ਗੋਰਿਲਾ ਗਲਾਸ ਪ੍ਰੋਟੈਕਸ਼ਨ ਨਾਲ ਆਉਣ ਵਾਲੇ ਇਹ ਹਨ ਸਸਤੇ ਸਮਾਰਟਫੋਨਜ਼

07/22/2017 1:39:21 PM

xxxxxਜਲੰਧਰ-ਅੱਜ ਦੀ ਰੁੱਝੀ ਹੋਈ ਜ਼ਿੰਦਗੀ ਦੌਰਾਨ ਕੋਈ ਵੀ ਵਿਅਕਤੀ ਸਮਾਰਟਫੋਨ ਤੋਂ ਬਿਨਾਂ ਨਹੀਂ ਰਹਿ ਸਕਦਾ ਹੈ। ਕਿਸੇ ਨੂੰ ਫੋਨ ਕਾਲ ਕਰਨ ਤੋਂ ਲੈ ਕੇ ਕੈਬ ਤੱਕ ਬੁਕ ਕਰਨ ਲਈ ਸਮਾਰਟਫੋਨ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਅਸੀ ਆਪਣੇ ਸਮਾਰਟਫੋਨ ਦਾ ਧਿਆਨ ਨਹੀਂ ਰੱਖ ਸਕਦੇ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਅਸੀਂ ਅਪਣੇ ਡਿਵਾਇਸ ਨੂੰ ਮੰਜ਼ਿਲ 'ਤੇ ਸੁੱਟ ਦਿੰਦੇ ਹਾਂ, ਜਿਸ ਨਾਲ ਉਹ ਖਰਾਬ ਹੋ ਸਕਦਾ ਹੈ। ਇਸ ਲਈ ਸਮਾਰਟਫੋਨ ਨੂੰ ਗੋਰਿਲਾ ਗਲਾਸ ਪ੍ਰੋਟੈਕਸ਼ਨ ਨਾਲ ਖਰੀਦਣ ਚਾਹੀਦਾ ਹੈ। ਹੁਣ ਕੰਪਨੀ ਕਈ ਹਾਈ-ਐਂਡ ਸਮਾਰਟਫੋਨ ਨੂੰ ਗੋਰਿਲਾ ਗਲਾਸ ਪ੍ਰੋਟੈਕਸ਼ਨ ਨਾਲ ਪੇਸ਼ ਕਰ ਰਹੀਂ ਹੈ, ਜਿਸ ਨੂੰ ਹਰ ਕੋਈ ਖਰੀਦ ਨਹੀਂ ਸਕਦਾ ਹੈ। ਅੱਜ ਅਸੀਂ ਤੁਹਾਨੂੰ 7,000 ਰੁਪਏ ਦੀ ਕੀਮਤ ਨਾਲ ਆਉਣ ਵਾਲੇ ਕੁਝ ਸਮਾਰਟਫੋਨਜ਼ ਗੋਰਿਲਾ ਗਲਾਸ ਪ੍ਰੋਟੈਕਸ਼ਨ ਡਿਸਪਲੇਅ ਬਾਰੇ ਦੱਸ ਰਹੇ ਹਾਂ।

PunjabKesari

1. Lava X19-
ਇਸ ਸਮਾਰਟਫੋਨ 'ਚ 5 ਇੰਚ ਡਿਸਪਲੇਅ ਦਿੱਤੀ ਗਈ ਹੈ। ਸਮਾਰਟਫੋਨ 'ਚ ਫੋਟੋਗ੍ਰਾਫੀ ਲਈ 8 ਮੈਗਾਪਿਕਸਲ ਰਿਅਰ ਫੇਸਿੰਗ ਕੈਮਰਾ ਦਿੱਤਾ ਗਿਆ ਹੈ, ਵੀਡੀਓ ਅਤੇ ਕਾਲਿੰਗ ਲਈ 2 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 2GB ਰੈਮ ਅਤੇ 8GB ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ-ਐੱਸਡੀ ਕਾਰਡ ਰਾਹੀਂ 32GB ਤੱਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 2200mAh ਬੈਟਰੀ ਦਿੱਤੀ ਗਈ ਹੈ ਅਤੇ ਸਮਾਰਟਫੋਨ ਐਂਡਰਾਈਡ 6.0 ਮਾਸ਼ਮੈਲੋ 'ਤੇ ਆਧਾਰਿਤ ਹੈ।

PunjabKesari

2. Intex Aqua Classic
ਇਸ ਸਮਾਰਟਫੋਨ 'ਚ 5 ਇੰਚ (480x854 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਫੋਟੋਗ੍ਰਾਫੀ ਲਈ 5 ਮੈਗਾਪਿਕਸਲ ਰਿਅਰ-ਫੇਸਿੰਗ ਕੈਮਰਾ ਮੌਜ਼ੂਦ ਹੈ ਅਤੇ ਇਸ ਤੋਂ ਇਲਾਵਾ ਸੈਲਫੀ ਅਤੇ ਵੀਡੀਓ ਕਾਲਿੰਗ ਲਈ 0.3 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 1GB ਰੈਮ ਅਤੇ 8GB ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ-ਐੱਸਡੀ ਕਾਰਡ ਰਾਹੀਂ 32GB ਤੱਕ ਵਧਾ ਸਕਦੇ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 2100mAh ਬੈਟਰੀ ਦਿੱਤੀ ਗਈ ਹੈ ਇਹ ਸਮਾਰਟਫੋਨ ਐਂਡਰਾਈਡ 5.1 ਕਿਟਕੈਟ 'ਤੇ ਆਧਾਰਿਤ ਹੈ।

PunjabKesari

3. Intex Cloud Force
ਇਸ ਸਮਾਰਟਫੋਨ 'ਚ 5 ਇੰਚ (540*960 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਫੋਟੋਗ੍ਰਾਫੀ ਲਈ 5 ਮੈਗਾਪਿਕਸਲ ਰਿਅਰ -ਫੇਸਿੰਗ ਕੈਮਰਾ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 0.3 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 1GB ਰੈਮ ਅਤੇ 8GB ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ-ਐੱਸਡੀ ਕਾਰਡ ਰਾਹੀਂ 
32GB ਤੱਕ ਵਧਾ ਸਕਦੇ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 2500mAh ਬੈਟਰੀ ਦਿੱਤੀ ਗਈ ਹੈ ਅਤੇ ਇਹ ਸਮਾਰਟਫੋਨ ਐਂਡਰਾਈਡ 5.1 ਕਿਟਕੈਟ 'ਤੇ ਆਧਾਰਿਤ ਹੈ।
 

PunjabKesari

4. Micromax Evok Power
ਇਸ ਸਮਾਰਟਫੋਨ 'ਚ 5 ਇੰਚ (1280*720 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਰਿਅਰ ਫੇਸਿੰਗ ਕੈਮਰਾ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 2GB ਰੈਮ ਅਤੇ 16GB ਇੰਟਰਨਲ ਸਟੋਰੇਜ ਦਿੱਤੀ ਗਈ ਹੈ , ਜਿਸ ਨੂੰ ਮਾਈਕ੍ਰੋ-ਐੱਸਡੀ ਕਾਰਡ ਰਾਹੀਂ 32GB ਤੱਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 4000mAh ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡਰਾਈਡ 6.0 ਮਾਸ਼ਮੈਲੋ ਆਧਾਰਿਤ ਹੈ।
 

PunjabKesari

5. Micromax Canvas 5
ਇਸ ਸਮਾਰਟਫੋਨ 'ਚ 5.2 ਇੰਚ (1080*1920 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਫੋਟਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਰਿਅਰ-ਫੇਸਿੰਗ ਕੈਮਰਾ ਦਿੱਤਾ ਗਿਆ ਹੈ  ਇਸ ਤੋਂ ਇਲਾਵਾ ਸੈਲਫੀ  ਅਤੇ ਵੀਡੀਓ ਕਾਲਿੰਗ  ਲਈ ਇਸ 'ਚ 5 ਮੈਗਾਪਿਕਸਲ  ਫ੍ਰੰਟ ਕੈਮਰਾ ਦਿੱਤਾ ਗਿਆ ਹੈ । ਇਸ ਸਮਾਰਟਫੋਨ 'ਚ 3GB ਰੈਮ ਅਤੇ 16GB ਇੰਟਰਨਲ ਸਟੋਰੇਜ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ-ਐੱਸਡੀ ਕਾਰਡ ਰਾਹੀਂ 64GB ਤੱਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 2900mAh ਬੈਟਰੀ ਦਿੱਤੀ ਗਈ ਹੈ ਅਤੇ ਇਹ ਸਮਾਰਟਫੋਨ ਐਂਡਰਾਈਡ 6.0 ਮਾਸ਼ਮੈਲੋ 'ਤੇ ਆਧਾਰਿਤ ਹੈ।


Related News