ZTE ਨੇ ਆਪਣਾ ਨਵਾਂ ਸਮਾਰਟਫੋਨ ਐਂਡਰਾਇਡ ਨੂਗਟ ਨਾਲ ਕੀਤਾ ਪੇਸ਼

09/21/2017 7:18:14 PM

ਜਲੰਧਰ-ZTE ਨੇ ਆਪਣਾ ਨਵਾਂ ਸਮਾਰਟਫੋਨ US 'ਚ  ZTE Tempo X ਨਾਂ ਨਾਲ ਪੇਸ਼ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਕੀਮਤ $80 (ਲਗਭਗ 5151 ਰੁਪਏ ) ਨਾਲ ਬੂਸਟ ਮੋਬਾਇਲ 'ਤੇ ਉਪਲੱਬਧ ਕੀਤਾ ਗਿਆ ਹੈ। 

ਸਪੈਸੀਫਿਕੇਸ਼ਨ-
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5 ਇੰਚ  FWVGA (480x854 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 1.1GHz ਕਵਾਡ-ਕੋਰ ਸਨੈਪਡ੍ਰੈਗਨ 210 ਪ੍ਰੋਸੈਸਰ ਅਤੇ 1GB ਰੈਮ ਅਤੇ 8GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 32GB ਤੱਕ ਵਧਾਇਆ ਜਾ ਸਕਦਾ ਹੈ ਇਹ ਸਮਾਰਟਫੋਨ ਐਂਡਰਾਇਡ 7.1.1 ਨੂਗਟ ਆਪਰੇਟਿੰਗ ਸਿਸਟਮ ਆਧਾਰਿਤ ਹੈ ਅਤੇ ਸਮਾਰਟਫੋਨ 'ਚ 2200mAh ਬੈਟਰੀ ਦਿੱਤੀ ਗਈ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5 ਮੈਗਾਪਿਕਸਲ ਸਨੈਪਰ ਹੈ, ਜੋ ਪਿੱਛੇ ਪਾਸੇ LED ਫਲੈਸ਼ ਹੈ ਅਤੇ ਫ੍ਰੰਟ 'ਚ ਸੈਲਫੀ ਲਈ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਡਿਊਲ ਸਿਮ , 4G LTE, ਵਾਈ-ਫਾਈ (a/b/g/n), ਬਲੂਟੁੱਥ 4.1 , GPS, 3.5MM ਹੈੱਡਫੋਨ ਜੈਕ ਅਤੇ ਮਾਈਕ੍ਰੋ ਯੂ. ਐੱਸ. ਬੀ. ਪੋਰਟ ਦਿੱਤੇ ਗਏ ਹਨ। ਇਸ ਸਮਾਰਟਫੋਨ ਦੀ ਭਾਰਤ ਸਮੇਤ ਦੂਜੇ ਦੇਸ਼ਾਂ ਦੇ ਬਾਜ਼ਾਰਾਂ 'ਚ ਇਸ ਦੀ ਉਪਲੱਧਤਾ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ।


Related News