ਦਸੰਬਰ ''ਚ 4ਜੀ ਸੇਵਾ ਸ਼ੁਰੂ ਕਰੇਗੀ ਵੋਡਾਫੋਨ

08/28/2015 3:51:23 PM

ਨਵੀਂ ਦਿੱਲੀ- ਦੂਰਸੰਚਾਰ ਸੇਵਾ ਦਾਤਾ ਕੰਪਨੀ ਵੋਡਾਫੋਨ ਇੰਡੀਆ ਇਸ ਸਾਲ ਦਸੰਬਰ ''ਚ 5 ਸ਼ਹਿਰਾਂ ''ਚ 4ਜੀ ਸੇਵਾ ਸ਼ੁਰੂ ਕਰੇਗੀ । ਕੰਪਨੀ ਨੇ ਦੱਸਿਆ ਕਿ ਪਹਿਲੇ ਪੜਾਅ ''ਚ ਦਿੱਲੀ, ਮੁੰਬਈ, ਕੋਲਕਾਤਾ, ਬੇਂਗਲੁਰੂ ਅਤੇ ਕੋਚਿ ਤੋਂ 4ਜੀ ਸੇਵਾ ਦੀ ਸ਼ੁਰੂਆਤ ਕੀਤੀ ਜਾਵੇਗੀ ।

ਇਸ ਦੇ ਲਈ ਪ੍ਰੀਖਣ ਸ਼ੁਰੂ ਹੋ ਚੁੱਕਾ ਹੈ । ਕੰਪਨੀ ਨੇ ਇਸ ਦੇ ਲਈ ਪ੍ਰਮੁੱਖ ਸੰਸਾਰਿਕ ਤਕਨੀਕੀ ਇਨਫ੍ਰਾਸਟ੍ਰਕਚਰ ਸੇਵਾ ਦਾਤਾ ਕੰਪਨੀਆਂ ਦੇ ਨਾਲ ਭਾਈਵਾਲੀ ਕੀਤੀ ਹੈ । ਕੰਪਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਸਾਲ ਦੇ ਅੰਤ ਤੱਕ ਉਹ ਅਸਮ, ਉੱਤਰ-ਪੂਰਬ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਕੇਰਲ ਅਤੇ ਓਡਿਸ਼ਾ ਸਰਕਲਾਂ ''ਚ 3-ਜੀ ਸੇਵਾ ਦੀ ਵੀ ਸ਼ੁਰੂਆਤ ਕਰੇਗੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News