ਆਪਣੇ ਸਮਾਰਟਫੋਨ ''ਚ ਬਿਹਤਰ ਸੈਲਫੀ ਦੇ ਲਈ ਅਪਣਾਉ ਇਹ Tricks

05/30/2017 12:16:20 PM

ਜਲੰਧਰ-ਅੱਜ ਦੇ ਨੌਜਵਾਨਾਂ 'ਚ ਸੈਲਫੀ ਦਾ ਕ੍ਰੇਜ਼ ਬਹੁਤ ਵੱਧ ਗਿਆ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ  ਅਸੀਂ ਵਧੀਆ ਸੈਲਫੀ ਨਹੀਂ ਲੈ ਸਕਦੇ ਹਾਂ ਜੇਕਰ ਤੁਸੀਂ ਚੰਗੀ ਸੈਲਫੀ ਲੈਣ ਦੀ ਕੋਸ਼ਿਸ ਵੀ ਕਰਦੇ ਹੈ ਪਰ ਫਿਰ ਵੀ ਤੁਸੀਂ ਸਫਲ ਨਹੀਂ ਹੁੰਦੇ ਹੈ। ਬਿਹਤਰ ਸੈਲਫੀ ਦੇ ਲਈ ਇਹ ਜ਼ਰੂਰੀ ਹੈ ਕਿ ਤੁਹਾਨੂੰ ਸੈਲਫੀ ਲੈਣ ਦਾ ਤਰੀਕਾ ਆਉਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸ ਰਹੇ ਹਾਂ ਜਿਸਦੀ ਮਦਦ ਨਾਲ ਤੁਸੀਂ ਸਾਧਾਰਨ ਕੈਮਰੇ 'ਚ ਵੀ ਬਿਹਤਰ ਸੈਲਫੀ ਲੈ ਸਕਦੇ ਹੈ।
1. ਸੈਲਫੀ ਸਟੀਕ:- ਅੱਜ ਕੱਲ੍ਹ ਬਜ਼ਾਰ 'ਚ ਸੈਲਫੀ ਸਟੀਕ ਦਾ ਬਹੁਤ ਕ੍ਰੇਜ਼ ਹੈ ਜੇਕਰ ਤੁਸੀਂ ਸੈਲਫੀ ਫੋਟੋ ਦੇ ਬੇਹੱਦ ਸ਼ੌਕੀਨ ਹੈ ਤਾਂ ਇਸਦਾ ਉਪਯੋਗ ਕਰ ਸਕਦੇ ਹੈ। ਸਟੀਕ ਦੀ ਵਜ੍ਹਾਂ ਕਰਕੇ ਕੈਮਰਾ ਥੋੜ੍ਹਾ ਦੂਰ ਹੋ ਜਾਂਦਾ ਹੈ ਅਤੇ ਤੁਸੀਂ ਵੱਡੀ ਤਸਵੀਰ ਲੈਣ ਦੇ ਸਮੱਰਥ ਹੈ। ਕੈਮਰਾ ਬਟਨ ਸਟੀਕ 'ਚ ਉਪਲੱਬਧ ਹੁੰਦਾ ਹੈ।
2. ਆਟੋ ਸੈਟਿੰਗ:- ਸੈਲਫੀ ਦੇ ਸਮੇਂ ਇਹ ਕੋਸ਼ਿਸ ਕਰੋ ਕਿ ਸਾਰੀ ਸੈਟਿੰਗ By default mode 'ਤੇ ਹੋਵੇ। ਕਿਉਕਿ ਇਸ 'ਚ ਫੋਨ ਤੁਹਾਡੇ ਕਰੀਬ  ਹੁੰਦਾ ਹੈ ਕਿ ਲਾਈਟ ਅਤੇ ਇਫੈਕਟ ਤੁਹਾਡੀ ਤਸਵੀਰ ਨੂੰ ਖਰਾਬ ਕਰ ਸਕਦਾ ਹੈ। ਫੋਨ 'ਚ ਸਾਰੀ ਸੈਟਿੰਗਸ ਆਟੋ 'ਤੇ ਰਹਿਣ ਹੀ By default mode ਹੈ।
3. ਲੈਂਸ ਨੂੰ ਸਾਫ ਕਰ:- ਫੋਟੋ ਲੈਣ ਤੋਂ ਪਹਿਲਾਂ ਆਪਣੇ ਫੋਨ ਦੇ ਲੈਂਸ ਨੂੰ ਸਾਫ ਕਰ ਲਵੋ ਕਈ ਵਾਰ ਤੁਹਾਡੇ ਫੋਨ ਦੇ ਲੈਂਸ 'ਤੇ ਡਸਟ ਹੋਣ ਕਰਕੇ ਤੁਹਾਡੀ ਚੰਗੀ ਸੈਲਫੀ ਨਹੀਂ ਆਉਦੀ ਹੈ। ਇਸ ਦੇ ਲਈ ਤੁਸੀ ਸਮੇਂ-ਸਮੇਂ 'ਤੇ ਆਪਣੇ ਫੋਨ ਦੇ ਕੈਮਰੇ ਨੂੰ ਸਾਫ ਕਰਦੇ ਰਹੋ।
4. ਰੋਸ਼ਨੀ ਦੀ ਸਥਿਤੀ:- ਸੈਲਫੀ ਲੈਂਦੇ ਸਮੇਂ ਧਿਆਨ 'ਚ ਰੱਖੋ ਕਿ ਰੋਸ਼ਨੀ ਸਬਜੈਕਟ 'ਤੇ ਰਹੇ। ਸੈਲਫੀ 'ਚ ਉਹ ਸਬਜੈਕਟ ਤੁਸੀਂ ਹੋ। ਇਸ ਸਥਿਤੀ 'ਚ ਤਸਵੀਰ ਬਹੁਤ ਸਾਫ ਅਤੇ ਸਪੱਸ਼ਟ ਆਵੇਗੀ ਅਤੇ ਤੇਜ਼ ਰੋਸ਼ਨੀ ਤੋਂ ਵੀ ਬਚਣ ਦੀ ਕੋਸਿਸ ਕਰੋ। ਜੇਕਰ ਰੋਸ਼ਨੀ ਉੱਲਟੀ ਦਿਸ਼ਾਂ 'ਚ ਆ ਰਹੀਂ ਹੈ ਤਾਂ ਮਤਲਬ  ਕਿ ਪਿੱਛੇ ਤੋਂ ਆ ਰਹੀਂ ਹੈ। ਤਾਂ ਤੁਸੀਂ ਆਪਣੀ ਸਥਿਤੀ ਨੂੰ ਥੋੜ੍ਹਾਂ ਬਦਲ ਲਵੋ ਤਾਂ ਜੋ ਬਿਹਤਰ ਹੋਵੇਗਾ। ਸੈਲਫੀ ਦੇ ਸਮੇਂ ਥੋੜ੍ਹਾ ਸਾਈਜ ਪੋਜ ਦੇ ਦਿੰਦਾ ਹੈ।
5. ਗਰੁੱਪ ਫੋਟੋਗ੍ਰਾਫੀ ਤੋਂ ਬਚੋ:- ਸੈਲਫੀ ਦੇ ਸਮੇਂ ਇਸ ਗੱਲ ਲਈ ਹਮੇਸ਼ਾ ਕੋਸ਼ਿਸ ਕਰੋ ਕਿ ਫੋਟੋਗ੍ਰਾਫੀ 'ਚ ਘੱਟ ਤੋਂ ਘੱਟ ਲੋਕ ਹੋਣ ਤਾਂ ਹੀ ਫੋਟੋ ਵਧੀਆ ਹੋਵੇਗੀ। ਗਰੁੱਪ ਸੈਲਫੀ 'ਚ ਅਕਸਰ ਸਮੱਸਿਆ ਹੁੰਦੀ ਹੈ। ਸਾਹਮਣੇ ਤੋਂ ਹਰ ਕਿਸੇ ਨੂੰ ਕਵਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
6. ਕੈਮਰਾ ਬਟਨ ਤੋਂ ਬਚੋ:- ਜਦੋਂ ਤੁਸੀਂ ਸੈਲਫੀ ਲੈਂਦੇ ਹੈ। ਉਸ ਸਮੇਂ ਸਕਰੀਨ 'ਤੇ ਦਿੱਤੇ 'ਤੇ ਦਿੱਤੇ ਗਏ ਕੈਮਰੇ ਬਟਨ ਨੂੰ ਟਚ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ। ਅਕਸਲ ਫੋਟੋ ਮੂਵ ਹੋਣ ਦਾ ਡਰ ਹੁੰਦਾ ਹੈ। ਅਜਿਹੇ 'ਚ ਤੁਸੀਂ ਸੈਲਫੀ ਟਾਈਮਰ ਦਾ ਉਪਯੋਗ ਕਰ ਸਕਦੇ ਹੈ। ਇਸ ਦੇ ਇਲਾਵਾ ਕਈ ਫੋਨ 'ਚ ਸੈਲਫੀ ਦੇ ਲਈ ਚੀਜ਼ ਜਾਂ ਹੈਲੋ ਬੋਲਣ ਦਾ ਆਪਸ਼ਨ ਵੀ ਹੁੰਦਾ ਹੈ। ਤੁਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੈ ਨਹੀਂ ਤਾਂ ਕੈਮਰਾ ਸੈਟਿੰਗ 'ਚ ਜਾ ਕੇ Lolume ਬਟਨ ਨੂੰ ਕੈਮਰੇ ਦੇ ਲਈ ਸੈਟ ਕਰ ਦਿਉ। ਇਸ ਨਾਲ ਤੁਹਾਨੂੰ ਬਿਹਤਰ ਸੈਲਫੀ ਲੈਣ 'ਚ ਮਦਦ ਮਿਲੇਗੀ।
7. ਸਕਰੀਨ ਦੇ ਜਗ੍ਹਾਂ ਕੈਮਰਾ ਦੇਖੋ:- ਸੈਲਫੀ ਦੇ ਲਈ ਇਹ ਸ਼ਿਕਾਇਤ ਬਹੁਤ ਜਿਆਦਾ ਹੈ ਕਿ ਫੋਟੋ 'ਚ ਤੁਸੀਂ ਕਿਤੇ ਬਾਹਰ ਦੇਖ ਰਹੇ ਹੁੰਦੇ ਹੈ। ਇਸ ਦਾ ਕਾਰਣ ਸਕਰੀਨ ਦੇ ਉੱਪਰ ਹੁੰਦਾ ਹੈ ਅਤੇ ਨਜ਼ਦੀਕ ਨਾਲ ਸਕਰੀਨ ਨੂੰ ਦੇਖਦੇ ਹੈ। ਅਜਿਹੇ 'ਚ ਕੋਸ਼ਿਸ ਕਰੋ ਕਿ ਸਕਰੀਨ ਦੇ ਉੱਪਰ ਕੈਮਰੇ 'ਚ ਦੇਖੋ। ਜਦੋਂ ਕਦੀ ਸਾਈਡ ਪੋਜ ਨਾਲ ਬਾਹਰ ਦੇਖ ਕੇ ਫੋਟੋਗ੍ਰਾਫੀ ਕਰੋ ਤਾਂ ਵੀ ਬਿਹਤਰ ਹੋਵੇਗਾ।
8.ਜੂਮ:- ਸੈਲਫੀ ਦੇ ਦੌਰਾਨ ਜਿਨ੍ਹਾਂ ਵੀ ਹੋ ਸਕੇ ਜੂਮ ਤੋਂ ਬਚੋ ਕਿਉਕਿ ਆਮਤੌਰ 'ਤੇ ਫੋਨ 'ਚ ਡਿਜੀਟਲ ਜੂਮ ਹੁੰਦਾ ਹੈ ਅਤੇ ਇਹ ਹਰ ਵਾਰ ਜੂਮ ਦਾ ਨਾਲ ਪਿਕਚਰ ਦੀ ਕਵਾਲਿਟੀ ਨੂੰ ਖਰਾਬ ਕਰਦੀ ਹੈ। ਜੇਕਰ ਜੂਮ ਕਰਨਾ ਜ਼ਰੂਰੀ ਹੈ ਤਾਂ ਤੁਸੀਂ 2x ਜਾਂ 4x ਤੱਕ ਦਾ ਇਸਤੇਮਾਲ ਕਰੋ।


Related News