ਜਿਓ ਫੋਨ ਯੂਜ਼ਰਸ ਲਈ ਰਿਲਾਇੰਸ ਲਿਆਇਆ ਇਹ ਸ਼ਾਨਦਾਰ ਆਫਰ

01/17/2018 3:21:10 PM

ਜਲੰਧਰ- ਰਿਲਾਇੰਸ ਜਿਓ ਹੁਣ ਤੱਕ ਆਪਣੇ ਸਿਮ ਯੂਜ਼ਰਸ ਨੂੰ ਸ਼ਾਨਦਾਰ ਆਫਰ ਦਿੰਦਾ ਰਿਹਾ ਹੈ ਪਰ ਕੰਪਨੀ ਨੇ ਇਸ ਵਾਰ ਜਿਓ ਫੋਨ ਯੂਜ਼ਰਸ ਲਈ ਸ਼ਾਨਦਾਰ ਆਫਰ ਪੇਸ਼ ਕੀਤਾ ਹੈ। ਜਿਓ ਆਪਣੇ ਫੀਚਰ ਫੋਨ ਯੂਜ਼ਰਸ ਨੂੰ ਹੁਣ ਪਹਿਲੇ ਤੋਂ ਦੁੱਗਣਾ ਡਾਟਾ ਦੇ ਰਹੀ ਹੈ। ਦੱਸ ਦੱਈਏ ਕਿ ਜਿਓ ਨੇ ਹਾਲ ਹੀ 'ਚ ਆਪਣੇ ਕਈ ਸਾਰੇ ਪਲਾਨ ਨੂੰ ਅਪਡੇਟ ਕੀਤੇ ਹਨ ਅਤੇ ਇੰਨ੍ਹਾਂ ਪਲਾਨ 'ਚ ਪਹਿਲਾਂ ਤੋਂ ਜ਼ਿਆਦਾ ਡਾਟਾ ਮਿਲ ਰਿਹਾ ਹੈ। 

ਅਸਲ 'ਚ ਰਿਲਾਇੰਸ ਜਿਓ ਨੇ ਜਿਓ ਫੋਨ ਦੀ ਲਾਂਚਿੰਗ ਦੌਰਾਨ ਫੋਨ ਨਾਲ 153 ਰੁਪਏ ਦਾ ਪਲਾਨ ਵੀ ਪੇਸ਼ ਕੀਤਾ ਸੀ, ਜਿਸ 'ਚ ਗਾਹਕਾਂ ਨੂੰ ਧੰਨ-ਧਨਾ-ਧੰਨ ਪਲਾਨ ਵਾਲੇ ਫਾਇਦੇ ਮਿਲਦੇ ਸਨ। 153 ਰੁਪਏ ਵਾਲੇ ਪਲਾਨ 'ਚ ਹੁਣ ਤੱਕ ਹਰ ਦਿਨ 500 ਐੱਮ. ਬੀ. ਡਾਟਾ ਨਾਲ ਅਨਮਿਲਟਿਡ ਕਾਲਿੰਗ ਅਤੇ ਮੈਸੇਜ਼ ਮਿਲਦੇ ਸਨ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਸੀ, ਹੁਣ ਕੰਪਨੀ ਨੇ ਇਸ ਪਲਾਨ ਨੂੰ ਅਪਡੇਟ ਕੀਤਾ ਹੈ। ਹੁਣ ਇਸ ਪਲਾਨ 'ਚ ਰੋਜ਼ 28 ਦਿਨਾਂ ਤੱਕ ਰੋਜ਼ 1 ਜੀ. ਬੀ. ਡਾਟਾ, ਜਿਓ ਐਪ ਦੇ ਸਬਸਕ੍ਰਿਪਸ਼ਨ ਅਤੇ ਅਨਲਿਮਟਿਡ ਕਾਲਿੰਗ ਮਿਲੇਗੀ। ਪਹਿਲੇ ਇਸ ਪਲਾਨ 'ਚ 14 ਜੀ. ਬੀ. ਡਾਟਾ ਮਿਲਦਾ ਸੀ ਅਤੇ ਹੁਣ 28 ਜੀ. ਬੀ. ਮਿਲੇਗਾ।


Related News