ਵੋਡਾਫੋਨ ਨੇ ਪੇਸ਼ ਕੀਤਾ ਨਵਾਂ ਪਲਾਨ, 84 ਦਿਨਾਂ ਤੱਕ ਮਿਲੇਗਾ ਡਾਟਾ ਅਤੇ ਅਨਲਿਮਟਿਡ ਕਾਲਸ

11/18/2017 12:35:45 PM

ਜਲੰਧਰ- ਦੂਰਸੰਚਾਰ ਕੰਪਨੀ ਵੋਡਾਫੋਨ ਨੇ ਆਪਣੇ ਯੂਜ਼ਰਸ ਲਈ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਕੰਪਨੀ ਦੇ ਨਵੇਂ ਪਲਾਨ ਦੀ ਕੀਮਤ 555 ਰੁਪਏ ਹੈ। ਯੂਜ਼ਰਸ ਨੂੰ ਇਸ ਪਲਾਨ 'ਚ ਮੈਸੇਜ਼, ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲੇਗੀ। ਜਾਣਕਾਰੀ ਲਈ ਦੱਸ ਦੱਈਏ ਕਿ ਇਹ ਪਲਾਨ ਸਿਰਫ ਉਨ੍ਹਾਂ ਯੂਜ਼ਰਸ ਲਈ ਹੈ, ਜੋ ਮੋਬਾਇਲ ਨੰਬਰ ਪੋਰਟੇਬਲਿਟੀ ਦੇ ਦੂਜੇ ਆਪਰੇਟਰਸ ਤੋਂ ਵੋਡਾਫੋਨ 'ਚ ਆਏ ਨਵੇਂ ਗਾਹਕਾਂ ਨੂੰ 555 ਰੁਪਏ ਦਾ ਪਹਿਲਾਂ ਰਿਚਾਰਜ ਕਰਨਾ ਹੋਵੇਗਾ, ਜਿਸ 'ਚ ਉਨ੍ਹਾਂ ਨੂੰ 84 ਜੀ. ਬੀ. ਡਾਟਾ 84 ਦਿਨਾਂ ਲਈ ਮਿਲੇਗਾ।

ਵੋਡਾਫੋਨ ਦੇ ਨਵੇਂ ਪਲਾਨ ਦੇ ਤਹਿਤ, ਯੂਜ਼ਰਸ ਨੂੰ ਸਾਰੇ ਨੈੱਟਵਰਕ 'ਤੇ ਕਾਲਿੰਗ ਮਿਲੇਗੀ ਅਤੇ ਹਰ ਰੋਜ਼ 100 ਮੈਸੇਜ਼ ਮਿਲਣਗੇ। ਰੋਮਿੰਗ 'ਚ ਵੀ ਅਨਲਿਮਟਿਡ ਕਾਲਿੰਗ ਮਿਲੇਗੀ, ਜਦਕਿ ਹਰ ਰੋਜ਼ ਦੀ ਸੀਮਾ 250 ਮਿੰਟ ਅਤੇ ਹਫਤੇ 'ਚ 1,000 ਮਿੰਟ ਹੈ। ਇਹ ਪਲਾਨ ਫਿਲਹਾਲ ਸਿਰਫ ਕਰਨਾਟਕ ਸਰਕਿਲ ਲਈ ਹੀ ਹੈ।


Related News