ਜਿਓ ਨੂੰ ਮਿਲੇਗੀ ਟੱਕਰ ਭਾਰਤ ''ਚ ਹੁਣ ਇਹ ਕੰਪਨੀਆਂ ਸ਼ੁਰੂ ਕਰਨਗੀਆਂ 5ਜੀ ਸੇਵਾਵਾਂ

11/17/2017 9:48:22 PM

ਨਵੀਂ ਦਿੱਲੀ— ਭਾਰਤ 'ਚ ਕੁਝ ਹੀ ਸਮੇਂ 'ਚ ਜਿਓ ਇੰਡੀਆ ਨੇ ਆਪਣੇ 4ਜੀ ਨੈੱਟਵਰਕ ਨਾਲ ਸਾਰੀਆਂ ਕੰਪਨੀਆਂ ਨੂੰ ਸ਼ਖਤ ਟੱਕਰ ਦਿੱਤੀ ਹੈ ਪਰ ਹੁਣ ਸਵੀਡਨ ਦੀ ਦੂਰਸੰਚਾਰ ਉਪਕਰਣ ਨਿਰਮਾਤਾ ਐਰਿਕਸਨ ਨੇ ਕਿਹਾ ਕਿ ਉਸ ਨੇ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੇ ਭਾਰਤੀ ਉਪਰੇਟਿੰਗ ਲਈ 5ਜੀ ਤਕਨਾਲੋਜੀ ਦਾ ਸਮਝੌਤਾ ਕੀਤਾ ਹੈ। ਐਰਿਕਸਨ ਦੇ ਸੀਨੀਅਰ ਅਧਿਕਾਰੀ ਅਤੇ ਵਪਾਰ ਪ੍ਰਮੁੱਖ ਨੂਨਜਿਓ ਮਟਰੀਲੋ ਨੇ ਇੱਥੇ ਸੰਵਾਦਦਾਤਾਵਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗਲੋਬਲੀ ਪੱਧਰ 'ਤੇ ਸਾਡੀ 36 ਕੰਪਨੀਆਂ ਨਾਲ ਸਮਝੌਤਾ ਹੈ। ਭਾਰਤ 'ਚ ਅਸੀਂ 5ਜੀ ਲਈ ਹਾਲ ਹੀ 'ਚ ਭਾਰਤੀ ਏਅਰਟੈੱਲ ਨਾਲ ਕਰਾਕ ਕੀਤਾ ਹੈ। ਉਨ੍ਹਾਂ ਨੇ ਹਾਲਾਂਕਿ ਇਸ ਸੌਦੇ ਦੀ ਜਾਣਕਾਰੀ ਨਹੀਂ ਦਿੱਤੀ ਹੈ। ਐਰਿਕਸਨ ਇਸ ਭਾਗੀਦਾਰੀ ਤਹਿਤ ਏਅਰਟੈੱਲ ਨਾਲ ਮਿਲ ਕੇ ਕੰਮ ਕਰੇਗੀ ਤਾਂ ਕਿ ਅਗਲੀ ਪੀੜੀ ਦੀ ਦੂਰਸੰਚਾਰ ਤਕਨਾਲੋਜੀ 5ਜੀ ਦੇ ਨੈੱਟਵਰਕ ਲਈ ਰਣਨੀਤਿਕ ਪ੍ਰਾਰੂਪ ਆਦਿ ਬਣਾਇਆ ਜਾ ਸਕੇ। ਐਰਿਕਸਨ 4ਜੀ ਅਤੇ ਸੇਵਾ ਪ੍ਰਬੰਧਨ ਵਰਗੇ ਖੇਤਰਾਂ 'ਚ ਪਹਿਲੇ ਹੀ ਭਾਰਤੀ ਏਅਰਟੈੱਲ ਨਾਲ ਮਿਲ ਕੇ ਕੰਮ ਕਰ ਰਹੀ ਹੈ। ਦੱਸਣਯੋਗ ਹੈ ਕਿ ਏਅਰਟੈੱਲ ਨੇ ਇਸ ਸਾਲ ਅਜਿਹਾ ਇਕ ਸਮਝੌਤਾ ਦੂਰਸੰਚਾਰ ਉਪਕਰਣ ਬਣਾਉਣ ਵਾਲੀ ਨੋਕੀਆ ਨਾਲ ਕੀਤਾ ਸੀ।


Related News