toyota ਨੇ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਸ਼ਾਨਦਾਰ ਸੇਡਾਨ Avalon

01/17/2018 5:53:16 PM

ਜਲੰਧਰ- ਜਾਪਾਨੀ ਵਾਹਨ ਨਿਰਮਾਤਾ ਕੰਪਨੀ ਟੌਇਟਾ ਨੇ ਨਾਰਥ ਅਮਰੀਕਾ ਇੰਟਰਨੈਸ਼ਨਲ ਆਟੋ ਸ਼ੋਅ ਦੇ ਦੌਰਾਨ ਆਪਣੀ ਨਵੀਂ ਸਿਡਾਨ ਐਵੇਲਾਨ ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਨੇ ਇਸ ਸ਼ਾਨਦਾਰ ਸਿਡਾਨ ਨੂੰ ਟੌਇਟਾ ਨੇ ਨਵੇਂ ਗਲੋਬਲ ਆਰਕਿਟੇਕਚਰ ਪਲੇਟਫਾਰਮ 'ਤੇ ਬਣਾਇਆ ਹੈ। ਇਸ ਕਾਰ ਦੀ ਸਭ ਤੋਂ ਖਾਸ ਗੱਲ ਇਸ 'ਚ ਦਿੱਤਾ ਗਿਆ ਦਿੱਤਾ 3.5-ਲਿਟਰ ਦਾ ਫਿਊਲ ਐਫੀਸ਼ਿਐਂਟ ਵੀ6 ਇੰਜਣ ਹੈ ਅਤੇ ਉਥੇ ਹੀ ਇਸ 'ਚ ਸ਼ਾਮਿਲ ਬਿਹਤਰੀਨ ਫੀਚਰਸ ਇਸ ਕਾਰ ਨੂੰ ਹੋਰ ਵੀ ਖਾਸ ਬਣਾਉਂਦੇ ਹਨ।

ਡਿਜ਼ਾਇਨ 
ਟੌਇਟਾ ਮੋਟਰਸ ਨੇ ਇਸ ਕਾਰ 'ਚ ਡਾਰਕ ਗ੍ਰੇ ਫਰੰਟ ਗਰਿਲ ਲਗਾਈ ਹੈ ਜਿਸ 'ਤੇ ਐਕਸ ਐੱਲ. ਈ ਲਿਮਟਿਡ ਵਰਜ਼ਨ ਦਾ ਚਿੰਨ੍ਹ ਦਿੱਤਾ ਹੈ। ਟੌਇਟਾ ਨੇ ਐਵੇਲਾਨ ਸਿਡਾਨ 'ਚ ਮਸ਼ੀਂਡ ਸਿਲਵਰ ਐੱਲ ਈ. ਡੀ ਹੈੱਡਲਾਈਟ ਬੈਜ਼ਲਸ, ਬਾਡੀ ਕਲਰ ਤੋਂ ਮਿਲਦੇ ਮਿਰਰ ਅਤੇ 17 ਤੋਂ 19-ਇੰਚ ਦੇ ਯੂਨੀਕ ਵ੍ਹੀਲਸ ਦਿੱਤੇ ਹਨ।

ਇਸ ਤੋਂ ਇਲਾਵਾ ਕਾਰ ਦਾ ਕੈਬਿਨ ਪ੍ਰੀਮੀਅਮ ਹੈ ਅਤੇ ਇਸ ਨੂੰ ਟੌਇਟਾ ਨੇ ਆਪਣੀ ਸਭ ਤੋਂ ਮਹਿੰਗੀ ਕਾਰ ਦੇ ਹਿਸਾਬ ਨਾਲ ਤਿਆਰ ਕੀਤਾ ਹੈ। ਬਿਹਰਤੀਨ ਕੈਬਿਨ ਦੇ ਨਾਲ ਕੰਪਨੀ ਨੇ ਇਸ ਕਾਰ ਨੂੰ ਆਰਾਮਦਾਇਕ ਵੀ ਬਣਾਇਆ ਹੈ ਜਿਸ 'ਚ ਬਿਹਤਰ ਸਪੇਸ ਅਤੇ ਲੰਬੀ ਦੂਰੀ ਤੈਅ ਕਰਨ 'ਚ ਆਰਾਮ ਦੇਣ ਵਾਲੇ ਫੀਚਰਸ ਸ਼ਾਮਿਲ ਹਨ।PunjabKesari

ਇੰਜਣ
ਟੌਇਟਾ ਨੇ ਇਸ 'ਚ 3.5-ਲਿਟਰ ਦਾ V6 ਇੰਜਣ ਅਤੇ 2.5-ਲਿਟਰ ਚਾਰ-ਸਿਲੈਂਡਰ ਟੌਇਟਾ ਹਾਈ-ਬਰਿਡ ਸਿਸਟਮ ਦਿੱਤਾ ਗਿਆ ਹੈ ਜੋ 650 ਵੋਲਟ ਇਲੈਕਟ੍ਰਿਕ ਮੋਟਰ ਅਤੇ 3V“ ਗਿਅਰਬਾਕਸ ਨਾਲ ਲੈਸ ਹੈ। ਕੰਪਨੀ ਨੇ ਕਾਰ ਚ 8-ਸਪੀਡ ਡਾਇਰੈਕਟ ਸ਼ਿਫਟ-8 ਐਂਟੀ ਆਟੋਮੈਟਿਕ ਟਰਾਂਸੈਕਸ਼ਲ ਗਿਅਰਬਾਕਸ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਇੰਜਣ 296 bhp ਦੀ ਪਾਵਰ ਅਤੇ 362 Nm ਦਾ ਟਾਰਕ ਜਨਰੇਟ ਕਰਦਾ ਹੈ। 

ਹੋਰ ਫੀਚਰਸ 
ਟੌਇਟਾ ਐਵੇਲਾਨ 'ਚ 9-ਇੰਚ ਦਾ ਮਲਟੀਮੀਡੀਆ ਸਿਸਟਮ ਦਿੱਤਾ ਗਿਆ ਹੈ ਜੋ ਆਡੀਓ ਅਤੇ ਨੈਵੀਗੇਸ਼ਨ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਕਾਰ 'ਚ ਆਟੋਮੋਟਿਵ ਕਲਾਇਮੇਟ ਕੰਟਰੋਲ ਦੇ ਨਾਲ ਕਈ ਸਾਰੇ ਫੰਕਸ਼ਨ ਵਾਲਾ ਸਟੀਅਰਿੰਗ ਵ੍ਹੀਲ ਅਤੇ ਕਰੂਜ਼ ਕੰਟਰੋਲ ਵੀ ਦਿੱਤਾ ਹੈ।


Related News