WhatsApp ਦੀ ਨਵੀਂ ਅਪਡੇਟ ਨਾਲ ਯੂਜ਼ਰਸ ਚੈਟ ਦੇ ਦੌਰਾਨ ਹੀ ਦੇਖ ਸਕਣਗੇ ਯੂਟਿਊਬ ਵੀਡੀਓ

01/17/2018 1:39:47 PM

ਜਲੰਧਰ- ਵਿਸ਼ਵ ਦੀ ਮਸ਼ਹੂਰ ਇੰਸਟੈਂਟ ਮੇਸੈਜਿੰਗ ਐਪ ਵਟਸਐਪ ਨੇ ਕੁੱਝ ਸਮਾਂ ਨੇ ਆਪਣੇ ਚੈਟ ਇੰਟਰਫੇਸ 'ਚ ਯੂਟਿਊਬ ਸਪੋਰਟ ਨੂੰ ਪੇਸ਼ ਕਰਣ ਦਾ ਐਲਾਨ ਕੀਤਾ ਸੀ। ਕੰਪਨੀ ਨੇ ਕੁਝ ਸਮਾਂ ਪਹਿਲਾਂ ਹੀ ਇਹ ਫੀਚਰ ਬੀਟਾ ਯੂਜ਼ਰਸ ਲਈ ਉਪਲੱਬਧ ਵੀ ਕਰਵਾਇਆ ਗਿਆ ਸੀ। ਇਹ ਐਪਲ iPhone (ਜਾਂ ਆਈ. ਓ. ਐੱਸ) ਦੇ ਯੂਜ਼ਰਸ ਦੇ ਮੁਤਾਬਕ ਉਨ੍ਹਾਂ ਨੂੰ ਚੈਟ 'ਚ ਯੂਟਿਊਬ ਵੀਡੀਓ ਦੇਖਣ ਦੀ ਇਜ਼ਾਜਤ ਮਿਲੇਗੀ।

ਇਸ ਤੋਂ ਪਹਿਲਾਂ ਜਦ ਯੂਜ਼ਰ ਕਿਸੇ ਯੂਟਿਊਬ ਵੀਡੀਓ ਲਿੰਕ 'ਤੇ ਕਲਿਕ ਕਰਦੇ ਸਨ, ਤਾਂ ਵੀਡੀਓ ਸਮਾਰਟਫੋਨ 'ਚ ਪਹਿਲਾਂ ਤੋਂ ਡਾਊਨਲੋਡ ਯੂਟਿਊਬ ਐਪ 'ਚ ਖੁੱਲਦਾ ਸੀ। ਪਰ ਇਸ ਅਪਡੇਟ ਤੋਂ ਬਾਅਦ ਯੂਜ਼ਰ ਚੈਟ ਦੇ ਦੌਰਾਨ ਹੀ ਯੂਟਿਊਬ ਵੀਡੀਓ ਵੇਖ ਸਕਣਗੇ। WEBetainfo ਦੇ ਮੁਤਾਬਕ ਇਹ ਫੀਚਰ ਸਿਰਫ ਉਨ੍ਹਾਂ ਯੂਜ਼ਰ ਲਈ ਉਪਲੱਬਧ ਹੋਵੇਗਾ, ਜਿਨ੍ਹਾਂ ਨੇ ਆਪਣੇ ਐਪ ਨੂੰ ਲੇਟੈਸਟ ਵਰਜ਼ਨ 'ਤੇ ਅਪਡੇਟ ਕੀਤਾ ਹੋਵੇਗਾ। PunjabKesari

ਜਦ ਤੁਹਾਨੂੰ ਇਕ ਯੂਟਿਊਬ ਵੀਡੀਓ ਦਾ ਲਿੰਕ ਮੈਸੇਜ 'ਚ ਮਿਲਦਾ ਹੈ, ਤੱਦ ਤੁਸੀਂ ਇਸ ਨੂੰ ਵਟਸਐਪ 'ਚ ਹੀ ਪਲੇਅ ਕਰ ਸਕਦੇ ਹੋ। ਪਿਕਚਰ-ਇਨ-ਪਿਕਚਰ ਮੋਡ ਦੇ ਨਾਲ ਤੁਸੀਂ ਕਿਸੇ ਦੂਜੀ ਚੈਟ 'ਚ ਨੈਵੀਗੇਟ ਕਰਨ 'ਤੇ ਵੀ ਵੀਡੀਓ ਵੇਖ ਸਕੋਗੇ।


Related News