ਤਾਂਬੇ ਦੇ ਭਾਂਡੇ ''ਚ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

12/07/2017 10:03:34 AM

ਨਵੀਂ ਦਿੱਲੀ— ਤਾਂਬੇ ਦੇ ਬਰਤਨ 'ਚ ਪਾਣੀ ਪੀਂਦੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਅਤੇ ਸੁਣਿਆ ਹੋਵੇਗਾ। ਆਯੁਰਵੇਦ 'ਚ ਤਾਂਬੇ ਦੇ ਬਰਤਨ 'ਚ ਪਾਣੀ ਪੀਣਾ ਬਹੁਤ ਸਿਹਤਮੰਦ ਦੱਸਿਆ ਗਿਆ ਹੈ ਕਿਉਂਕਿ ਤਾਂਬੇ ਦਾ ਪਾਣੀ ਸਰੀਰ 'ਚ ਤਿੰਨ ਦੋਸ਼ਾਂ (ਵਾਤ, ਕਫ ਤੇ ਪਿਤ) ਨੂੰ ਸੰਤੁਲਿਤ ਕਰਨ 'ਚ ਸਮਰੱਥ ਹੈ। ਇਹ ਪਾਣੀ ਸਰੀਰ ਦੇ ਕਈ ਰੋਗ ਬਿਨਾਂ ਦਵਾਈ ਦੇ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਰਾਤ ਵੇਲੇ ਤਾਂਬੇ ਦੇ ਬਰਤਨ 'ਚ ਰੱਖੇ ਪਾਣੀ ਨੂੰ 'ਤਾਮਰਜਲ' ਦੇ ਨਾਂ ਨਾਲ ਜਾਣਿਆ ਜਾਂਦਾ ਹੈ ਹਾਲਾਂਕਿ ਇਸ ਪਾਣੀ ਦਾ ਸੁਆਦ ਥੋੜ੍ਹਾ ਵੱਖਰਾ ਹੁੰਦਾ ਹੈ ਪਰ ਇਹ ਪਾਣੀ ਕਦੇ ਬੇਹਾ ਨਹੀਂ ਹੁੰਦਾ। ਇਸ ਬਰਤਨ 'ਚ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ, ਜਿਨ੍ਹਾਂ ਬਾਰੇ ਕਾਫੀ ਲੋਕ ਨਹੀਂ ਜਾਣਦੇ। ਜੇਕਰ ਤੁਸੀਂ ਸਕਿਨ 'ਤੇ ਫਾਈਨ ਲਾਈਨ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਤਾਂਬੇ ਦੇ ਬਰਤਨ 'ਚ ਪਾਣੀ ਜ਼ਰੂਰ ਪੀਓ। ਇਸ ਨਾਲ ਨਵੀਆਂ ਕੋਸ਼ਿਕਾਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਮੁਹਾਸੇ ਅਤੇ ਸਕਿਨ ਸੰਬੰਧੀ ਕੋਈ ਸਮੱਸਿਆ ਨਹੀਂ ਹੁੰਦੀ। ਇਸ ਤੋਂ ਇਲਾਵਾ ਚਮੜੀ 'ਚ ਨਿਖਾਰ ਆਉਂਦਾ ਹੈ।
1. ਪੇਟ ਦੀ ਸਮੱਸਿਆ
ਬੇਵਕਤ ਖਾਣਾ ਜਾਂ ਫਿਰ ਫਾਸਟ ਫੂਡ ਦੀ ਜ਼ਿਆਦਾ ਵਰਤੋਂ ਕਰਨ ਨਾਲ ਅੱਜਕਲ ਲੋਕਾਂ ਨੂੰ ਪੇਟ ਸੰਬੰਧੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਰੋਜ਼ ਸਵੇਰੇ ਖਾਲੀ ਪੇਟ ਤਾਂਬੇ ਦੇ ਬਰਤਨ 'ਚ ਰੱਖਿਆ ਪਾਣੀ ਪੀਓ ਤਾਂ ਤੁਹਾਨੂੰ 'ਡਾਇਰੀਆ' ਅਤੇ ਪੇਟ ਦੀਆਂ ਹੋਰ ਬੀਮਾਰੀਆਂ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਇਹ ਪਾਚਨ ਕਿਰਿਆ ਨੂੰ ਵੀ ਸਹੀ ਢੰਗ ਨਾਲ ਕੰਮ ਕਰਨ 'ਚ ਮਦਦ ਕਰਦਾ ਹੈ।
2. ਯਾਦਸ਼ਕਤੀ ਮਜ਼ਬੂਤ 
ਹਰ ਰੋਜ਼ ਤਾਂਬੇ ਦੇ ਬਰਤਨ 'ਚ ਰੱਖਿਆ ਪਾਣੀ ਪੀਣਾ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਪਾਣੀ ਨਾਲ ਯਾਦਸ਼ਸ਼ਕਤੀ ਤੇਜ਼ ਹੁੰਦੀ ਹੈ।
ਪਾਚਨ ਕਿਰਿਆ ਬਿਹਤਰ : ਰਾਤ ਵੇਲੇ ਤਾਂਬੇ ਦੇ ਬਰਤਨ 'ਚ ਪਾਣੀ ਪਾ ਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ। ਰੋਜ਼ਾਨਾ ਇਸ ਪਾਣੀ ਨੂੰ ਪੀਣ ਨਾਲ ਪੇਟ ਦਰਦ, ਗੈਸ, ਐਸੀਡਿਟੀ ਅਤੇ ਕਬਜ਼ ਵਰਗੀਆਂ ਪ੍ਰੇਸ਼ਾਨੀਆਂ ਵੀ ਦੂਰ ਹੋ ਜਾਂਦੀਆਂ ਹਨ।
3. ਥਾਇਰਾਈਡ 'ਤੇ ਕੰਟਰੋਲ
ਸਰੀਰ 'ਚ ਹਾਰਮੋਨਸ ਅਸੰਤੁਲਨ ਕਾਰਨ ਹੀ ਥਾਇਰਾਈਡ ਦੀ ਬੀਮਾਰੀ ਹੁੰਦੀ ਹੈ, ਜਿਸ ਨਾਲ ਜਾਂ ਤਾਂ ਭਾਰ ਤੇਜ਼ੀ ਨਾਲ ਘਟਦਾ ਹੈ ਜਾਂ ਵਧਦਾ ਹੈ। ਤਾਂਬੇ ਦੇ ਬਰਤਨ 'ਚਰੱਖਿਆ ਪਾਣੀ ਪੀਣ ਨਾਲ ਥਾਇਰਾਈਡ ਦੇ ਹਾਰਮੋਨਸ ਕੰਟਰੋਲ 'ਚ ਰਹਿੰਦੇ ਹਨ।
4. ਗਠੀਆ
ਤਾਂਬੇ 'ਚ ਐਂਟੀਇੰਫਲਾਮੈਟ੍ਰੀ ਗੁਣ ਹੁੰਦੇ ਹਨ ਜੋ ਜੋੜਾਂ ਦੇ ਦਰਦ ਅਤੇ ਸੋਜ ਨੂੰ ਘੱਟ ਕਰਦੇ ਹਨ। ਇਸ ਪਾਣੀ ਨੂੰ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਸਰੀਰ ਤੋਂ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ ਜਿਸ ਨਾਲ ਜੋੜਾਂ ਦੇ ਦਰਦ ਅਤੇ ਸੋਜ ਤੋਂ ਰਾਹਤ ਮਿਲਦੀ ਹੈ।
5. ਅਨੀਮੀਆ
ਜ਼ਿਆਦਾਤਰ ਭਾਰਤੀ ਔਰਤਾਂ 'ਚ ਖੂਨ ਦੀ ਕਮੀ ਹੁੰਦੀ ਹੈ, ਜਿਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਨੀਮੀਆ ਦੇ ਰੋਗੀ ਨੂੰ ਤਾਂਬੇ ਦੇ ਬਰਤਨ 'ਚ ਪਾਣੀ ਪੀਣ ਨਾਲ ਲਾਭ ਹੁੰਦਾ ਹੈ। ਤਾਂਬਾ ਡਾਇਟ 'ਚ ਸ਼ਾਮਲ ਆਇਰਨ ਨੂੰ ਆਸਾਨੀ ਨਾਲ ਸੋਖ ਲੈਂਦਾ ਹੈ, ਜਿਸ ਨਾਲ ਸਰੀਰ 'ਚ ਛੇਤੀ ਹੀ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।
6. ਸਰੀਰ ਦੀ ਅੰਦਰੂਨੀ ਸਫਾਈ
ਸਰੀਰ ਨੂੰ ਡਿਟਾਕਸ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਬੀਮਾਰੀਆਂ ਦੂਰ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ। ਇਸ ਨਾਲ ਹਾਨੀਕਾਰਕ ਬੈਕਟੀਰੀਆ ਬਾਡੀ ਤੋਂ ਬਾਹਰ ਨਿਕਲ ਜਾਂਦੇ ਹਨ, ਜੋ ਕਿਡਨੀ ਅਤੇ ਲਿਵਰ ਨੂੰ ਸਾਫ ਰੱਖਦਾ ਹੈ।
7. ਦਿਲ ਨੂੰ ਰੱਖੇ ਸਿਹਤਮੰਦ
ਤਾਂਬੇ ਦਾ ਪਾਣੀ ਪੀਣ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ ਅਤੇ ਬੈਡ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦਗਾਰ ਹੈ, ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਹ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ, ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੂਰ ਹੋ ਜਾਂਦੂਆਂ ਹਨ।


Related News