ਮਿਊਜ਼ਿਕ ਦੇ ਸ਼ੌਕੀਨਾਂ ਲਈ ਖਾਸ ਹਨ ਇਹ ਮੋਬਾਇਲ ਐਪਲੀਕੇਸ਼ਨ

07/23/2017 12:01:53 PM

ਜਲੰਧਰ-ਮਿਊਜ਼ਿਕ ਦੇ ਸ਼ੌਕੀਨ ਸਾਰੇ ਹੁੰਦੇ ਹਨ ਅਤੇ ਅੱਜ ਅਸੀਂ ਮਿਊਜ਼ਿਕ ਲਵਰਸ ਲਈ ਕੁਝ ਅਜਿਹੇ ਬੈਸਟ ਮਿਊਜ਼ਿਕ ਸਟ੍ਰੀਮ ਐਪਸ ਬਾਰੇ ਦੱਸਾਂਗੇ, ਜੋ ਯੂਜ਼ਰ ਨੂੰ ਮਿਊਜ਼ਿਕ ਦਾ ਇਕ ਅਲੱਗ ਅਨੁਭਵ ਦਿੰਦੇ ਹਨ। ਇਨ੍ਹਾਂ ਐਪਸ  ਰਾਹੀਂ ਯੂਜ਼ਰ ਆਪਣੇ ਮਨਪਸੰਦ ਸਿੰਗਰ ਦੇ ਗਾਣੇ ਉਨਾਂ ਦੇ ਫਿੰਗਰਟਿਪਸ 'ਤੇ ਹੋਣਗੇ। ਇਹ ਹਨ 5 ਬੈਸਟ ਮਿਊਜ਼ਿਕ ਐਪਸ, ਜਿਸ ਨੂੰ ਤੁਸੀਂ ਆਪਣੇ ਐਂਡਰਾਈਡ ਸਮਾਰਟਫੋਨ 'ਚ ਚਲਾ ਸਕਦੇ ਹੈ।

PunjabKesari

1. ਐਮਾਜ਼ਾਨ ਮਿਊਜ਼ਿਕ-
ਐਮਾਜ਼ਨ ਮਿਊਜ਼ਿਕ ਫਰੀ ਸਟ੍ਰੀਮਿੰਗ ਐਪਸ 'ਚ ਇਕ ਹੈ। ਇਸ 'ਚ ਦਸ ਲੱਖ ਗਾਣਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਤੋਂ ਇਕ ਲਿਸਟ ਤਿਆਰ ਕੀਤੀ ਜਾ ਸਕਦੀ ਹੈ। ਇਨ੍ਹਾਂ ਗਾਣਿਆ ਨੂੰ ਤੁਸੀਂ ਖਰੀਦ ਅਤੇ ਡਾਊਨਲੋਡ ਕਰ ਸਕਦੇ ਹਨ। ਤੁਸੀਂ ਆਪਣਾ ਖੁਦ ਦਾ ਸੰਗੀਤ ਵੀ ਅਪਲੋਡ ਕਰ ਸਕਦੇ ਹੈ ਅਤੇ ਕਦੀ ਵੀ ਗੂਗਲ ਪਲੇਅ ਮਿਊਜ਼ਿਕ ਅਤੇ ਐਪਲ ਮਿਊਜ਼ਿਕ ਵਰਗੇ ਸਟ੍ਰੀਮਿੰਗ ਕਰ ਸਕਦੇ ਹੈ।

PunjabKesari

2. ਗੂਗਲ ਪਲੇਅ ਮਿਊਜ਼ਿਕ-
ਗੂਗਲ ਨੇ ਆਪਣੀ ਮਿਊਜ਼ਿਕ ਸਟ੍ਰੀਮਿੰਗ ਸਰਵਿਸ ਪਲੇਅ ਮਿਊਜ਼ਿਕ ਦੀਆਂ ਸਾਰੀਆਂ ਸੇਵਾਵਾਂ ਨੂੰ ਭਾਰਤ 'ਚ ਲਾਂਚ ਕੀਤਾ ਹੈ। ਹੁਣ ਗੂਗਲ ਪਲੇਅ ਮਿਊਜ਼ਿਕ 'ਤੇ ਵੀ Spotifyਅਤੇ ਐਪਲ ਮਿਊਜ਼ਿਕ ਵਰਗੇ ਲੱਖਾਂ Songs ਨੂੰ ਸੁਣ ਸਕਣਗੇ। ਇਸ 'ਚ ਯੂਜ਼ਰ ਆਪਣੇ ਪਸੰਦ ਦੇ ਸਿੰਗਰ ਦੇ ਨਵੇਂ , ਪੁਰਾਣੇ Songs ਨੂੰ ਸੁਣ ਸਕਦੇ ਹਨ। ਇਸ ਐਪ 'ਤੇ ਯੂਜ਼ਰ ਨੂੰ ਤਕਰੀਬਨ ਚਾਰ ਕਰੋੜ ਲੋਕਲ, ਰਾਸ਼ਟਰੀ ਅਤੇ ਅੰਤਰਰਾਸ਼ਟਰੀ Songs ਸੁਣਨ ਲਈ ਮਿਲਣਗੇ। ਗੂਗਲ ਦੀ ਇਸ ਸਰਵਿਸ ਨੂੰ ਐਂਡਰਾਈਡ IOS ਅਤੇ ਵੈੱਬ ਪੇਜ 'ਤੇ ਮਿਲ ਸਕਦੇ ਹਨ।  ਇਸ 'ਚ ਆਫਲਾਈਨ ਵੀ  Songs ਸੁਣ  ਸਕਦੇ ਹੈ। ਇਸ 'ਚ ਆਪਣੇ ਪਸੰਦ ਦੇ Songs ਨੂੰ ਬਿਨਾਂ ਡਾਊਨਲੋਡ ਕੀਤੇ  ਆਫਲਾਈਨ ਮੋਡ 'ਚ ਵੀ ਸੁਣ ਸਕਦੇ ਹਨ। ਇਸ ਐਪ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਫਰੀ 'ਚ ਡਾਊਨਲੋਡ ਕਰ ਸਕਦੇ ਹੈ ਇਸ 'ਚ 30 ਦਿਨ ਦਾ ਮੁਫਤ ਟ੍ਰਾਇਲ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਇਸ 'ਚ ਆਨਲਾਈਨ Songs ਸੁਣਨ ਲਈ ਯੂਜ਼ਰ ਨੂੰ ਸਬਸਕ੍ਰਾਇਬ ਕਰਨਾ ਹੁੰਦਾ ਹੈ।

PunjabKesari

3. ਐਪਲ ਮਿਊਜ਼ਿਕ-
ਇਹ ਐਪ ਸਿਰਫ IOS 'ਤੇ ਕੰਮ ਕਰਦਾ ਹੈ। ਇਸ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਇਸ 'ਚ ਯੂਜ਼ਰ ਆਪਣੇ ਪਸੰਦ ਦੇ Songs ਸੁਣਨ ਤੋਂ ਇਲਾਵਾ ਡਾਊਨਲੋਡ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ 'ਚ ਆਨਲਾਈਨ ਮੋਡ 'ਤੇ ਵੀ Songs ਸੁਣ ਸਕਦੇ ਹੈ। ਯੂਜ਼ਰ ਨੂੰ ਇਸ 'ਚ ਆਨਲਾਈਨ Songs ਸੁਣਨ ਲਈ ਪਹਿਲਾਂ 3 ਮਹੀਨੇ ਦਾ ਫਰੀ ਟ੍ਰਾਇਲ ਮਿਲੇਗਾ। ਫਰੀ ਟ੍ਰਾਇਲ ਖਤਮ ਹੋਣ ਤੋਂ ਬਾਅਦ ਯੂਜ਼ਰ ਨੂੰ ਸਬਸਕ੍ਰਾਇਬ ਕਰਨਾ ਹੁੰਦਾ ਹੈ।

PunjabKesari

4. ਸਪੌਟੀਫਾਈ (Spotify):
ਇਹ ਇਕ ਫੇਮਸ ਮਿਊਜ਼ਿਕ ਐਪ ਹੈ , ਜਿਸ ਨੂੰ ਯੂਜ਼ਰ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਐਪ ਨੂੰ ਤੁਸੀਂ 30 ਦਿਨਾਂ ਤੱਕ ਫਰੀ ਟ੍ਰਾਇਲ 'ਤੇ ਲੈ ਸਕਦੇ ਹੈ। ਇਸ ਮਿਊਜ਼ਿਕ ਐਪ ਨੂੰ ਤੁਸੀਂ ਸਮਾਰਟਫੋਨ ਦੇ ਇਲਾਵਾ ਡੈਸਕਟਾਪ 'ਚ ਵੀ ਡਾਊਨਲੋਡ ਕਰ ਸਕਦੇ ਹੈ ਅਤੇ ਆਪਣੇ ਪਸੰਦ ਦੇ ਗਾਣੇ ਸੁਣ ਸਕਦੇ ਹਨ। ਇਹ ਸਹੂਲਤ ਤੁਹਾਨੂੰ ਗੂਗਲ ਪਲੇਅ ਮਿਊਜ਼ਿਕ ਅਤੇ ਐਪਲ ਮਿਊਜ਼ਿਕ 'ਚ ਨਹੀਂ ਮਿਲਦੀ ਹੈ। ਇਸ ਐਪ ਰਾਹੀਂ ਤੁਸੀਂ ਲੇਟੈਸਟ ਗਾਣੇ ਸੁਣਨ ਤੋਂ ਇਲਾਵਾ ਉਸ ਨੂੰ ਡਾਊਨਲੋਡ ਕਰ ਸਕਦੇ ਹਨ। ਫਰੀ ਵਰਜਨ 'ਚ ਤੁਹਾਨੂੰ ਸੋਸ਼ਲ ਫੀਚਰ ਵੀ ਮਿਲਦਾ ਹੈ ਜਿਸ 'ਚ ਤੁਸੀਂ ਆਪਣੇ ਫ੍ਰੈਂਡਜ਼  ਨੂੰ ਫੋਲੋ ਕਰ ਸਕਦੇ ਹੈ ਅਤੇ ਇਨਾਂ ਤੋਂ ਮਿਲ ਕੇ ਇਕ ਪਲੇਲਿਸਟ ਬਣਾ ਸਕਦੇ ਹੈ।

PunjabKesari

5. Pandora -
ਇਹ ਸਭ ਤੋਂ ਲੋਕ ਪ੍ਰਸਿੱਧ ਮਿਊਜ਼ਿਕ ਸਟ੍ਰੀਮਿੰਗ ਐਪਸ 'ਚ ਇਕ ਹੈ। ਇਹ ਲਗਭਗ ਹਰ ਪਲੇਟਫਾਰਮ 'ਤੇ ਸਮਰੱਥ ਹੈ ਅਤੇ ਇਸਦਾ ਉਪਯੋਗ ਕਰਨਾ ਬਹੁਤ ਹੀ ਅਸਾਨ ਹੈ ਇਸ 'ਚ ਕਈ ਗਾਣਿਆ ਨੂੰ ਫਰੀ ਸੁਣ ਸਕਦੇ ਹਨ।


Related News