ਬਾਦਾਮ ਤੋਂ ਜ਼ਿਆਦਾ ਫਾਇਦੇਮੰਦ ਹੈ ਭਿਓਂਏ ਹੋਏ ਛੋਲੇ ਖਾਣਾ

08/18/2017 5:44:25 PM

ਨਵੀਂ ਦਿੱਲੀ— ਰੋਜ਼ ਸਵੇਰੇ ਭਿਓਂਏ ਹੋਏ ਬਾਦਾਮ ਖਾਣਾ ਫਾਇਦੇਮੰਦ ਹੁੰਦਾ ਹੈ ਪਰ ਭਿਓਂਏ ਹੋਏ ਛੋਟੇ ਖਾਣ ਬਾਦਾਮ ਨਾਲੋਂ ਵੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਸਸਤੇ ਦਾਮ ਵਿਚ ਮਿਲਣ ਵਾਲੇ ਛੋਲਿਆਂ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਨਮੀ, ਫੈਟ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨਸ ਦੀ ਭਰਪੂਰ ਮਾਤਰਾ ਹੁੰਦੀ ਹੈ। ਜੋ ਤੁਹਾਡਾ ਦਿਮਾਗ ਤੇਜ਼ ਕਰਦੇ ਹਨ ਨਾਲ ਹੀ ਖੂਬਸੂਰਤੀ ਨੂੰ ਵੀ ਵਧਾਉਂਦੇ ਹਨ। ਤਾਂ ਆਓ ਜਾਣਦੇ ਹਾਂ ਰੋਜ਼ ਸਵੇਰੇ ਭਿਓਂਏ ਹੋਏ ਛੋਲੇ ਖਾਣ ਦੇ ਫਾਇਦਿਆਂ ਬਾਰੇ
1. ਛੋਲਿਆਂ ਵਿਚ ਵਿਟਾਮਿਨ, ਮਿਨਰਲਸ, ਕਲੋਰੇਫਿਲ ਅਤੇ ਫਾਸਫੋਰਸ ਦੀ ਜ਼ਿਆਦਾ ਮਾਤਰਾ ਹੁੰਦਾ ਹੈ,ਜਿਸ ਵਜ੍ਹਾ ਨਾਲ ਰੋਜ਼ ਸਵੇਰੇ ਭਿਓਂਏ ਹੋਏ ਛੋਲੇ ਖਾਣ ਨਾਲ ਇਮਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਸਰੀਰ ਦੀ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ। 
2. ਡਾਈਬੀਟੀਜ ਦੇ ਰੋਗੀ ਨੂੰ ਰੋਜ਼ ਸਵੇਰੇ 25 ਗ੍ਰਾਮ ਭਿਓਂਏ ਹੋਏ ਛੋਲੇ ਖਾਣੇ ਚਾਹੀਦੇ ਹਨ। ਖਾਲੀ ਪੇਟ ਇਸ ਨੂੰ ਖਾਣ ਨਾਲ ਡਾਈਬੀਚੀਦਡ ਤੋਂ ਮੁਕਤੀ ਮਿਲ ਜਾਂਦੀ ਹੈ।
3. ਰੋਜ਼ ਸਵੇਰੇ ਛੋਲਿਆਂ ਵਿਚ ਨਿੰਬੂ, ਅਦਰਕ, ਨਮਕ ਅਤੇ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਨਾਲ ਹੀ ਦਿਨ ਭਰ ਕੰਮ ਕਰਨ ਲਈ ਭਰਪੂਰ ਐਨਰਜੀ ਵੀ ਮਿਲਦੀ ਹੈ। 
4. ਮਰਦਾਂ ਵਿਚ ਹੋਣ ਵਾਲੀ ਕਮਜ਼ੋਰੀ ਲਈ ਵੀ ਭਿਓਂਏ ਹੋਏ ਛੋਲੇ ਖਾਣਾ ਫਾਇਦੇਮੰਦ ਹੁੰਦਾ ਹੈ। 
ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ।


Related News