ਜਿਓ ਅਤੇ ਏਅਰਟੈੱਲ ਨੂੰ ਟੱਕਰ ਦੇਣ ਲਈ ਵੋਡਾਫੋਨ ਦਾ ਧਮਾਕੇਦਾਰ ਪਲਾਨ

01/17/2018 2:20:43 PM

ਜਲੰਧਰ - ਟੈਲੀਕਾਮ ਆਪਰੇਟਰ ਕੰਪਨੀ ਵੋਡਾਫੋਨ ਇੰਡੀਆ ਨੇ ਆਪਣੇ ਯੂਜ਼ਰਸ ਲਈ ਤਿੰਨ ਨਵੇਂ ਪਲਾਨਸ ਪੇਸ਼ ਕੀਤੇ ਹਨ, ਜਿੰਨ੍ਹਾਂ 'ਚ 459 ਰੁਪਏ, 409 ਰੁਪਏ ਅਤੇ 349 ਰੁਪਏ ਵਾਲੇ ਪਲਾਨ ਸ਼ਾਮਿਲ ਹਨ। ਕਿਹਾ ਜਾ ਰਿਹਾ ਹੈ ਕਿ ਕੰਪਨੀ ਇਹ ਤਿੰਨੇ ਪਲਾਨਸ ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ ਦੀ ਟੱਕਰ 'ਚ ਪੇਸ਼ ਕੀਤੇ ਹਨ।

ਇੰਨ੍ਹਾਂ ਸਰਕਲ 'ਚ ਹੈ ਇਹ ਪਲਾਨਸ -
ਵੋਡਾਫੋਨ ਦੇ ਇਹ ਨਵੇਂ ਪਲਾਨਸ ਕੁਝ ਹੀ ਸਰਕਲ ਲਈ ਪੇਸ਼ ਕੀਤੇ ਹਨ, ਜਿੰਨ੍ਹਾਂ 'ਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਛੱਤੀਸਗੜ ਵਰਗੇ ਸਰਕਿਲ ਸ਼ਾਮਿਲ ਹਨ।

459 ਰੁਪਏ ਵਾਲਾ ਪਲਾਨ -
ਇਸ ਪਲਾਨ 'ਚ ਵੋਡਾਫੋਨ ਆਪਣੇ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲ, ਅਨਲਿਮਟਿਡ ਡਾਟਾ ਅਤੇ SMS ਦੀ ਸਹੂਲਤ ਦੇ ਰਹੀ ਹੈ। ਦੱਸ ਦੱਈਏ ਕਿ ਇਸ ਪਲਾਨ 'ਚ ਡਾਟਾ ਦੀ ਕੋਈ FUP ਸ਼ਾਮਿਲ ਨਹੀਂ ਹੈ। SMS ਯੂਜ਼ਰਸ ਹਰ ਦਿਨ 100 ਕਰ ਸਕਦੇ ਹੋ। ਇਸ ਪਲਾਨ ਦੀ ਵੈਲਡਿਟੀ 91 ਦਿਨਾਂ ਦੀ ਹੈ।

409 ਰੁਪਏ ਵਾਲਾ ਪਲਾਨ -
ਵੋਡਾਫੋਨ ਦੇ ਇਸ ਪਲਾਨ 'ਚ ਯੂਜ਼ਰਸ ਨੂੰ ਅਨਮਿਲਟਿਡ ਵਾਇਸ ਕਾਲ ਅਤੇ ਅਨਲਿਮਟਿਡ ਡਾਟਾ ਦੀ ਸਹੂਲਤ ਮਿਲਦੀ ਹੈ। ਨਾਲ ਹੀ ਯੂਜ਼ਰਸ ਹਰ ਰੋਜ਼ 100 SMS ਦਾ ਮਜ਼ਾ ਵੀ ਉਠਾ ਸਕਣਗੇ। ਇਸ ਦੀ ਵੈਲਡਿਟੀ 84 ਦਿਨਾਂ ਦੀ ਹੈ। 

349 ਰੁਪਏ ਵਾਲਾ ਪਲਾਨ -
ਇਹ ਪਲਾਨ 70 ਦਿਨਾਂ ਦੀ ਵੈਲਡਿਟੀ ਨਾਲ ਆਵੇਗਾ। ਇਸ ਪਲਾਨ 'ਚ ਕੰਪਨੀ ਯੂਜ਼ਰਸ ਨੂੰ ਅਨਮਿਲਟਿਡ ਵਾਇਸ ਕਾਲ, ਅਨਲਿਮਟਿਡ ਡਾਟਾ ਅਤੇ ਰੋਜ਼ 100 SMS ਦੀ ਸਹੂਲਤ ਦੇ ਰਹੀ ਹੈ।

250 ਮਿੰਟ ਹਰ ਰੋਜ਼ -
ਤੁਹਾਨੂੰ ਦੱਸ ਦੱਈਏ ਕਿ ਵੋਡਾਫੋਨ ਦੀ ਅਨਲਿਮਟਿਡ ਕਾਲਿੰਗ 'ਚ ਵਾਇਸ ਕਾਲ ਲਿਮਟਿਡ ਹੈ। ਇਸ 'ਚ ਯੂਜ਼ਰਸ 250 ਮਿੰਟ ਤੱਕ ਹਰ ਦਿਨ ਕਾਲ ਕਰ ਸਕਦੇ ਹੋ। ਇਹ ਲਿਮਟ ਹਫਤੇ ਲਈ ਵੱਧ ਕੇ 1000 ਮਿੰਟ ਤੱਕ ਹੋ ਜਾਂਦੀ ਹੈ। ਇਕ ਦਿਨ 'ਚ ਯੂਜ਼ਰਸ 250 ਮਿੰਟ ਤੋਂ ਜ਼ਿਆਦਾ ਫ੍ਰੀ ਵਾਇਸ ਕਾਲ ਨਹੀਂ ਕਰ ਸਕਦੇ ਹੋ।


Related News