ਸ਼ਹਿਤੂਤ ਖਾਣ ਨਾਲ ਹੁੰਦੇ ਹਨ ਸਿਹਤ ਸੰਬੰਧੀ ਕਈ ਪਰੇਸ਼ਾਨੀਆਂ ਦੂਰ

06/26/2017 1:00:09 PM

ਜਲੰਧਰ— ਸ਼ਹਿਤੂਤ ਦਾ ਨਾਂ ਤਾਂ ਸਭ ਨੇ ਸੁਣਿਆ ਹੀ ਹੋਣਾ। ਇਹ ਵੀ ਇੱਕ ਫਲ ਹੁੰਦਾ ਹੈ ਜੋ ਅੱਜ ਕਲ੍ਹ ਦੇ ਮੌਸਮ 'ਚ ਹੀ ਮਿਲਦਾ ਹੈ। ਇਹ ਫਲ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।  ਗਰਮੀਆਂ 'ਚ ਲੂ ਤੋਂ ਛੁਟਕਾਰਾ ਪਾਉਣ ਲਈ ਇਸ ਫਲ ਦੀ ਵਰਤੋਂ ਹੁੰਦੀ ਹੈ । ਆਓ ਜਾਣਦੇ ਹਾਂ ਸ਼ਹਿਤੂਤ ਦੇ ਫਾਇਦਿਆਂ ਬਾਰੇ।
1. ਅੱਖਾਂ ਦੀ ਰੌਸ਼ਨੀ ਵਧਾਉਣ 'ਚ ਸਹਾਇਕ
ਸ਼ਹਿਤੂਤ ਨੂੰ ਮਲਬੇਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਦਰਖ਼ਤ ਜੰਗਲਾਂ ਤੋਂ ਇਲਾਵਾ ਸੜਕਾਂ ਦੇ ਕੰਢੇ ਅਤੇ ਬਾਗਾਂ 'ਚ ਵੀ ਲੱਗਿਆ ਹੁੰਦਾ ਹੈ। ਸ਼ਹਿਤੂਤ ਦੇ ਫਲਾਂ ਦੇ ਰਸ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।
2. ਥਕਾਵਟ ਦੂਰ ਕਰਨਾ
ਗਰਮੀਆਂ 'ਚ ਵਾਰ-ਵਾਰ ਪਿਆਸ ਲੱਗਦੀ ਹੈ ਅਤੇ ਸ਼ਹਿਤੂਤ ਦੇ ਫਲ ਪਿਆਸ ਨੂੰ ਸ਼ਾਂਤ ਕਰਦੇ ਹਨ।
3. ਕੋਲੈਸਟਰੋਲ ਕੰਟਰੋਲ ਕਰਨਾ
ਇਸ ਦਾ ਰਸ ਦਿਲ ਦੇ ਰੋਗੀਆਂ ਲਈ ਕਾਫੀ ਫਾਇਦੇਮੰਦ ਹੈ। ਰੋਜ਼ਾਨਾ ਸਵੇਰੇ ਇਸ ਦਾ ਰਸ ਪੀਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਨਾਲ ਹੀ ਕੋਲੈਸਟਰਾਲ ਦਾ ਪੱਧਰ ਵੀ ਕੰਟਰੋਲ ਰਹਿੰਦਾ ਹੈ।
4. ਪੇਟ ਦੇ ਕੀੜੇ ਮਰਦੇ ਹਨ
ਸ਼ਹਿਤੂਤ 'ਚ ਵਿਟਾਮਿਨ-ਏ, ਕੈਲਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵਧੇਰੇ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਬੱਚਿਆਂ ਨੂੰ ਜ਼ਰੂਰੀ ਨਿਊਟ੍ਰੀਐਂਟਸ ਤਾਂ ਮਿਲਦੇ ਹੀ ਹਨ, ਨਾਲ ਹੀ ਇਹ ਪੇਟ ਦੇ ਕੀੜਿਆਂ ਨੂੰ ਵੀ ਖ਼ਤਮ ਕਰਦਾ ਹੈ।
5. ਮੁਹਾਸਿਆਂ ਤੋਂ ਛੁਟਕਾਰਾ
ਸ਼ਹਿਤੂਤ ਦੀ ਛਿੱਲ ਅਤੇ ਨਿੰਮ ਦੀ ਛਿੱਲ ਨੂੰ ਬਰਾਬਰ ਮਾਤਰਾ 'ਚ ਕੁੱਟ ਕੇ ਇਸ ਦਾ ਲੇਪ ਲਗਾਉਣ ਨਾਲ ਕਿੱਲ-ਮੁਹਾਸਿਆਂ ਤੋਂ ਦੂਰ ਹੁੰਦੇ ਹਨ।
6. ਖੂਨ ਸਾਫ ਕਰਦਾ
ਸ਼ਹਿਤੂਤ ਖਾਣ ਨਾਲ ਖੂਨ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ। ਸ਼ਹਿਤੂਤ, ਅੰਗੂਰ ਅਤੇ ਗੁਲਾਬ ਦੀਆਂ ਪੱਤੀਆਂ ਨਾਲ ਬਣੇ ਰਸ 'ਚ ਚੀਨੀ ਮਿਲਾ ਕੇ ਪੀਣ ਨਾਲ ਖੂਨ ਸਾਫ ਹੁੰਦਾ ਹੈ।
7. ਜਲਨ ਦੀ ਸਮੱਸਿਆ ਖਤਮ ਹੁੰਦੀ ਹੈ 
ਸ਼ਹਿਤੂਤ ਦਾ ਰਸ ਪੀਣ ਨਾਲ ਹੱਥਾਂ-ਪੈਰਾਂ ਦੀਆਂ ਤਲੀਆਂ ਦੀ ਜਲਨ ਖ਼ਤਮ ਹੁੰਦੀ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦੇ ਅੱਧ-ਪੱਕੇ ਫਲ ਖਾਣੇ ਚਾਹੀਦੇ ਹਨ।


Related News