ਅੱਜ Xiaomi Redmi 3S ਅਤੇ Redmi 3S Prime ਖਰੀਦਣ ਦਾ ਮੌਕਾ

04/21/2017 1:12:18 PM

ਜਲੰਧਰ- ਸ਼ਿਓਮੀ ਭਾਰਤ ''ਚ 10,000 ਰੁਪਏ ਤੋਂ ਘੱਟ ਕੀਮਤ ''ਚ ਇਕ ਤਰ੍ਹਾਂ ਤੋਂ ਆਪਣਾ ਵਰਚੁਆਲ ਕਾਇਮ ਕਰ ਰਹੀ ਹੈ। ਕੰਪਨੀ ਦਾ ਲੇਟੈਸਟ ਸਮਾਰਟਫੋਨ ਰੈੱਡਮੀ 4ਏ ਨੂੰ ਕਾਫੀ ਕਾਮਯਾਬੀ ਮਿਲ ਰਹੀ ਹੈ ਅਤੇ ਸੇਲ ਦੌਰਾਨ ਹਰ ਵਾਰ ਇਹ ਸਮਾਰਟਫੋਨ ਕੁਝ ਮਿੰਟਾਂ ''ਚ ਹੀ ਆਊਟ ਆਫ ਸਟਾਕ ਹੋ ਜਾਂਦਾ ਹੈ। ਪੁਰਾਣੇ ਹੋ ਚੁੱਕੇ ਰੈੱਡਮੀ 3 ਐੱਸ ਅਤੇ ਰੈੱਡਮੀ 3 ਐੱਸ ਪ੍ਰਾਈਮ ਸਮਾਰਟਫੋਨ ਨੂੰ ਖਰੀਦਣ ਲਈ ਹੁਣ ਵੀ ਲੋਕਾਂ ''ਚ ਉਤਸ਼ਾਹ ਹੈ। ਅੱਜ ਕੰਪਨੀ ਆਪਣੇ ਰੈੱਡਮੀ 3 ਐੱਸ ਅਤੇ ਰੈੱਡਮੀ 3 ਐੱਸ ਪ੍ਰਾਈਮ ਸਮਾਰਟਫੋਨ ਦੀ ਸੇਲ ਨਾਲ ਇਕ ਵਾਰ ਫਿਰ ਤਿਆਰ ਹੈ। ਬੁੱਧਵਾਰ ਨੂੰ ਦੁਪਹਿਰ 12 ਵਜੇ ਐਮਾਜ਼ਾਨ ਇੰਡੀਆ ''ਤੇ ਰੈੱਡਮੀ 3 ਐੱਸ ਅਤਚੇ ਰੈੱਡਮੀ 3 ਐੱਸ ਸਮਾਰਟਫੋਨ ਵਿਕਰੀ ਲਈ ਉਪਲੱਬਧ ਹੋਣਗੇ।
ਐਮਾਜ਼ਾਨ ਇੰਡੀਆ ''ਤੇ ਸ਼ਿਓਮੀ ਰੈੱਡਮੀ 3 ਐੱਸ ਅਤੇ ਸ਼ਿਓਮੀ ਰੈੱਡਮੀ 3 ਐੱਸ ਪ੍ਰਾਈਮ ਦੀ ਸੇਲ ਲਈ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ। ਆਮ-ਤੌਰ ''ਤੇ ਰੈੱਡਮੀ 3 ਐੱਸ ਅਤੇ ਰੈੱਡਮੀ 3 ਐੱਸ ਪ੍ਰਾਈਮ ਸਮਾਰਟਫੋਨ ਮਿੰਟਾਂ ''ਚ ਹੀ ਆਊਟ ਆਫ ਸਟਾਕ ਹੋ ਜਾਂਦੇ ਹਨ। ਇਸ ਲਈ ਸੇਲ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਸਾਈਨਇਨ ਕਰ ਲੋ ਅਤੇ ਭੁਗਤਾਨ ਸੰਬੰਧੀ ਸਾਰੇ ਜ਼ਰੂਰੀ ਪ੍ਰਕਿਰਿਆ ਪੂਰੀ ਕਰ ਲਓ। 
ਰੈੱਡਮੀ 3 ਐੱਸ ਕੀਮਤ ਅਤੇ ਸਪੈਸੀਫਿਕੇਸ਼ਨ -
ਰੈੱਡਮੀ 3 ਐੱਸ ਨੂੰ ਸਭ ਤੋਂ ਪਹਿਲਾਂ ਪਿਛਲੇ ਸਾਲ ਜੂਨ ''ਚ ਲਾਂਚ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਅਗਸਤ ''ਚ 6,999 ਰੁਪਏ ਦੀ ਕੀਮਤ ''ਚ ਇਹ ਫੋਨ ਭਾਰਤ ''ਚ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ 3 ਜੀ. ਬੀ. ਰੈਮ, 32 ਜੀ. ਬੀ. ਸਟੋਰੇਜ ਅਤੇ ਫਿੰਗਰਪ੍ਰਿੰਟ ਸੈਂਸਰ ਵਾਲੇ ਰੈੱਡਮੀ 3 ਐੱਸ ਪ੍ਰਾਈਮ ਨੂੰ 8,999 ਰੁਪਏ ''ਚ ਲਾਂਚ ਕੀਤਾ ਗਿਆ। ਇਸ ਬਜਟ ਸਮਾਰਟਫੋਨ ''ਚ 4100 ਐੱਮ. ਏ ਐੱਚ. ਦੀ ਬੈਟਰੀ ਹੈ। ਰੈੱਡਮੀ 3 ਐੱਸ ''ਚ 5 ਇੰਚ ਐੱਚ. ਡੀ. (720x1280 ਪਿਕਸਲ) ਆਈ. ਪੀ. ਐੱਸ. ਡਿਸਪਲੇ ਹੈ ਅਤੇ ਇਹ ਐਂਡਰਾਇਡ ਮਾਰਸ਼ਮੈਲੋ ਆਧਾਰਿਤ ਮੀ. ਯੂ. ਆਈ. 7.5 ''ਤੇ ਚੱਲਦਾ ਹੈ। ਇਸ ਫੋਨ ''ਚ ਇਕ ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ 430 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ''ਚ ਗ੍ਰਫਿਕਸ ਲਈ ਐਡ੍ਰੋਨੋ 505 ਜੀ. ਪੀ. ਯੂ. ਦਿੱਤਾ ਗਿਆ ਹੈ। 
ਸਮਾਰਟਫੋਨ ''ਚ 16 ਮੈਗਾਪਿਕਸਲ ਜੀ. ਬੀ. ਇਨਬਿਲਟ ਸਟੋਰੇਜ (ਰੈੱਡਮੀ 3 ਐੱਸ ਪ੍ਰਾਈਮ ''ਤ 32 ਜੀ. ਬੀ.) ਹੈ, ਜੋ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀ. ਬੀ. ਤੱਕ ਵਧਾ ਸਕਦੇ ਹੋ। ਡਿਊਲ ਸਿਮ ਹੈਂਡਸੈੱਟ ਹਾਈਬ੍ਰਿਡ ਸਿਮ ਸਲਾਟ ਨਾਲ ਆਉਂਦਾ ਹੈ, ਜਿਸ ਦਾ ਮਤਲਬ ਹੈ ਕਿ ਦੂਜਾ ਸਲਾਟ ਇਕ ਮਾਈਕ੍ਰੋ ਐੱਸ. ਡੀ. ਸਲਾਟ ਦਾ ਨਾਂ ਕੰਮ ਵੀ ਕਰਦਾ ਹੈ।
ਰੈੱਡਮੀ 3 ਐੱਸ ''ਚ ਪੀ. ਡੀ. ਏ. ਐੱਫ, ਅਪਰਚਰ ਐੱਫ/2.0, ਐੱਚ. ਡੀ. ਆਰ. ਮੋਡ, 1080 ਪਿਕਸਲ ਵੀਡੀਓ ਰਿਕਾਰਡਿੰਗ ਸਮਰੱਥਾ ਵਾਲਾ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। ਕਨੈਕਟੀਵਿਟੀ ਲਈ ਫਓਨ ''ਚ 4ਜੀ ਤੋਂ ਇਲਾਵਾ ਵਾਈ-ਫਾਈ, ਜੀ. ਪੀ. ਆਰ. ਐੱਸ/ਐੱਜ, ਬਲੂਟੁਥ, ਜੀ. ਪੀ. ਐੱਸ/ਏ-ਜੀ. ਪੀ. ਐੱਸ, ਬਲੂਟੁਥ, ਗਲੋਨਾਲ, ਵਾਈ-ਫਾਈ 802.11 ਬੀ/ਜੀ/ਐੱਨ ਅਤੇ ਮਾਈਕ੍ਰੋ-ਯੂ. ਐੱਸ. ਬੀ. ਵਰਗੇ ਫੀਚਰ ਹਨ। ਫੋਨ ਦਾ ਡਾਈਮੈਂਸ਼ਨ 139.3x69.6x8.5 ਮਿਲੀਮੀਟਰ ਹੈ।

Related News