ਜਲਦ ਹੀ Twitter ਪੇਸ਼ ਕਰੇਗਾ ਨਵਾਂ ਫੀਚਰ

11/18/2017 3:11:26 PM

ਜਲੰਧਰ-ਟਵਿੱਟਰ ਲਗਾਤਰ ਰੋਜ਼ ਨਵੇਂ-ਨਵੇਂ ਪ੍ਰਯੋਗ ਕਰ ਰਿਹਾ ਹੈ। ਹੁਣ ਹਾਲ 'ਚ ਹੀ ਉਸ ਨੇ ਟਵੀਟ ਲਈ 140 ਕੈਰੇਕਟਰ ਦੀ ਲਿਮਿਟ ਅਤੇ ਡਿਸਪਲੇਅ ਨੇਮ 'ਚ 20 ਕੈਰੇਕਟਰ ਦੀ ਲਿਮਿਟ ਨੂੰ ਵਧਾਉਦੇ ਹੋਏ ਕ੍ਰਮਵਾਰ 280 ਕੈਰੇਕਟਰ ਅਤੇ 50 ਕੈਰੇਕਟਰ ਕੀਤਾ ਹੈ। ਹੁਣ ਟਵਿੱਟਰ ਨਵੇਂ ਫੀਚਰ Tweetstorm ਦੀ ਤਿਆਰੀ 'ਚ ਹੈ । ਇਹ ਫੀਚਰ ਉਨ੍ਹਾਂ ਲੋਕਾਂ ਲਈ ਗਿਫਟ ਸਾਬਿਤ ਹੋਵੇਗਾ, ਜਿਨ੍ਹਾਂ ਲਈ 280 ਕੈਰੇਕਟਰ ਵੀ ਘੱਟ ਹਨ।

ਟਵਿੱਟਰ ਨੇ Tweetstorm ਟਰਮ ਦੀ ਵਰਤੋਂ ਚੇਨ ਟਵੀਟ ਲਈ ਕੀਤੀ ਹੈ। ਇਸ ਦੇ ਰੋਲ ਆਊਟ ਹੋਣ ਤੋਂ ਬਾਅਦ ਤੁਸੀਂ ਇਕ ਚੇਨ 'ਚ ਪਾਰਟਸ ਵਾਇਜ਼ ਲੰਮਾ ਟਵੀਟ ਕਰ ਸਕਦੇ ਹੈ। ਇਸ ਨਵੇਂ ਫੀਚਰ ਦੀ ਟੈਸਟਿੰਗ IOS ਅਤੇ ਐਂਡਰਾਇਡ ਦੇ ਬੀਟਾ ਯੂਜ਼ਰਸ ਲਈ ਚੱਲ ਰਹੀਂ ਹੈ। ਇਸ ਦਾ ਮਤਲਬ ਕਿ ਹੁਣ ਲਗਾਤਰ ਇਕ ਚੇਨ ਬਣਾਉਦੇ ਹੋਏ ਇਕ ਤੋਂ ਬਾਅਦ ਇਕ ਟਵੀਟ ਕਰ ਸਕਣਗੇ।

ਟਵਿੱਟਰ ਨੇ ਹਾਲ 'ਚ ਹੀ ਕਿਹਾ ਸੀ ਕਿ ਉਸਦੇ ਨਵੇਂ ਨਿਯਮਾਂ ਦਾ ਪਾਲਣ ਨਹੀਂ ਕਰਨ ਵਾਲੇ ਵੇਰੀਫਾਇਡ ਯੂਜ਼ਰਸ ਦੇ ਅਕਾਊਟਸ ਤੋਂ ਬਲੂ ਟਿਕ ਵਾਪਿਸ ਲੈ ਲਿਆ ਜਾਵੇਗਾ। ਇਸ ਸਮੇਂ ਯੂਜ਼ਰਸ ਦੇ ਅਕਾਊਂਟਸ ਤੋਂ ਬਲੂ ਟਿਕ ਟਵਿੱਟਰ ਨੇ ਹਟਾ ਵੀ ਦਿੱਤਾ ਹੈ।


Related News