ਛੇੜਛਾੜ ਤੋਂ ਪਰੇਸ਼ਾਨ ਵਿਆਹੁਤਾ ਨੇ ਪਹਿਲਾਂ ਛੱਡਿਆ ਸਹੁਰਾ ਘਰ, ਫਿਰ ਦੁਨੀਆ

05/30/2017 12:41:54 PM

ਰੇਵਾੜੀ — ਕੋਸਲੀ ਦੇ ਪਿੰਡ ਜੁਡੱਡੀ ''ਚ ਵਿਆਹੁਤਾ ਨੇ ਛੇੜਛਾੜ ਤੋਂ ਤੰਗ ਆ ਕੇ ਫੰਦਾ ਲਗਾ ਲਿਆ। ਸੁਸਾਈਡ ਨੋਟ ''ਚ ਵਿਆਹੁਤਾ ਲੜਕੇ ''ਤੇ ਤੰਗ ਕਰਨ ਦਾ ਦੋਸ਼ ਲਗਾਇਆ ਹੈ। ਲੜਕਾ ਪਿੰਡ ''ਚੋਂ ਫਰਾਰ ਹੈ। ਪਿੰਡ ਦੀ ਪੜ੍ਹੀ ਲਿਖੀ ਬੀ.ਐਸ.ਸੀ. 23 ਸਾਲ ਗੀਤਾਂਜਲੀ ਦਾ ਵਿਆਹ ਪਿੰਡ ਕਾਲੂਵਾਸ ''ਚ ਹੋਇਆ ਸੀ ਪਰ ਜੁਡੱਡੀ ਦਾ ਇਕ ਲੜਕਾ ਹੇਮੰਤ ਯਾਦਵ ਲਗਾਤਾਰ ਛੇੜਛਾੜ ਕਰ ਰਿਹਾ ਸੀ। ਲੜਕੀ ਦੇ ਸਹੁਰਾ ਪਰਿਵਾਰ ਵਾਲਿਆਂ ਨੂੰ ਜਦੋਂ ਲੜਕੇ ਦੀ ਕਰਤੂਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਲੜਕੀ ਨੂੰ ਉਸਦੇ ਪੇਕੇ ਭੇਜ ਦਿੱਤਾ, ਉਸ ਸਮੇਂ ਤੋਂ ਹੀ ਗੀਤਾਂਜਲੀ ਪੇਕੇ ਰਹਿ ਰਹੀ ਸੀ। ਇਥੇ ਵੀ ਆ ਕੇ ਹੇਮੰਤ, ਗੀਤਾਂਜਲੀ ਨੂੰ ਪੇਰਸ਼ਾਨ ਕਰਨ ਲੱਗਾ। ਉਸ ਦੀਆਂ ਹਰਕਤਾਂ ਜ਼ਿਆਦਾ ਵਧ ਗਈਆਂ ਤਾਂ ਗੀਤਾਂਜਲੀ ਨੇ ਪਰਿਵਾਰ ਦੀ ਇੱਜ਼ਤ ਦੀ ਖਾਤਰ ਆਪਣੀ ਜਾਨ ਦੇ ਦਿੱਤੀ। ਸੂਚਨਾ ਮਿਲਣ ''ਤੇ ਨਾਹੜ ਪੁਲਸ ਨੂੰ ਗੀਤਾਂਜਲੀ ਦੁਆਰਾ 
ਲਿਖਤ ਸੁਸਾਈਡ ਨੋਟ ਮਿਲਿਆ। ਉਸਨੇ ਲਿਖਿਆ ਹੈ ਕਿ ਹੇਮੰਤ ਦੇ ਕਾਰਨ ਉਸ ਅਤੇ ਉਸਦੇ ਪਰਿਵਾਰ ਨੂੰ ਬੇਇੱਜ਼ਤ ਹੋਣਾ ਪੈ ਰਿਹਾ ਹੈ , ਜਿਸ ਕਾਰਨ ਉਹ ਸਾਰੇ ਪਰੇਸ਼ਾਨ ਹਨ। ਇਸ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ। ਨਾਹੜ ਪੁਲਸ ਦੇ ਅਨੁਸਾਰ ਦਇਆਰਾਮ ਦੀ ਸ਼ਿਕਾਇਤ ''ਤੇ ਹੇਮੰਤ ਦੇ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਫਰਾਰ ਹੈ। ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮ੍ਰਿਤਕਾ ਦਾ ਸੋਮਵਾਰ ਨੂੰ ਰੇਵਾੜੀ ਦੇ ਸਿਵਲ ਹਸਪਤਾਲ ''ਚ ਪੋਸਟਮਾਰਟਮ ਕਰ ਦਿੱਤਾ ਗਿਆ ਹੈ।


Related News