ਸੈਮਸੰਗ ਗੈਲੇਕਸੀ A5(2018) ਅਤੇ A7(2018) ਸਮਾਰਟਫੋਨਜ਼ ਨੂੰ ਮਿਲਿਆ ਵਾਈ-ਫਾਈ ਸਰਟੀਫਿਕੇਸ਼ਨ

11/18/2017 11:00:52 AM

ਜਲੰਧਰ-ਵਾਈ-ਫਾਈ ਐਲਾਇੰਸ ਨੇ 2 ਸੈਮਸੰਗ ਫੋਨਜ਼ ਲਈ ਜਰੂਰੀ ਪ੍ਰਮਾਣਿਤ ਪ੍ਰਦਾਨ ਕੀਤਾ ਹੈ। ਪ੍ਰੋਡਕਟ ਮਾਡਲ ਦਾ ਨਾਂ SM-A530F ਅਤੇ SM-A730F ਹੈ, ਜਿਸ ਦਾ ਮਤਲਬ ਕਿ ਇਹ ਹੈ ਕਿ ਇਹ ਸੈਮਸੰਗ ਗੈਲੇਕਸੀ ਏ5(2018) ਅਤੇਗੈਲੇਕਸੀ ਏ7(2018) ਸਮਾਰਟਫੋਨਜ਼ ਹਨ।ਉਪਲੱਬਧ ਕਰਵਾਏ ਗਏ ਡਾਕੂਮੈਂਟ ਅਨੁਸਾਰ ਦੋਵੇਂ ਫੋਨਜ਼ ਐਂਡਰਾਇਡ 7.1.1 ਨੂਗਟ 'ਤੇ ਚੱਲਣਗੇ, ਪਰ ਇਹ ਬਿਹਤਰ ਹੋਵੇਗਾ ਕਿ ਇਹ Oreo ਆਊਟ ਆਫ ਦ ਬਾਕਸ ਨਾਲ ਆਉਣਗੇ।

ਪਰ ਇਸ ਤੋਂ ਪਹਿਲਾਂ ਸੈਮਸੰਗ ਨੇ ਪੁਰਾਣੇ OS ਵਰਜਨਾਂ 'ਤੇ ਆਪਣੇ ਏ ਸੀਰੀਜ਼ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਅਪਡੇਟ ਕੀਤਾ ਹੈ। 2017 ਦੀ ਸ਼ੁਰੂਆਤ 'ਚ Galaxy A3, Galaxy A5 ਅਤੇ Galaxy A7 ਸਾਰੇ ਮਾਰਸ਼ਮੈਲੋ ਦੇ ਨਾਲ ਆਵੇ, ਪਰ ਇਸ ਤੋਂ ਬਾਅਦ ਇਨ੍ਹਾਂ ਨੂੰ ਨੂਗਟ ਅਪਗ੍ਰੇਡ ਮਿਲ ਗਿਆ ਹੈ।

ਵਾਈ-ਫਾਈ ਸਰਟੀਫਿਕੇਸ਼ਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਗੈਲੇਕਸੀ ਏ5(2018) ਅਤੇ ਗੈਲੇਕਸੀ ਏ7(2018) ਨੂੰ ਵਾਈ-ਫਾਈ 802.11 a/b/g/ac ਲਈ ਪ੍ਰਮਾਣਿਤ ਕੀਤਾ ਗਿਆ ਹੈ। ਨਵਾਂ ਗੈਲੇਕਸੀ A5 ਸਮਾਰਟਫੋਨ (2018) ਅਤੇ ਗੈਲੇਕਸੀ A7(2018) ਫ੍ਰੰਟ 'ਚ ਡਿਊਲ ਕੈਮਰਾ ਸੈੱਟਅਪ ਨਾਲ ਆ ਸਕਦੇ ਹਨ, ਪਰ ਫਿੰਗਰਪ੍ਰਿੰਟ ਸੈਂਸਰ ਬੈਕ ਸਾਈਡ ਹੋ ਸਕਦਾ ਹੈ।


Related News