ਸਮਾਰਟਫੋਨ ਦੀ ਕੀਮਤ 'ਚ ਉਪਲੱਬਧ ਇਹ ਲੈਪਟਾਪ

07/23/2017 11:59:46 AM

ਜਲੰਧਰ- ਲੈਪਟਾਪ ਇਕ ਅਜਿਹਾ ਸਾਧਨ ਹੈ ਜਿਸ ਨੂੰ ਕਿਤੇ ਵੀ ਲੈ ਜਾਇਆ ਜਾ ਸਕਦਾ ਹੈ ਕਿਤੇ ਵੀ ਲੈਪਟਾਪ 'ਤੇ ਕੰਮ ਕਰ ਸਕਦੇ ਹੋ। ਪਰ ਹਰ ਕੋਈ ਮਹਿੰਗਾ ਲੈਪਟਾਪ ਅਫੋਰਡ ਨਹੀਂ ਕਰ ਸਕਦਾ ਹੈ। ਜੇਕਰ ਤੁਸੀਂ ਲੈਪਟਾਪ ਖਰੀਦਣ ਦੀ ਸੋਚ ਰਹੇ ਹਨ ਅਤੇ ਬਜਟ ਬਹੁਤ ਘੱਟ ਹੈ, ਤਾਂ ਕਈ ਅਜਿਹੇ ਲੈਪਟਾਪ ਵੀ ਮਾਰਕੀਟ 'ਚ ਹਨ ਜਿਨ੍ਹਾਂ ਦੀ ਕੀਮਤ 12,000 ਰੁਪਏ ਤੋਂ ਘੱਟ ਹੈ। ਤੁਸੀਂ ਇਕ ਮਿਡ-ਰੇਂਜ ਸਮਾਰਟਫੋਨ ਦੀ ਕੀਮਤ 'ਚ ਲੈਪਟਾਪ ਖਰੀਦ ਸਕਦੇ ਹੋ।

Acer celeron dual core one 14 notebook
ਇਹ ਲੈਪਟਾਪ 14 ਇੰਚ ਡਿਸਪਲੇ ਦੇ ਨਾਲ ਆਉਂਦਾ ਹੈ। ਇਸ ਲੈਪਟਾਪ ਨੂੰ ਤੁਸੀਂ ਆਨਲਾਈਨ ਸ਼ਾਪਿੰਗ ਸਾਈਟ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। ਇਸ ਲੈਪਟਾਪ ਦੀ ਕੀਮਤ 21,990 ਰੁਪਏ ਹੈ। 

HP Pentium Quad Core 15-BE010TU Notebook
ਐੱਚ. ਪੀ ਦਾ ਇਹ ਲੈਪਟਾਪ 15.6 ਇੰਚ ਡਿਸਪਲੇ ਦੇ ਨਾਲ ਆਉਂਦਾ ਹੈ। ਕੰਪਨੀ ਨੇ ਇਸ ਲੈਪਟਾਪ ਦੀ ਕੀਮਤ 21,990 ਰੁਪਏ ਰੱਖੀ ਹੈ। 

Lenovo Ideapad 110
ਲੇਨੋਵੋ ਆਈਡਿਆ ਪੈਡ 110 ਲੈਪਟਾਪ 'ਚ 15.6 ਇੰਚ ਐੱਚ. ਡੀ ਟੀ. ਐੱਨ ਸਕ੍ਰੀਨ ਹੈ। ਇਸ ਲੈਪਟਾਪ 'ਚ ਇੰਟੈੱਲ ਪੈਂਟੀਅਮ ਐੱਨ3710 ਪ੍ਰੋਸੈਸਰ ਹੈ ਜੋ ਇੰਟੈੱਲ ਐੱਚ. ਡੀ ਗਰਾਫਿਕਸ ਦੇ ਨਾਲ ਆਉਂਦਾ ਹੈ । ਲੇਨੋਵੋ ਦੇ ਇਸ ਨਵੇਂ ਲੈਪਟਾਪ 'ਚ 4 ਜੀ. ਬੀ DDR3 ਰੈਮ, 1 ਟੀ. ਬੀ ਐੱਚ. ਡੀ. ਡੀ ਸਟੋਰੇਜ਼ ਹੈ। ਇਹ ਲੈਪਟਾਪ ਵਿੰੰਡੋਜ਼ 10 ਹੋਮ ਬੇਸਿਕ ਆਪਰੇਟਿੰਗ ਸਿਸਟਮ ਦੇ ਨਾਲ ਆਉਂਦਾ ਹੈ। ਇਸ ਲੈਪਟਾਪ ਦੀ ਕੀਮਤ 20,000 ਰੁਪਏ ਹੈ।

Acer One 10 Atom Quad Core

ਏਸਰ ਦਾ ਇਹ ਲੈਪਟਾਪ ਫਲਿੱਪਕਾਰਟ 'ਤੇ ਡਿਸਕਾਊਂਟ ਮਿਲ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਇਸ ਲੈਪਟਾਪ ਦੀ ਕੀਮਤ 11,999 ਰੁਪਏ ਹੈ। 

HP APU Quad Core E2 6th Gen
ਐੱਚ. ਪੀ ਦੇ ਇਸ ਲੈਪਟਾਪ ਦੀ ਕੀਮਤ 21,499 ਰੁਪਏ ਹੈ। ਇਹ ਲੈਪਟਾਪ 15.6 ਇੰਚ ਸਕ੍ਰੀਨ ਦੇ ਨਾਲ ਆਵੇਗਾ। ਇਸ 'ਚ 4ਜੀ. ਬੀ ਰੈਮ ਦਿੱਤੀ ਗਈ ਹੈ। ਇਸ ਨੋ ਕਾਸਟ ਈ. ਐੱਮ. ਆਈ 1,043 ਰੁਪਏ ਤੋਂ ਸ਼ੁਰੂ ਹੁੰਦੀ ਹੈ।


Related News