ਜਲਦੀ ਥਕਾਵਟ ਹੋ ਜਾਣ ਦੀ ਸਮੱਸਿਆ ਨੂੰ ਇਨ੍ਹਾਂ ਚੀਜ਼ਾਂ ਨਾਲ ਕਰੋ ਦੂਰ

08/14/2017 5:25:12 PM

ਨਵੀਂ ਦਿੱਲੀ— ਦਫਤਰ ਵਿਚ ਸਵੇਰ ਤੋਂ ਬੈਠੇ ਬੈਠੇ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਹੋ ਤਾਂ ਦੁਪਿਹਰ ਨੂੰ ਥਕਾਵਟ ਹੋਣਾ ਆਮ ਗੱਲ ਹੈ ਅਤੇ ਇਸੇ ਕਾਰਨ ਕਈ ਲੋਕ ਦਫਤਰ ਵਿਚ ਸ਼ਾਮ ਨੂੰ ਆਪਣੀ ਤਾਕਤ ਮੁਤਾਬਕ ਕੰਮ ਨਹੀਂ ਕਰ ਪਾਉਂਦੇ। ਕਈ ਲੋਕ ਇਸ ਥਕਾਵਟ ਨੂੰ ਦੂਰ ਕਰਨ ਲਈ ਥੋੜ੍ਹੀ-ਥੋੜ੍ਹੀ ਦੇਰ ਵਿਚ ਚਾਹ ਅਤੇ ਕੌਫੀ ਵੀ ਪੀਂਦੇ ਰਹਿੰਦੇ ਹਨ। ਜੇ ਤੁਹਾਨੂੰ ਵੀ ਘਰ ਵਿਚ ਥੋੜ੍ਹਾ ਜਿਹਾ ਕੰਮ ਕਰਨ ਨਾਲ ਥਕਾਵਟ ਮਹਿਸੂਸ ਹੋਣ ਲੱਗਦੀ ਹੈ ਤਾਂ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਈਟ ਵਿਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰੋ ਜਿਸ ਨਾਲ ਸਰੀਰ ਨੂੰ ਐਨਰਜੀ ਮਿਲੇ। 
1. ਕੇਲਾ
ਕੇਲਾ ਇਕ ਅਜਿਹਾ ਫਲ ਹੈ ਜਿਸ ਨੂੰ ਐਨਰਜੀ ਬੂਸਟਰ ਮੰਨਿਆ ਜਾਂਦਾ ਹੈ। ਇਸ ਵਿਚ ਕਾਰਬੋਹਾਈਡ੍ਰੇਟ ਅਮੀਨੋ ਐਸਿਡ, ਵਿਟਾਮਿਨ ਅਤੇ ਐਂਟੀਆਕਸੀਡੈਂਟ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ। ਇਸ ਲਈ ਅਲਰਟਨੈੱਸ ਵੀ ਵਧਦੀ ਹੈ।
2. ਅੰਡਾ
ਪੂਰੀ ਦੁਨੀਆ ਵਿਚ ਨਾਸ਼ਤੇ ਵਿਚ ਅੰਡੇ ਖਾਣਾ ਲੋਕ ਜ਼ਿਆਦਾ ਪਸੰਦ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਨਾਸ਼ਤੇ ਵਿਚ ਉਬਲੇ ਅੰਡੇ ਖਾਣ ਨਾਲ ਸਾਰਾ ਦਿਨ ਐਨਰਜੀ ਬਣੀ ਰਹਿੰਦੀ ਹੈ। ਇਸ ਵਿਚ ਪ੍ਰੇਟੀਨ ਭਰਪੂਰ ਮਾਤਰਾ ਵਿਚ ਹੁੰਦੇ ਹਨ। 
3. ਡਾਰਕ ਚਾਕਲੇਟ 
ਚਾਕਲੇਟ ਤਾਂ ਉਂਝ ਵੀ ਹਰ ਕਿਸੇ ਨੂੰ ਪਸੰਦ ਆਉਂਦੀ ਹੈ। ਇਸ ਵਿਚ ਮੌਜੂਦ ਕੈਫੀਨ ਅਤੇ ਥਿਓਬ੍ਰੋਮੀਨ ਵਰਗੇ ਯੋਗਿਕ ਜ਼ਿਆਦਾ ਮਾਤਰਾ ਵਿਚ ਉੂਰਜੀ ਦਿੰਦੇ ਹਨ। ਨਾਲ ਹੀ ਨਾਲ ਤੁਹਾਡੇ ਮੂਡ ਨੂੰ ਵੀ ਬਿਹਤਰ ਬਣਾਈ ਰੱਖਦੇ ਹਨ।
4. ਹਰੀਆਂ ਸਬਜ਼ੀਆਂ
ਲੰਚ ਅਤੇ ਡਿਨਰ ਵਿਚ ਜੇ ਤੁਸੀਂ ਰੋਜ਼ਾਨਾ ਹਰੀ ਸਬਜ਼ੀਆਂ ਨੂੰ ਸ਼ਾਮਲ ਕਰਦੇ ਹੋ ਤਾਂ ਫਿਰ ਥਕਾਵਟ ਨੂੰ ਨਾਮੋਨਿਸ਼ਾਨ ਨਹੀਂ ਰਹਿਣ ਦਿੰਦਾ। ਸਬਜ਼ੀ ਵਿਚ ਕੈਲੋਰੀ ਦੀ ਮਾਤਰਾ ਤਾਂ ਘੱਟ ਹੁੰਦੀ ਹੈ ਪਰ ਫਾਈਬਰਸ ਅਤੇ ਮਿਨਰਲਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। 
5. ਪਾਣੀ
ਸਰੀਰ ਦੇ ਸਾਰੇ ਅੰਗਾਂ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਸਰੀਰ ਵਿਚ ਪਾਣੀ ਦੀ ਜ਼ਿਆਦਾ ਮਾਤਰਾ ਹੋਣੀ ਬਹੁਤ ਜ਼ਰੂਰੀ ਹੈ ਜਿਵੇਂ ਹੀ ਪਾਣੀ ਦੀ ਕਮੀ ਹੋਵੇਗੀ ਤਾਂ ਅੰਗ ਠੀਕ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਥਕਾਵਟ ਹੋਣ ਲੱਗਦੀ ਹੈ। ਇਸ ਲਈ ਦਿਨ ਭਰ ਵਿਚ 10 ਗਲਾਸ ਪਾਣੀ ਜ਼ਰੂਰ ਪੀਓ।

 


Related News