ਬਹੁਤ ਸਸਤਾ ਅਤੇ ਛੋਟੇ ਸਾਈਜ਼ ''ਚ ਪੇਸ਼ ਹੈ ਇਹ ਕੰਪਿਊਟਰ, ਜਾਣੋ ਫੀਚਰਸ

07/22/2017 2:55:28 PM

ਜਲੰਧਰ-ਮਾਰਕੀਟ 'ਚ ਹੁਣ ਅਜਿਹਾ ਕੰਪਿਊਟਰ ਵੀ ਆ ਚੁੱਕਿਆ ਹੈ, ਜਿਸਦੀ ਕੀਮਤ 5000 ਹਜ਼ਾਰ ਰੁਪਏ ਹੈ। ਇਸ ਕੰਪਿਊਟਰ ਦਾ ਸਾਈਜ਼ ਵੀ ਇੰਨਾਂ ਛੋਟਾ ਹੈ ਕਿ ਤੁਸੀਂ ਆਪਣੀ ਪਾਕਿਟ 'ਚ ਵੀ ਰੱਖ ਸਕਦੇ ਹੈ। ਇਸਦੇ ਬਾਵਜੂਦ ਇਹ ਕੰਪਿਊਟਰ ਤੁਹਾਨੂੰ ਲੈਪਟਾਪ ਜਾਂ ਡੈਸਕਟਾਪ ਵਰਗੀਆਂ ਸਹੂਲਤਾਂ ਦੇਵੇਗਾ। ਇਸ ਕੰਪਿਊਟਰ  ਨੂੰ ਸਟਿੱਕ ਪੀ. ਸੀ.  ਨਾਂ ਤੋਂ ਜਾਣਿਆ ਜਾਂਦਾ ਹੈ। ਇਹ ਸਟਿੱਕ ਪੀ. ਸੀ. pen drive ਤੋਂ ਥੋੜਾ ਵੱਡਾ ਹੁੰਦਾ ਹੈ ਅਤੇ ਇਸ ਨੂੰ ਤੁਸੀਂ ਕਿਸੇ ਸਥਾਨ 'ਤੇ ਵੀ ਲੈ ਕੇ ਜਾ ਸਕਦੇ ਹੋ।

ਇਹ ਕੰਪਿਊਟਰ ਕਰ ਸਕਦਾ ਹੈ ਇਹ ਕੰਮ-
ਇਸ ਮਿਨੀ ਕੰਪਿਊਟਰ 'ਚ ਤੁਸੀਂ ਮੂਵੀ ਦੇਖਣ ਅਤੇ ਗੇਮ ਖੇਡਣ ਤੋਂ ਇਲਾਵਾ ਡਾਟਾ ਵੀ ਸਟੋਰ ਕਰ ਸਕਦੇ ਹੈ, ਇੰਨਾਂ ਹੀ ਨਹੀਂ ਤੁਸੀਂ ਆਫਿਸ ਦਾ ਸਾਰਾ ਕੰਮ ਵੀ ਕਰ ਸਕਦੇ ਹੈ। ਇਸ ਕੰਪਿਊਟਰ ਨੂੰ ਫਲਿੱਪਕਾਰਟ ਅਤੇ ਐਮਾਜ਼ਾਨ 'ਤੇ ਇੰਟੇਲ ਤੋਂ ਲੈ ਕੇ ਆਈਬਾਲ ਤੱਕ ਦੀ ਕੰਪਨੀਆਂ ਵੱਲੋਂ ਵਿਕਰੀ ਲਈ ਉਪੱਲਬਧ ਕਰਵਾਇਆਂ ਗਿਆ ਹੈ।

ਸਟਿੱਕ ਪੀ. ਸੀ. ਦੇ ਖਾਸ ਫੀਚਰਸ-
ਸਟਿੱਕ ਪੀ. ਸੀ. ਲੈਪਟਾਪ ਜਾਂ ਡੈਸਕਟਾਪ ਵਰਗਾ ਵਿੰਡੋਜ਼ ਆਪਰੇਟਿੰਗ ਸਿਸਟਮ ਹੈ। ਇਸ 'ਚ ਉਹ ਸਾਰੇ ਫੰਕਸ਼ਨ ਹੈ ਜੋ ਇਕ ਸਾਧਾਰਨ ਕੰਪਿਊਟਰ 'ਚ ਹੁੰਦੇ ਹਨ। ਹਾਲਾਂਕਿ ਇਸਦੇ ਲਈ ਤੁਹਾਨੂੰ ਅਲੱਗ ਬਲੂਟੁਥ ਕੀ-ਬੋਰਡ ਅਤੇ ਮਾਊਸ ਦੀ ਜ਼ਰੂਰਤ ਪੈਵੇਗੀ। ਇਸਦੇ ਬਾਅਦ ਤੁਸੀਂ ਇਸ ਨੂੰ ਆਪਣੇ ਟੀ. ਵੀ. 'ਚ ਲਾ ਕੇ ਉਸ ਨੂੰ ਕੰਪਿਊਟਰ ਬਣਾ ਸਕਦੇ ਹੈ।

ਰੇਂਜ-
ਸਟਿੱਕ ਪੀ. ਸੀ. ਤੁਹਾਨੂੰ 3 ਹਜ਼ਾਰ ਤੋਂ ਲੈ ਕੇ 5 ਹਜ਼ਾਰ ਤੱਕ ਦੀ ਰੇਂਜ 'ਚ ਮਿਲੇਗਾ, ਜਿਸ ਸਟਿੱਕ ਪੀ. ਸੀ. 'ਚ ਜਿੰਨੇ ਜਿਆਦਾ ਫੀਚਰ ਹੋਣਗੇ ਉਨੇ ਹੀ ਜਿਆਦਾ ਉਸਦੀ ਕੀਮਤ ਹੋਵੇਗੀ, 5 ਹਜ਼ਾਰ ਰੁਪਏ ਦੀ ਕੀਮਤ ਵਾਲੇ ਸਟਿੱਕ ਪੀ. ਸੀ. 'ਚ ਤੁਹਾਨੂੰ ਆਈਏਰਵੋ ਸਮਾਰਟ ਮਿਨੀ ਪੀ. ਸੀ. ਮਿਲੇਗਾ। ਇਹ ਤੁਹਾਨੂੰ ਕਵਾਡਕੋਰ ਸੀ. ਪੀ. ਯੂ. 8 ਜੀ. ਬੀ ਇੰਟਰਨਲ ਮੈਮਰੀ ਅਤੇ ਮਾਈਕ੍ਰੋਸਾਫਟ ਕੀ ਬੋਰਡ ਨਾਲ ਮਿਲੇਗਾ। ਤੁਸੀਂ ਇਸਦੀ ਇੰਟਰਨਲ ਮੈਮਰੀ ਘੱਟ ਹੋਣ 'ਤੇ ਐਕਸਟਰਨਲ ਸਟੋਰੇਜ ਦੇ ਤੌਰ 'ਤੇ ਵਧਾ ਸਕਦੇ ਹੈ।


Related News