ਵੋਡਾਫੋਨ ਲਿਆਇਆ ਨਵਾਂ ਪਲਾਨ, ਸਮਾਰਟਫੋਨ ''ਤੇ ਮਿਲੇਗੀ 50 ਹਜ਼ਾਰ ਰੁਪਏ ਦੀ ਇੰਸ਼ੋਰੈਂਸ

05/30/2017 3:42:39 PM

ਜਲੰਧਰ- ਟੈਲੀਕਾਮ ਸਰਵਿਸ ਪ੍ਰੋਵਾਈਡਰ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਸ਼ੀਲਡ ਪਲਾਨ ਦਾ ਐਲਾਨ ਕੀਤਾ ਹੈ। Vodafone RED Shield ਨਾਂ ਦੇ ਇਸ ਪਲਾਨ ਨੂੰ ਸਿਰਫ ਰੈੱਡ ਪੋਸਟਪੇਡ ਗਾਹਕਾਂ ਲਈ ਪੇਸ਼ ਕੀਤਾ ਗਿਆ ਹੈ। ਦਰਅਸਲ ਇਹ ਇਕ ਤਰ੍ਹਾਂ ਦਾ ਇੰਸ਼ੋਰੈਂਸ ਹੈ ਜਿਸ ਤਹਿਤ ਸਮਾਰਟਫੋਨ ''ਤੇ 50,000 ਰੁਪਏ ਤੱਕ ਦਾ ਕਵਰ ਦਿੱਤਾ ਜਾਵੇਗਾ। ਇਸ ਪਾਲਿਸੀ ''ਚ ਐਂਟੀ ਵਾਇਰਸ ਪ੍ਰੋਟੈਕਸ਼ਨ ਵੀ ਸ਼ਾਮਲ ਹੈ। 
ਇਸ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਨਵੇਂ ਅਤੇ ਪੁਰਾਣੇ ਸਮਾਰਟਫੋਨ ਦਾ ਵੀ ਇੰਸ਼ੋਰੈਂਸ ਹੋਵੇਗਾ। ਮਤਲਬ ਕਿ ਜੇਕਰ ਤੁਹਾਡਾ ਸਮਾਰਟਫੋਨ 6 ਮਹੀਨੇ ਪੁਰਾਣਾ ਹੈ ਅਤੇ ਤੁਸੀਂ ਵੋਡਾਫੋਨ ਰੈੱਡ ਕਸਟਮਰ ਹੋ ਤਾਂ ਤੁਸੀਂ ਇਹ ਇੰਸ਼ੋਰੈਂਸ ਲੈ ਸਕਦੇ ਹੋ। 
 
ਇੰਝ ਕਰੋ ਵੋਡਾਫੋਨ ਰੈੱਡ ਸ਼ੀਲਡ ਮੋਬਾਇਲ ਇੰਸ਼ੋਰੈਂਸ
ਐਂਡਰਾਇਡ ਯੂਜ਼ਰਸ RED Shield ਨਾਂ ਦੀ ਇਸ ਐਪ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਆਈਫੋਨ ਯੂਜ਼ਰਸ ਐਪ ਸਟੋਰ ਤੋਂ ਇਸ ਨੂੰ ਇੰਸਟਾਲ ਕਰ ਸਕਦੇ ਹੋ। ਐਪ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਐੱਸ.ਐੱਮ.ਐੱਸ. ਕਰਨਾ ਹੋਵੇਗਾ। ਡੀ.ਐੱਸ.ਐੱਸ. ਲਿਖ ਕੇ 199 ''ਤੇ ਮੈਸੇਜ ਭੇਜ ਦਿਓ। ਕੰਪਨੀ ਮੁਤਾਬਕ ਇਹ ਐਪ ਯੂਜ਼ਰ ਦੇ ਸਮਾਰਟਫੋਨ ਨੂੰ ਟੈਸਟ ਕਰਕੇ ਅਪਰੂਵ ਕਰਦਾ ਹੈ। 
ਇਹ ਫਰੀ ਨਹੀਂ ਹੈ। ਜੇਕਰ ਤੁਹਾਡਾ ਡਿਵਾਇਸ 6 ਮਹੀਨੇ ਤੋਂ ਪੁਰਾਣਾ ਨਹੀਂ ਹੈ ਅਤੇ ਵੋਡਾਫੋਨ ਰੈੱਡ ਪਲਾਨ ਤੁਸੀਂ ਲਿਆ ਹੈ ਤਾਂ ਤੁਹਾਨੂੰ ਇਹ ਸ਼ੀਲਡ ਇੰਸ਼ੋਰੈਂਸ ਲੈਣ ਲਈ 720 ਰੁਪਏ ਦੇਣੋ ਹੋਣਗੇ। ਹਰ ਮਹੀਨੇ 60 ਰੁਪਏ ਦੇ ਕੇ ਤੁਸੀਂ ਇਹ ਰਕਮ ਦੇ ਸਕਦੇ ਹੋ। ਇਹ ਇਕ ਸਾਲ ਲਈ ਵੈਲਿਡ ਹੈ ਅਤੇ ਕੰਪਨੀ ਮੁਤਾਬਕ ਸਾਲ ਭਰ ''ਚ ਦੋ ਵਾਰ ਇੰਸ਼ੋਰੈਂਸ ਕਲੇਮ ਕੀਤਾ ਜਾ ਸਕਦਾ ਹੈ। 
ਵੋਡਾਫੋਨ ਨੇ ਇਸ ਪਾਲਿਸੀ ਲਈ ਸਾਫਟਫਾਰਮੇਟਸ ਡਿਜੀਟਲ ਪ੍ਰੋਡਕਸ਼ਨ ਦੇ ਨਾਲ ਹਿੱਸੇਦਾਰੀ ਕੀਤੀ ਹੈ। ਇੰਸ਼ੋਰੈਂਸ ਕਵਰ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਵੱਲੋਂ ਦਿੱਤਾ ਜਾਵੇਗਾ। ਕੰਪਨੀ ਨੇ ਕਿਹਾ ਹੈ ਕਿ ਰਿਪੇਅਰ ਡੈਮੇਜ ਲਈ ਗਾਹਕਾਂ ਦੇ ਘਰੋਂ ਡਿਵਾਇਸ ਪਿਕ ਕੀਤਾ ਜਾਵੇਗਾ।

Related News