Xiaomi Mi 6 ਦੇ ਲਾਂਚ ਤੋਂ ਬਾਅਦ ਇਕ ਵਾਰ ਫਿਰ ਚਰਚਾ ''ਚ ਆਇਆ Xiaomi Mi 6 Plus

04/21/2017 1:24:10 PM

ਜਲੰਧਰ- ਸ਼ਿਓਮੀ ਨੇ ਬੁੱਧਵਾਰ ਨੂੰ ਆਪਣਾ ਫਲੈਗਸ਼ਿਪ ਸਮਾਰਟਫੋਨ ਮੀ 6 ਪੇਸ਼ ਕੀਤਾ ਹੈ। ਮੀ 6 ਦੇ ਨਾਲ ਇਕ ਪ੍ਰੀਮੀਅਮ ਵੇਰੀਅੰਟ 6 ਪਲੱਸ ਦੇ ਵੀ ਲਾਂਚ ਹੋਣ ਦੀਆਂ ਖਬਰਾਂ ਸਨ। ਪਰ ਸਾਰੀਆਂ ਖਬਰਾਂ ਅਤੇ ਲੀਕ ਨੂੰ ਨਕਾਰਦੇ ਹੋਏ ਕੰਪਨੀ ਨੇ ਬੁੱਧਵਾਰ ਨੂੰ ਹੋਏ ਮੀ 6 ਦੇ ਲਾਂਚ ਈਵੈਂਟ ''ਚ ਮੀ 6 ਪਲੱਸ ਲਾਂਚ ਨਹੀਂ ਕੀਤਾ। ਪਰ ਅਜੇ ਵੀ ਸ਼ਿਓਮੀ ਮੀ 6 ਪਲੱਸ ਨੂੰ ਲੈ ਕੇ ਖਬਰਾਂ ਰੁਕੀਆਂ ਨਹੀਂ ਹਨ। ਹੁਣ ਵੀ ਮੀ 6 ਪਲੱਸ ਨੂੰ 3ਸੀ ਸਰਟੀਫਿਕੇਸ਼ਨ ਲਿਸਟਿੰਗ ''ਚ ਮਾਡਲ ਨੰਬਰ ''MED40'' ਨਾਂ ਨਾਲ ਲਿਸਟ ਕੀਤਾ ਗਿਆ ਹੈ। 
ਪਲੇਫੁਕਡ੍ਰਾਇਡ ਦੀ ਰਿਪੋਰਟ ਮੁਤਾਬਕ ਲਿਸਟਿੰਗ ਤੋਂ ਇਸ ਸਮਾਰਟਫੋਨ ਬਾਰੇ ਬਹੁਤ ਘੱਟ ਜਾਣਕਾਰੀ ਦਾ ਪਤਾ ਲੱਗਾ ਹੈ। ਮੀ 6 ਪਲੱਸ ਦੇ ਲਾਂਚ ਦੀ ਉਮੀਦ ਹੈ। ਮਸ਼ਹੂਰ ਚੀਨੀ ਵਿਸ਼ਲੇਸ਼ਕ ਪੈਨ ਜੀਊਟਿੰਗ ਦਾ ਕਹਿਣਾ ਹੈ ਕਿ ਮੀ 6 ਪਲੱਸ ਨੂੰ ਕਰੀਬ ਦੋ ਮਹੀਨਿਆਂ ਦੇ ਅੰਦਰ ਲਾਂਚ ਕਰ ਦਿੱਤਾ ਜਾਵੇਗਾ। 
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਅਜੇ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਹੈਂਡਸੈੱਟ ''ਚ 5.7-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਹੋਵੇਗੀ। ਇਸ ਤੋਂ ਇਲਾਵਾ 6ਜੀ.ਬੀ. ਰੈਮ ਦੇ ਨਾਲ 64ਜੀ.ਬੀ. ਜਾਂ 128ਜੀ.ਬੀ. ਸਟੋਰੇਜ ਦਿੱਤੀ ਜਾਵੇਗੀ। ਇਸ ਫੋਨ ''ਚ ਕੁਆਲਕਾਮ ਸਨੈਪਡ੍ਰੈਗਨ 835 ਚਿੱਪਸੈੱਟ ਹੋਣ ਦੀ ਉਮੀਦ ਹੈ। ਮੀ 6 ਪਲੱਸ ''ਚ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਫੋਨ ''ਚ 4500 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ।

Related News