ਆਈਫੋਨ ਐਕਸ ਲਈ ਕਰਨਾ ਪੈ ਸਕਦਾ ਹੈ ਇੰਤਜ਼ਾਰ

09/21/2017 8:37:10 PM

ਜਲੰਧਰ—ਐਪਲ ਦੀ ਐਨੀਵਰਸਰੀ ਐਡੀਸ਼ਨ ਆਈਫੋਨ ਐਕਸ ਦੀ ਲਾਚਿੰਗ ਦੇ ਸਮੇਂ ਕੰਪਨੀ ਨੇ ਕਿਹਾ ਸੀ ਕਿ ਆਈਫੋਨ ਐਕਸ  ਨੂੰ 27 ਅਕਤੂਬਰ ਤੋਂ ਪ੍ਰੀ-ਆਡਰ ਕੀਤਾ ਜਾ ਸਕੇਗਾ ਅਤੇ 3 ਨਵੰਬਰ ਤੋਂ ਇਸ ਦੀ ਸ਼ਿਪਿੰਗ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਇਕ ਵਿਸ਼ਲੇਸ਼ਕ ਰੇਮੰਡ ਜੈਮਸ ਨੇ ਦਾਅਵਾ ਕੀਤਾ ਹੈ ਕਿ ਐਪਲ ਦਾ ਅਜੇ ਤਕ ਪ੍ਰੋਡਕਸ਼ਨ ਦੀ ਸਮੱਸਿਆ ਤੋਂ ਜੂਝਣਾ ਪੈ ਰਿਹਾ ਹੈ। ਅਜਿਹੇ 'ਚ ਆਈਫੋਨ ਐਕਸ ਦੀ ਸ਼ਿਪਿੰਗ 'ਚ ਹੋਰ ਦੇਰੀ ਹੋ ਸਕਦੀ ਹੈ। 
ਨਹੀਂ ਸ਼ੁਰੂ ਹੋਈ ਆਈਫੋਨ ਐਕਸ ਦੀ ਫਾਈਨਲ ਪ੍ਰੋਡਕਸ਼ਨ
ਇਕ ਹੋਰ ਵਿਸ਼ਲੇਸ਼ਕ ਕ੍ਰਿਸਟੋਫਰ ਕੇਸ ਨੇ ਦਾਅਵਾ ਕੀਤਾ ਹੈ ਕਿ ਆਈਫੋਨ ਐਕਸ ਦੀ ਫਾਈਨਲ ਪ੍ਰੋਡਕਸ਼ਨ ਅੱਜੇ ਤਕ ਸ਼ੁਰੂ ਨਹੀਂ ਹੋਈ ਹੈ ਅਤੇ ਇਸ ਨੂੰ ਅਕਤੂਬਰ ਦੇ ਮੱਧ ਤਕ ਟਾਲ ਦਿੱਤਾ ਗਿਆ ਹੈ। ਇਸ ਨਾਲ ਸ਼ਿਪਿੰਗ ਦੀ ਤਰੀਕ 'ਤੇ ਵੀ ਅਸਰ ਪਵੇਗਾ। ਕੇਸ ਨੇ ਦੱਸਿਆ ਕਿ ਉਨ੍ਹਾਂ ਦਾ ਦਾਅਵਾ ਏਸ਼ੀਆ 'ਚ ਸਪਲਾਈ ਚੇਨ ਸੋਰਸੇਜ ਨਾਲ ਮੀਟਿੰਗ 'ਤੇ ਆਧਾਰਿਤ ਹੈ। ਉੱਥੇ, ਕੇ.ਜੀ.ਆਈ ਸਕਿਊਰਟੀਜ਼ ਦੇ ਵਿਸ਼ਲੇਸ਼ਕ Ming-Chi Kuo ਨੇ ਦੱਸਿਆ ਕਿ ਸਾਲ 2017 'ਚ ਕਰੀਬ 40 ਤੋਂ 45 ਮਿਲੀਅਨ ਐਕਸ ਨੂੰ ਸ਼ਿਪ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਪਲਾਈ ਅਤੇ ਡਿਮਾਂਡ ਦਾ ਬੈਲੇਂਸ ਕੰਪਨੀ ਸਾਲ 2018 'ਚ ਹੀ ਹਾਸਲ ਕਰ ਪਾਵੇਗੀ।
ਆਈਫੋਨ ਐਕਸ ਦੀ ਕੀਮਤ ਅਤੇ ਉਪਲੱਬਤਾ
ਇਸ ਦੇ 64 ਜੀ.ਬੀ. ਵੇਰੀਐਂਟ ਦੀ ਕੀਮਤ 89,000 ਰੁਪਏ ਦੱਸੀ ਜਾ ਰਹੀ ਹੈ। ਇਸ ਫੋਨ ਦੇ ਦੋ ਸਟੋਰੇਜ ਵੇਰੀਐਂਟ 64 ਜੀ.ਬੀ. ਅਤੇ 256 ਜੀ.ਬੀ. ਨਾਲ ਪੇਸ਼ ਕੀਤੇ ਗਏ ਹਨ। ਅਮਰੀਕਾ ਦੀ ਗੱਲ ਕਰੀਏ ਤਾਂ ਇਹ ਫੋਨ 27 ਅਕਤੂਬਰ ਤੋਂ ਪ੍ਰੀ-ਆਡਰ ਲਈ ਉਪਲੱਬਧ ਕਰਵਾਇਆ ਜਾਵੇਗਾ ਅਤੇ 3 ਨਵੰਬਰ ਤੋਂ ਸ਼ਿਪ ਕੀਤਾ ਜਾਵੇਗਾ। ਅਮਰੀਕਾ 'ਚ ਇਸ ਦੀ ਕੀਮਤ 999 ਡਾਲਰ ਯਾਨੀ ਕਰੀਬ 64,000 ਰੁਪਏ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਈਫੋਨ ਐਕਸ ਦੀ Accessories ਵੀ ਪੇਸ਼ ਕੀਤੀ ਹੈ।


Related News