Twitter ਦੇ ਐਕਟਿਵ ਯੂਜ਼ਰਸ ਦੀ ਗਿਣਤੀ ਪਹੁੰਚੀ 32 ਕਰੋੜ ਤੋਂ ਪਾਰ

04/28/2017 11:49:03 AM

ਜਲੰਧਰ- ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਦੁਨੀਆ ਦਾ ਸਭ ਤੋਂ ਵੱਡਾ ਪਲੇਟਫਾਰਮ ਬਣ ਗਿਆ ਹੈ। ਟਵਿਟਰ ਨੇ ਇਕ ਸਾਲ ਦੇ ਅੰਦਰ ਮਾਸਿਕ ਆਧਾਰ ''ਤੇ ਕਾਫੀ ਵਾਧਾ ਕੀਤਾ ਹੈ ਜੋ ਕਿ ਉਸ ਦੀ ਤਿਮਾਹੀ ਉਮੀਦਾਂ ਦੇ ਲਿਹਾਜ਼ ਨਾਲ ਬਿਹਤਰ ਹੈ। ਫੇਸਬੁੱਕ ਅਤੇ ਸਨੈਪਚੈਟ ਦੇ ਸਖਤ ਮੁਕਾਬਲੇ ਦੇ ਬਾਵਜੂਦ ਇਸ ਦੇ ਸ਼ੇਅਰਾਂ ''ਚ 11 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। 
ਮਾਈਕ੍ਰੋਬਲਾਗਿੰਗ ਸਰਵਿਸ ਨੇ ਕਿਹਾ ਹੈ ਕਿ ਇਸ ਸਾਲ ਦੇ ਪਿਹਲੀ ਤਿਮਾਹੀ ''ਚ ਯੂਜ਼ਰਸ ਦੀ ਗਿਣਤੀ 6 ਫੀਸਦੀ ਵਧ ਕੇ 328 ਮਿਲੀਅਨ ਹੋ ਗਈ ਹੈ। ਮਾਰਕੀਟ ਰਿਸਰਚ ਫਰਮ ਫੈੱਕਟਸੈੱਟ ਸਟਰੀਟ ਅਕਾਊਂਟ ਮੁਤਾਬਕ, ਵਿਸ਼ਲੇਸ਼ਕਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਔਸਤ 321.3 ਲੱਖ ਮਾਸਿਕ ਐਕਟਿਵ ਯੂਜ਼ਰਸ ਹੋਣਗੇ। ਆਮਦਨ 7 ਫੀਸਦੀ ਡਿੱਗ ਕੇ 54.83 ਮਿਲੀਅਨ ਡਾਲਰ (ਕਰੀਬ 3,517 ਕਰੋੜ ਰੁਪਏ) ਹੋ ਗਈ, ਸ਼ੁਰੂਆਤੀ ਜਨਤਕ ਪੇਸ਼ਕਸ਼ ਤੋਂ ਬਾਅਦ ਇਹ ਇਸ ਦੀ ਪਹਿਲੀ ਗਿਰਾਵਟ ਸੀ। 
ਪਹਿਲੀ ਤਿਮਾਹੀ ਮਾਰਚ 31 ਤਕ 9 ਸੈਂਟ ''ਤੇ ਸ਼ੇਅਰ ਦੇ ਨਾਲ ਸ਼ੁੱਧ ਘਾਟਾ ਡਿੱਗ ਕੇ 61.6 ਮਿਲੀਅਨ ਡਾਲਰ ਰਹਿ ਗਿਆ ਹੈ। ਇਸ ਤੋਂ ਪਹਿਲਾਂ ਇਹ 12 ਸੈਂਟਸ ''ਤੇ ਸ਼ੇਅਰ ਦੇ ਨਾਲ 79.7 ਮਿਲੀਅਨ ਡਾਲਰ ਸੀ। ਪਿਛਲੇ ਕੁਝ ਮਹੀਨਿਆਂ ''ਚ ਟਵਿਟਰ ਦੇ ਯੂਜ਼ਰਸ ਦੀ ਵਧਦੀ ਗਿਣਤੀ ਰੁੱਕ ਗਈ ਹੈ। ਇਸ ਦੇ ਨਾਲ ਹੀ ਕੰਪਨੀ ਇਸ਼ਤਿਹਾਰ ਦੇਣ ਵਾਲਿਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਆਪਣੇ ਯੂਜ਼ਰਸ ਦੇ ਆਧਾਰ ਨੂੰ ਮਜ਼ਬੂਤ ਬਣਾਏ। 
ਇਸ ਤੋਂ ਇਲਾਵਾ ਕੰਪਨੀ ਨੇ ਯੂਜ਼ਰਸ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਹੀ ਲਾਈਵ ਵੀਡੀਓਜ਼ ਜਾਰੀ ਕਰਨ ਦੇ ਵਿਚਾਰ ਦਾ ਐਲਾਨ ਕੀਤਾ ਸੀ। ਜਿਸ ਵਿਚ ਯੂਜ਼ਰਸ ਨੂੰ ਆਪਣੇ ਵਲ ਆਕਰਸ਼ਿਤ ਕਰਨ ਲਈ ਕਈ ਨਵੇਂ ਫੀਚਰਜ਼ ਨੂੰ ਲਾਂਚ ਕਰੇਗਾ।

Related News