ਕੈਂਸਰ ਦੇ ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

04/28/2017 11:24:02 AM

ਨਵੀਂ ਦਿੱਲੀ— ਕੈਂਸਰ ਇਕ ਅਜਿਹੀ ਬੀਮਾਰੀ ਹੈ, ਜੋ ਆਪਣੀ ਲਪੇਟ ''ਚ ਕਈ ਲੋਕਾਂ ਨੂੰ ਲੈ ਚੁਕੀ ਹੈ। ਇਸ ਦਾ ਇਲਾਜ ਪੂਰੀ ਤਰ੍ਹਾਂ ਕਰ ਪਾਉਣਾ ਸੰਭਵ ਨਹੀਂ ਹੋ ਰਿਹਾ। ਹੌਲੀ-ਹੌਲੀ ਇਹ ਬੀਮਾਰੀ ਮੌਤ ਦੇ ਕੋਲ ਲੈ ਜਾਂਦੀ ਹੈ। ਤੁਸੀਂ ਵੀ ਆਪਣੇ ਰਿਸ਼ਤੇਦਾਰਾ ਆਦਿ ਨੂੰ ਇਨ੍ਹਾਂ ਬੀਮਾਰੀ ਨਾਲ ਲੜਦੇ ਦੇਖਿਆ ਹੋਵੇਗਾ। ਕੈਂਸਰ ਦੀ ਬੀਮਾਰ ਸਾਨੂੰ ਅਚਾਨਕ ਆਪਣੀ ਲਪੇਟ ''ਚ ਨਹੀਂ ਲੈਂਦੀ ਬਲਕਿ ਕੁਝ ਦਿਨ ਪਹਿਲਾਂ ਸਾਡਾ ਸਰੀਰ ਇਸ ਬੀਮਾਰੀ ਦਾ ਸੰਕੇਤ ਦੇਣ ਲੱਗਦਾ ਹੈ। ਜਿਸ ਨੂੰ ਜ਼ਿਆਦਾਤਰ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ। ਜੇ ਸਮੇਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਜਾਨ ਦਾ ਖਤਰਾ ਵੀ ਹੋ ਸਕਦਾ ਹੈ। ਕੈਂਸਰ ਦੇ ਲੱਛਣ ਵੱਖ-ਵੱਖ ਹੁੰਦੇ ਹਨ। ਕਈ ਮਾਮਲਿਆਂ ''ਚ ਤਾਂ ਕੋਈ ਲੱਛਣ ਦਿਖਾਈ ਨਹੀਂ ਦਿੰਦਾ। ਇਨ੍ਹਾਂ ਲੱਛਣਾ ਨੂੰ ਸਮੇਂ ਰਹਿੰਦੇ ਪਹਿਚਾਨ ਲੈਣਾ ਚਾਹੀਦਾ ਹੈ। ਆਓ ਜਾਣਦੇ ਹਾਂ ਇਸ ਦੇ ਲੱਛਣਾਂ ਬਾਰੇ
1. ਅਚਾਨਕ ਭਾਰ ਘੱਟਣਾ
ਜੇ ਤੁਹਾਡਾ ਭਾਰ ਬਿਨ੍ਹਾਂ ਕਸਰਤ ਕੀਤੇ ਹੀ ਅਚਾਨਕ ਘੱਟ ਰਿਹਾ ਹੈ ਤਾਂ ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਪੂਰਾ ਧਿਆਨ ਦਿਓ। 
2. ਸਰੀਰ ''ਚ ਦਰਦ
ਆਮਤੌਰ ਤੇ ਸਰੀਰ ਦਰਦ ਦੇ ਕਈ ਸਾਰੇ ਕਾਰਨ ਹੁੰਦੇ ਪਰ ਹਰ ਤਰ੍ਹਾਂ ਦੇ ਦਰਦ ਕੈਂਸਰ ਦੀ ਨਿਸ਼ਾਨੀ ਨਹੀਂ ਹੁੰਦੇ। ਜੇ ਸਰੀਰ ''ਚ ਦਰਦ ਲਗਾਤਾਰ ਬਣਿਆ ਹੋਇਆ ਹੈ ਤਾਂ ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ। ਜੇ ਤੁਹਾਡਾ ਦਰਦ 4 ਹਫਤਿਆਂ ਤੱਕ ਰਹਿੰਦਾ ਹੈ ਤਾਂ ਇਸ ਨੂੰ ਹਲਕੇ ''ਚ ਨਾ ਲਓ। ਤੁਰੰਤ ਡਾਕਟਰ ਦੀ ਸਲਾਹ ਲਓ। 
3. ਵਾਇਰਲ ਬੁਖਾਰ
ਮੌਸਮ ''ਚ ਬਦਲਾਅ ਹੋਣ ਕਾਰਨ ਵਾਇਰਲ ਬੁਖਾਰ ਹੋਣਾ ਆਮ ਗੱਲ ਹੈ ਪਰ ਜੇ ਬੁਖਾਰ ਲੰਬੇ ਸਮੇਂ ਤੱਕ ਰਹਿੰਦਾ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਇਹ ਬੁਖਾਰ ਬਲੱਡ ਕੈਂਸਰ ਦਾ ਸੰਕੇਤ ਹੋ ਸਕਾ ਹੈ।
4. ਥਕਾਵਟ
ਜ਼ਿਆਦਾ ਕੰਮ ਕਰਨ ਨਾਲ ਥਕਾਵਟ ਹੋਣਾ ਆਮ ਗੱਲ ਹੈ ਪਰ ਜੇ ਸਰੀਰ ਨੂੰ ਪੂਰਾ ਆਰਮ ਮਿਲਣ ਨਾਲ ਵੀ ਥਕਾਵਟ ਮਹਿਸੂਸ ਹੋ ਰਹੀ ਹੈ ਤਾਂ ਇਹ ਕੈਂਸਰ ਦਾ ਲੱਛਣ ਹੋ ਸਕਦਾ ਹੈ। ਇਸ ਲਈ ਪੂਰਾ ਧਿਆਨ ਦਿਓ ਅਤੇ ਚੰਗੀ ਤਰ੍ਹਾਂ ਇਲਾਜ ਕਰਵਾਓ।
5. ਚਮੜੀ ਸੰਬੰਧੀ ਸਮੱਸਿਆ
ਕਈ ਵਾਰ ਬੀਮਾਰੀਆਂ ਦਾ ਪਤਾ ਸਾਡੇ ਚਿਹਰੇ ਤੋਂ ਵੀ ਲੱਗ ਜਾਂਦਾ ਹੈ। ਜੇ ਚਮੜੀ ਲਾਲ ਹੋਵੇ ਅਤੇ ਵਾਲਾਂ ਦੀ ਗਰੋਥ ਨਾ ਵਧਦੀ ਹੋਵੇ ਤਾਂ ਇਹ ਚਮੜੀ ਦਾ ਕੈਂਸਰ ਹੋ ਸਕਦਾ ਹੈ। ਜਾਂ ਫਿਰ ਫੇਫੜੇ ਦਾ ਕੈਂਸਰ ਵੀ ਹੋ ਸਕਦਾ ਹੈ।
7. ਖਾਂਸੀ ''ਚ ਖੂਨ ਦਾ ਆਉਂਣਾ
ਜੇ ਤੁਹਾਨੂੰ ਖਾਂਸਦੇ ਹੋਏ ਖੂਨ ਆ ਰਿਹਾ ਹੈ ਜਾਂ ਯੂਰਿਨ ''ਚ ਵੀ ਬਲੱਡ ਆ ਰਿਹਾ ਹੈ ਤਾਂ ਇਹ ਗੰਭੀਰ ਚਿੰਤਾ ਦਾ ਮਾਮਲਾ ਹੋ ਸਕਦਾ ਹੈ। ਯੂਰਿਨ ''ਚ ਬਲੱਡ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਜੇ ਯੂਰਿਨ ''ਚ ਬਲੱਡ ਆ ਰਿਹਾ ਹੈ ਤਾਂ ਇਹ ਬਵਾਸੀਰ ਦਾ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੋ। 
8. ਜਲਨ ਜਾਂ ਭੋਜਨ ਨਾ ਪਚਨਾ
ਕਈ ਵਾਰ ਖਾਣਾ ਪਚਨ ''ਚ ਦਿੱਕਤ ਆਉਂਦੀ ਹੈ। ਤੁਸੀਂ ਇਨ੍ਹਾਂ ਲੱਛਣਾਂ ਨੂੰ ਅਕਸਰ ਮਹਿਸੂਸ ਕਰਦੇ ਹੋ ਇੰਝ ਹੋਣ ''ਤੇ ਵੀ ਇਕ ਵਾਰ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ।


Related News