ਭਾਰਤੀ ਕੰਪਨੀ ਨੇ ਪੇਸ਼ ਕੀਤਾ ਸਸਤਾ 4ਜੀ ਸਮਰਾਟਫੋਨ

04/28/2017 2:02:59 PM

ਜਲੰਧਰ- ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜ਼ੈੱਨ ਮੋਬਾਇਲ ਨੇ ਆਪਣੀ 4ਜੀ ਸਮਰਾਟਫੋਨ ਸੀਰੀਜ਼ ਦਾ ਵਿਸਤਾਰ ਕੀਤਾ ਹੈ। ਕੰਪਨੀ ਨੇ ਆਪਣਾ ਨਵਾਂ ਬਜਟ ਸਮਰਾਟਫੋਨ ਜ਼ੈੱਨ ਐਡਮਾਇਰ ਮੈਟਲ ਲਾਂਚ ਕੀਤਾ ਹੈ। ਜ਼ੈੱਨ ਐਡਮਾਇਰ ਮੈਟਲ ਸਮਾਰਟਫੋਨ ਦੀ ਕੀਮਤ 5,749 ਰੁਪਏ ਹੈ। ਇਹ ਫੋਨ 4ਜੀ ਵੀ.ਓ.ਐੱਸ.ਟੀ.ਈ. ਸਪੋਰਟ ਦੇ ਨਾਲ ਆਉਂਦਾ ਹੈ। ਜ਼ੈੱਨ ਦੇ ਨਵੇਂ ਸਮਾਰਟਫੋਨ ''ਚ 22 ਭਾਰਤੀ ਭਾਸ਼ਾਵਾਂ ਲਈ ਸਪੋਰਟ ਅਤੇ ਟਵਿਨ (ਦੋ ਵਟਸਐਪ ਅਕਾਊਂਟ ਚਲਾਉਣ ਲਈ) ਵਰਗੇ ਫੀਚਰ ਹਨ। 
ਜ਼ੈੱਨ ਐਡਮਾਇਰ ਮੈਟਲ ''ਚ 5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਹੈ। ਸੁਰੱਖਿਆ ਲਈ 2.5ਡੀ ਕਰਵ ਗਲਾਸ ਹੈ। ਇਸ ਡਿਵਾਇਸ ''ਚ 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ''ਚ 1ਜੀ.ਬੀ. ਰੈਮ ਅਤੇ 16ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ਡਿਊਲ ਸਪੋਰਟ ਕਰਦਾ ਹੈ। 
ਐਡਮਾਇਰ ਮੈਟਲ ''ਚ ਫੋਟੋਗ੍ਰਾਫੀ ਲਈ 5 ਮੈਗਾਪਿਕਲ ਦਾ ਆਟੋਫੋਕਸ ਰਿਅਰ ਕੈਮਰਾ ਹੈ ਜੋ ਫਲੈਸ਼ ਦੇ ਨਾਲ ਆਉਂਦਾ ਹੈ, ਉਥੇ ਹੀ ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਇਹ ਫੋਨ ਸ਼ੈਂਪੇਨ, ਮਟੈਲਿਕ ਗ੍ਰੇ ਕਲਰ ''ਚ ਉਪਲੱਬਧ ਹੋਵੇਗਾ। ਫੋਨ ਨੂੰ ਪਾਵਰ ਦੇਣ ਲਈ 2500 ਐੱਮ.ਏ.ਐੱਚ. ਦੀ ਬੈਟਰੀ ਹੈ। 
ਕੁਨੈਕਟੀਵਿਟੀ ਲਈ ਫੋਨ ''ਚ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ., 3.5 ਐੱਮ.ਐੱਮ. ਆਡੀਓ ਜ਼ੈੱਕ ਵਰਗੇ ਫੀਚਰ ਹਨ।

Related News