਲਦੀ ਹੈ, ਜਿਸ ਨਾਲ ਸਰੀਰ ਅਤੇ ਦਿਮਾਗ ਫ੍ਰੈੱਸ਼ ਹੋ ਜਾਂਦਾ ਹੈ। 
2. ਪਾਣੀ ਪੀਓ
ਕੰਮ ਦੇ ਦੌਰਾਨ ਅਕਸਰ ਪਾਣੀ ਦਾ ਘੱਟ ਹੀ ਪੀਤਾ ਜਾਂਦਾ ਹੈ। ਸਰੀਰ ''ਚ ਪਾਣੀ ਦੀ ਕਮੀ ਕਾਰਨ ਥਕਾਵਟ ਮਹਿਸੂਸ ਹੁੰਦੀ ਹੈ। ਅਜਿਹੀ ਹਾਲਤ ''ਚ ਜ਼ਿਆਦਾ ਪਾਣੀ ਪੀਓ ਅਤੇ ਫਲਾਂ ਦਾ ਵੀ ਜ਼ਿਆਦਾ ਖਾਓ ਜਿਨ੍ਹਾਂ ''ਚ ਅਧਿਕ ਮਾਤਰਾ ''ਚ ਪਾਣੀ ਹੋਵੇ। 
3. ਜ਼ਿਆਦਾ ਖਾਣਾ
ਲੰਚ ਟਾਈਮ ''ਚ ਜ਼ਰੂਰਤ ਤੋਂ ਜ਼ਿਆਦਾ ਭੋਜਨ ਖਾਣ ਲੈਣ ਨਾਲ ਆਲਸ ਪੈ ਜਾਂਦਾ ਹੈ ਪਰ ਨਾ ਸੌ ਕਾਰਨ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ। 
4. ਗੱਲਾਂ ਕਰੋ
ਜਦੋਂ ਵੀ ਸਰੀਰ ਨੂੰ ਥਕਾਣ ਮਹਿਸੂਸ ਹੋਵੇ ਤਾਂ ਉਸ ਵੇਲੇ ਆਪਣੇ ਸਾਥੀ ਨਾਲ ਗੱਲਾਂ ਕਰੋ। ਗੱਲ ਕਰਨ ਨਾਲ ਧਿਆਨ ਦੂਜੇ ਪਾਸੇ ਹੋ ਜਾਂਦਾ ਹੈ ਅਤੇ ਥਕਾਵਟ ਵੀ ਘੱਟ ਹੋ ਜਾਂਦੀ ਹੈ। 
5. ਗਾਣੇ ਸੁਣੋਂ
ਦਫਤਰ ''ਚ ਕੰਮ ਕਰਨ ਦੇ ਨਾਲ-ਨਾਲ ਕੰਪਿਊਟਰ ''ਤੇ ਗਾਣੇ ਵੀ ਸੁਣ ਸਕਦੇ ਹੋ। ਇਸ ਨਾਲ ਸਰੀਰ ਫ੍ਰੈੱਸ਼ ਮਹਿਸੂਸ ਕਰੇਗਾ ਅਤੇ ਥਕਾਵਟ ਵੀ ਨਹੀਂ ਹੋਵੇਗੀ। 
6. ਚਾਹ ਜਾਂ ਕਾਫੀ
ਕੰਮ ਦੇ ਦੌਰਾਨ ਚਾਹ ਜਾਂ ਕਾਫੀ ਜ਼ਰੂਰ ਪੀਓ। ਇਸ ਨਾਲ ਥਕਾਵਟ ਦੂਰ ਹੁੰਦੀ ਹੈ। 


Related News