ਬੇਹੱਦ ਹੀ ਸਸਤੀ ਕੀਮਤ 'ਚ ਉਪਲੱਬਧ ਹਨ ਬਿਹਤੀਰਨ ਫੀਚਰਸ ਨਾਲ ਲੈਸ ਇਹ ਸਮਾਰਟਫੋਨ

07/23/2017 1:39:15 PM

ਜਲੰਧਰ- ਭਾਰਤੀ ਸਮਾਰਟਫੋਨ ਬਾਜ਼ਾਰ 'ਚ ਇਕ ਹੀ ਕੀਮਤ 'ਚ ਕਈ ਹੈਂਡਸੈੱਟਸ ਉਪਲੱਬਧ ਹਨ। ਹੁਣ ਮੋਬਾਇਲ ਕੰਪਨੀਆਂ ਘੱਟ ਕੀਮਤ 'ਚ ਚੰਗੇ ਫੀਚਰਸ ਦੇ ਨਾਲ ਸਮਾਰਟਫੋਨਸ ਨੂੰ ਪੇਸ਼ ਕਰ ਰਹੀਆਂ ਹਨ।ਅਜਿਹੇ 'ਚ ਅੱਜ ਅਸੀਂ ਤੁਹਾਨੂੰ 7,000 ਰੁਪਏ ਦੇ ਅੰਦਰ ਬਾਜ਼ਾਰ 'ਚ ਕਿਹੜੇ-ਕਿਹੜੇ ਸਮਾਰਟਫੋਨ ਮੌਜੂਦ ਹਨ ਇਸ ਦੀ ਜਾਣਕਾਰੀ ਦੇਵਾਂਗੇ। 

xiaomi redmi 4
ਕੀਮਤ:  6,999 ਰੁਪਏ ਤੋਂ ਸ਼ੁਰੂ
ਇਸ 'ਚ 2.5 ਡੀ ਕਰਵਡ ਗਲਾਸ ਦੇ ਨਾਲ 5 ਇੰਚ ਦੀ ਐੱਚ. ਡੀ ਡਿਸਪਲੇ ਦਿੱਤੀ ਗਈ ਹੈ। ਇਹ ਫੋਨ ਆਕਟਾ-ਕੋਰ ਸਨੈਪਡ੍ਰੈਗਨ 435 ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ ਐਡ੍ਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ ਜਿਸ 'ਤੇ MIUI 8 ਦੀ ਸਕੀਨ ਦਿੱਤੀ ਗਈ ਹੈ। ਇਸ ਦੀ ਇੰਟਰਨਲ ਮੈਮਰੀ ਨੂੰ ਮਾਈਕ੍ਰੋ ਐੱਸ. ਡੀ ਕਾਰਡ ਨਾਲ 128 ਜੀ. ਬੀ ਤੱਕ ਵਧਾਈ ਜਾ ਸਕਦੀ ਹੈ। ਇਸ 'ਚ ਹਾਇ-ਬਰਿਡ ਸਿਮ ਸਲਾਟ ਦਿੱਤੀ ਗਈ ਹੈ। 13 ਐੱਮ.ਪੀ ਦਾ ਰਿਅਰ ਕੈਮਰਾ, ਜੋ f/2.2 ਅਪਰਚਰ, 5-ਲੈਂਜ਼ ਸਿਸਟਮ, ਪੀ. ਡੀ. ਏ. ਐੱਫ ਅਤੇ ਡਿਊਲ ਐੱਲ. ਈ. ਡੀ ਫਲੈਸ਼ ਨਾਲ ਲੈਸ ਹੈ। ਇਸ 'ਚ f/2.2 ਅਪਰਚਰ ਦੇ ਨਾਲ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਫਾਸਟ ਚਾਰਜਿੰਗ ਫੀਚਰ ਦੇ ਨਾਲ 4100 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। 

PunjabKesari

Micromax canvas 1
ਕੀਮਤ : 6,999 ਰੁਪਏ 
ਮਾਇਕ੍ਰੋਮੈਕਸ ਕੈਨਵਸ 1 'ਚ 5 ਇੰਚ ਦੀ ਐੱਚ.ਡੀ ਡਿਸਪਲੇ ਦਿੱਤੀ ਗਈ ਹੈ ਜੋ 2.5ਡੀ ਗਲਾਸ ਦੇ ਨਾਲ ਉਪਲੱਬਧ ਹੈ। ਐਂਡ੍ਰਾਇਡ ਨੂਗਟ ਆਧਾਰਿਤ ਇਹ ਫੋਨ ਮੀਡੀਆਟੈੱਕ ਐੱਮ. ਟੀ 6737 ਚਿਪਸੈੱਟ 'ਤੇ ਕੰਮ ਕਰਦਾ ਹੈ ਅਤੇ ਫੋਨ 'ਚ 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ, 2ਜੀ. ਬੀ ਰੈਮ ਅਤੇ 16ਜੀ. ਬੀ ਦੀ ਇੰਟਰਨਲ ਮੈਮੋਰੀ ਹੈ। ਫੋਟੋਗਰਾਫੀ ਲਈ ਇਸ ਫੋਨ 'ਚ ਫਲੈਸ਼ ਲਾਈਟ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਸੈਲਫੀ ਲਈ ਇਸ 'ਚ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। 

PunjabKesari

xiaomi redmi 4A
ਕੀਮਤ: 5,999 ਰੁਪਏ 
ਸ਼ਿਓਮੀ ਰੈਡਮੀ 41 ਸਮਾਰਟਫੋਨ 'ਚ 5 ਇੰਚ ਡਿਸਪਲੇ ਦਿੱਤੀ ਹੈ। ਫੋਨ 'ਚ 2GB ਰੈਮ ਅਤੇ 16GB ਸਟੋਰੇਜ਼ ਉਪਲੱਬਧ ਹੈ। ਫੋਨ 'ਚ ਐੱਲ. ਈ. ਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਇਹ ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਫੋਨ 'ਚ ਪਾਵਰ ਬੈਕਅਪ ਲਈ 3120 ਐੱਮ. ਏ.ਐੱਚ ਦੀ ਬੈਟਰੀ ਦਿੱਤੀ ਗਈ ਹੈ।  ਰੈਡਮੀ 4 'ਚ ਆਈ. ਆਰ ਬਲਾਸਟਰ ਹੈ ਜਿਸ ਦੇ ਨਾਲ ਕਿ ਤੁਸੀਂ ਫੋਨ ਤੋਂ ਹੀ ਟੀ. ਵੀ ਨੂੰ ਕੰਟਰੋਲ ਕਰ ਸਕਣ। 

PunjabKesari

moto c plus
ਕੀਮਤ : 6999 ਰੁਪਏ 
ਇਸ 'ਚ 5 ਇੰਚ ਦੀ ਐੱਚ. ਡੀ ਡਿਸਪਲੇ ਦਿੱਤਾ ਗਈ ਹੈ ਜਿਸਦੀ ਪਿਕਸਲ ਰੈਜ਼ੋਲਿਊਸ਼ਨ 1280x720 ਹੈ। ਇਹ ਫੋਨ 64 ਬਿੱਟ ਕਵਾਡ-ਕੋਰ ਮੀਡੀਆ-ਟੈੱਕ ਪ੍ਰੋਸੈਸਰ ਅਤੇ 2 ਜੀ. ਬੀ ਰੈਮ ਨਾਲ ਲੈਸ ਹੈ।  ਇਸ 'ਚ 16 ਜੀ. ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ 128 ਜੀ. ਬੀ ਤੱਕ ਵਧਾਈ ਜਾ ਸਕਦਾ ਹੈ। ਫੋਟੋਗਰਾਫੀ ਲਈ ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਦਿੱਤਾ ਗਿਆ ਹੈ। ਇਹ ਫੋਨ ਗੂਗਲ ਐਂਡ੍ਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ। ਨਾਲ ਹੀ 4ਜੀ ਕੁਨੈੱਕਟੀਵਿਟੀ ਨੂੰ ਵੀ ਸਪੋਰਟ ਕਰੇਗਾ। 

PunjabKesari

infocus turbo 5
ਕੀਮਤ : 6,999 ਰੁਪਏ 
ਇਸ 'ਚ 5.2 ਇੰਚ ਦੀ ਐੱਚ. ਡੀ ਡਿਸਪਲੇ ਦਿੱਤਾ ਗਈ ਹੈ। ਇਹ ਫੋਨ ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ. ਟੀ6737 ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ ਐਂਡ੍ਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ। ਇਸ ਦੀ ਇੰਟਰਨਲ ਸਟੋਰੇਜ ਨੂੰ ਐੱਸ ਡੀ ਕਾਰਡ ਨਾਲ 32 ਜੀ. ਬੀ ਤੱਕ ਵਧਾਈ ਜਾ ਸਕਦੀ ਹੈ।  ਫੋਟੋਗਰਾਫੀ ਲਈ ਇਸ 'ਚ ਐੱਲ. ਈ. ਡੀ ਫਲੈਸ਼ ਨਾਲ ਲੈਸ 13 ਮੈਗਾਪਿਕਸਲ ਦਾ ਰਿਅਰ ਕੈਮਰਾ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਰੈਮ ਅਤੇ ਸਟੋਰੇਜ ਦੇ ਅਧਾਰ 'ਤੇ ਇਸ ਨੂੰ ਦੋ ਵੇਰਿਅੰਟ 'ਚ ਪੇਸ਼ ਕੀਤਾ ਗਿਆ ਸੀ। ਇਸ ਦਾ ਪਹਿਲਾ ਵੇਰਿਅੰਟ 2 ਜੀ. ਬੀ ਰੈਮ ਅਤੇ 16 ਜੀ. ਬੀ ਸਟੋਰੇਜ ਨਾਲ ਲੈਸ ਹੈ। ਇਸ ਦੀ ਕੀਮਤ 6,999 ਰੁਪਏ ਹੈ। ਇਸ ਦਾ ਦੂੱਜਾ ਵੇਰਿਅੰਟ 3 ਜੀ. ਬੀ ਰੈਮ ਅਤੇ 32 ਜੀ. ਬੀ ਸਟੋਰੇਜ ਨਾਲ ਲੈਸ ਹੈ। ਇਸ ਦੀ ਕੀਮਤ 7,999 ਰੁਪਏ ਹੈ। ਇਸ ਫੋਨ ਦੀ ਖਾਸਿਅਤ ਇਸ ਦੀ 5000 ਐੱਮ. ਏ. ਐੱਚ ਦੀ ਦਮਦਾਰ ਬੈਟਰੀ ਹੈ।PunjabKesari

 

6. ਲੇਨੋਵੋ ਵਾਇਬ K5
ਕੀਮਤ : 6999 ਰੁਪਏ
ਵਾਇਬ K5 'ਚ 5 ਇੰਚ ਦੀ ਐੱਚ. ਡੀ ਡਿਸਪਲੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਫੋਨ 1.4 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 415 ਪ੍ਰੋਸੈਸਰ ਨਾਲ ਲੈਸ ਹੈ। ਇਸ ਫੋਨ 'ਚ 2 ਜੀ. ਬੀ ਰੈਮ ਅਤੇ 16 ਜੀ. ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ 32 ਜੀ. ਬੀ ਤੱਕ  ਦੇ ਮਾਇਕ੍ਰੋ ਐੱਸ. ਡੀ ਕਾਰਡ  ਰਾਹੀਂ ਵਧਾਈ ਜਾ ਸਕਦਾ ਹੈ। ਫੋਟੋਗਰਾਫੀ ਲਈ ਵਾਇਬ K5 'ਚ ਐੱਲ. ਈ. ਡੀ ਫਲੈਸ਼ ਅਤੇ ਆਟੋਫੋਕਸ ਦੇ ਨਾਲ 13 ਐੱਮ. ਪੀ ਰਿਅਰ ਕੈਮਰਾ ਅਤੇ 5 ਐੱਮ. ਪੀ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ।

7. ਮਾਇਕ੍ਰੋ ਮੈਕਸ ਕੈਨਵਸ 5
ਕੀਮਤ : 6599 ਰੁਪਏ
ਮਾਇਕ੍ਰੋ ਮੈਕਸ ਕੈਨਵਸ 5 'ਚ 5.2 ਇੰਚ ਦੀ ਫੁੱਲ ਐੱਚ. ਡੀ ਸਕਰੀਨ ਦਿੱਤੀ ਗਈ ਹੈ। ਇਸ ਦੇ ਨਾਲ ਹੀ 3ਜੀ. ਬੀ ਰੈਮ ਅਤੇ 16ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਮੈਟਲ ਡਿਜ਼ਾਇਨ ਵਾਲਾ ਇਹ ਫੋਨ 4ਜੀ ਐੱਲ. ਟੀ. ਈ ਨਾਲ ਲੈਸ ਹੈ। ਫੋਟੋਗਰਾਫੀ ਲਈ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

 


Related News