ਅੱਜ ਪ੍ਰੀ-ਆਰਡਰ ਲਈ ਉਪਲੱਬਧ ਹੋਣਗੇ ਆਈਫੋਨ 8 ਅਤੇ ਆਈਫੋਨ 8 ਪਲੱਸ

09/21/2017 2:32:43 PM

ਜਲੰਧਰ- ਐਪਲ ਨੇ ਹਾਲ ਹੀ 'ਚ ਕੈਲੀਫੋਰਨੀਆਂ 'ਚ ਇਕ ਈਵੈਂਟ ਦੌਰਾਨ ਆਪਣੇ ਨਵੇਂ ਸਮਾਰਟਫੋਨਜ਼ ਆਈਫੋਨ 8, ਆਈਫੋਨ 8 ਪਲੱਸ ਅਤੇ ਆਈਫੋਨ ਐੱਕਸ ਨੂੰ ਲਾਂਚ ਕੀਤਾ ਹੈ। ਐਪਲ ਨੇ ਇਨ੍ਹਾਂ ਸਮਾਰਟਫੋਨਜ਼ ਨੂੰ 10ਵੀਂ ਵਰ੍ਹੇਗੰਢ 'ਤੇ ਲਾਂਚ ਕੀਤਾ ਹੈ। ਆਈਫੋਨ 8 ਅਤੇ ਆਈਫੋਨ 8 ਪਲੱਸ ਲਈ ਅੱਜ ਰਾਤ 12 ਵਜੇ ਤੋਂ ਪ੍ਰੀ-ਆਰਡਰ ਸ਼ੁਰੂ ਹੋਣ ਵਾਲਾ ਹੈ। ਫਲਿੱਪਕਾਰਟ, ਅਮੇਜ਼ਨ ਇੰਡੀਆ ਅਤੇ Infibeam  ਦੇ ਮਾਧਿਅਮ ਰਾਹੀਂ ਆਈਫੋਨ 8 ਅਤੇ ਆਈਫੋਨ 8 ਪਲੱਸ ਲਈ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਸਮਾਰਟਫੋਨਜ਼ ਨੂੰ ਆਫਲਾਈਨ ਲੈਣਾ ਚਾਹੁੰਦੇ ਹੋ ਤਾਂ Redington ਅਤੇ Brightstar ਨੂੰ ਸਲੈਕਟ ਕਰ ਕੇ ਪ੍ਰੀ-ਆਰਡਰ ਕਰ ਸਕਦੇ ਹੋ।

ਆਈਫੋਨ 8 ਅਤੇ ਆਈਫੋਨ 8 ਪਲੱਸ ਦੀ ਵਿਕਰੀ 29 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ਼ ਸਾਲ ਐਪਲ ਆਪਣੇ ਆਈਫੋਨ ਨੂੰ ਸ਼ਾਮ 6 ਵਜੇ ਸੇਲ ਲਈ ਉਪਲੱਬਧ ਕਰੇਗਾ। ਜੇਕਰ ਤੁਸੀਂ ਆਫਲਾਈਨ ਰਿਟੇਲਰ ਦੇ ਮਾਧਿਅਮ ਰਾਹੀਂ ਬੂਕਿੰਗ ਕਰ ਰਹੇ ਹੋ ਤਾਂ ਤੁਹਾਨੂੰ ਉਨ੍ਹਾਂ ਦੀ ਪਾਲਿਸੀ ਅਨੁਸਾਰ ਇਕ ਕਾਲ ਜਾਂ ਐੱਸ. ਐੱਮ. ਐੱਸ. ਮਿਲੇਗਾ, ਜਿਸ 'ਚ ਦੱਸਿਆ ਜਾਵੇਗਾ ਕਿ ਤੁਹਾਨੂੰ ਫੋਨ ਕਦੋ ਮਿਲੇਗਾ। ਜੇਕਰ ਤੁਸੀਂ ਆਨਲਾਈਨ ਖਰੀਦਣਾ ਚਾਹੁੰਦੇ ਹੋ ਤਾਂ ਤਿੰਨਾਂ ਈ-ਕਾਮਰਸ ਸਾਈਟ ਨੇ 'Notify M' ਬਟਨ ਨੂੰ ਐਕਟੀਵੇਟ ਕਰ ਦਿੱਤੇ ਹਨ, ਜਿੱਥੇ ਤੁਸੀਂ ਤੁਰੰਤ ਰਜਿਸਟਰ ਕਰ ਸਕਦੇ ਹੋ ਅਤੇ ਸਮਾਰਟਫੋਨ ਦੇ ਸੇਲ ਬਾਰੇ 'ਚ ਨੋਟੀਫਿਕੇਸ਼ਨ ਮਿਲੇਗਾ।

ਆਈਫੋਨ 8 ਅਤੇ ਆਈਫੋਨ 8 ਪਲੱਸ ਐਕਸਕਲੂਜ਼ਿਵਲੀ ਬੂਕਿੰਗ ਲਈ ਉਪਲੱਬਧ ਨਹੀਂ ਹਨ। ਤੁਸੀਂ ਇਸ ਸਮਾਰਟਫੋਨ ਨੂੰ ਸੇਲ 'ਤੇ ਉਪਲੱਬਧ ਹੋਣ ਨਾਲ ਹੀ ਖਰੀਦ ਸਕਦੇ ਹੋ। ਹਰ ਸਾਲ ਆਈਫੋਨ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਡਿਵਾਈਸ ਜਲਦ ਹੀ ਆਊਟ ਆਫ ਸਟਾਕ ਹੋ ਸਕਦਾ ਹੈ। 

ਭਾਰਤ 'ਚ ਆਈਫੋਨ 8 ਦੇ 64 ਜੀ. ਬੀ. ਮਾਡਲ ਦੀ ਕੀਮਤ 64,000 ਰੁਪਏ ਅਤੇ 256 ਜੀ. ਬੀ. ਮਾਡਲ ਦੀ ਕੀਮਤ 77,000 ਰੁਪਏ ਹੈ। ਆਈਫਓਨ 8 ਪਲੱਸ ਵੀ ਦੋ ਵੇਰੀਐਂਟ 'ਚ ਉਪਲੱਬਧ ਹੈ। ਜਿਸ 'ਚ 64 ਜੀ. ਬੀ. ਵੇਰੀਐਂਟ ਦੀ ਕੀਮਤ 73,000 ਰੁਪਏ ਅਤੇ 256 ਜੀ. ਬੀ. ਵੇਰੀਐਂਟ ਦੀ ਕੀਮਤ 86,000 ਰੁਪਏ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਕ ਹੋਰ ਡਿਵਾਈਸ ਆਈਫੋਨ ਐੱਕਸ ਨੂੰ ਵੀ ਲਾਂਚ ਕੀਤਾ ਜੋ ਕਿ 3 ਨਵੰਬਰ ਨੂੰ ਸੇਲ ਲਈ ਉਪਲੱਬਧ ਹੋਵੇਗਾ। ਆਈਫੋਨ ਐੱਕਸ ਦੇ 64 ਜੀ. ਬੀ. ਮਾਡਲ ਦੀ ਕੀਮਤ 89,000 ਰੁਪਏ ਅਤੇ 256 ਜੀ. ਬੀ. ਮਾਡਲ ਦੀ ਕੀਮਤ 102,000 ਰੁਪਏ ਹੈ।


Related News