ਇਨ੍ਹਾਂ 5 ਸਮਾਰਟਫੋਨਜ਼ ਦੀ ਹੋਈ ਹੈ ਸਭ ਤੋਂ ਜ਼ਿਆਦਾ ਵਿਕਰੀ, ਜਾਣੋ ਫੀਚਰਸ

07/22/2017 2:00:26 PM

ਜਲੰਧਰ- ਸਮਾਰਟਫੋਨ ਮਾਰਕੀਟ 'ਚ ਘੱਟ ਕੀਮਤ ਤੋਂ ਲੈ ਕੇ ਜ਼ਿਆਦਾ ਕੀਮਤ ਤੱਕ ਦੇ ਹੈਂਡਸੈੱਟ ਮੌਜੂਦ ਹੈ। ਸਾਰੇ ਸਮਾਰਟਫੋਨ ਦੇ ਫੀਚਰਸ ਅਤੇ ਕੀਮਤ ਵੱਧ-ਵੱਖ ਹੁੰਦੇ ਹਨ। ਕੁਝ ਸਮਾਰਟਫੋਨਜ਼ ਦੀ ਕੀਮਤ ਜ਼ਿਆਦਾ ਹੋਣ ਦੇ ਬਾਵਜੂਦ ਵੀ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਡਿਮਾਂਡ ਹੁਣ ਹੈ। ਇਸ ਵਜ੍ਹਾ ਤੋਂ ਇਹ ਸਮਾਰਟਫੋਨਜ਼ ਟਾਪ 10 'ਚ ਵੀ ਸ਼ਾਮਿਲ ਹੁੰਦੇ ਹਨ। ਅੱਜ ਅਸੀਂ ਅਜਿਹੇ ਹੀ ਕੁਝ ਸਮਾਰਟਫੋਨ ਦੇ ਬਾਰੇ 'ਚ ਜਾਣਕਾਰੀ ਦੇਵਾਂਗੇ, ਜੋ ਸਭ ਤੋਂ ਜ਼ਿਆਦਾ ਵਿਕੇ ਹਨ।
1. ਐਪਲ ਆਈਫੋਨ 7 -
ਵਿਕਰੀ: 2 ਕਰੋੜਤੋਂ ਜ਼ਿਆਦਾ 

ਫੀਚਰਸ - ਇਹ ਫੋਨ ਵਿਕਰੀ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ। ਇਸ ਫੋਨ ਦੀ ਕੀਮਤ 50,000 ਰੁਪਏ ਹੈ। ਅਸੀਂ 3ਡੀ ਟੱਚ ਰੇਟੀਨਾ ਨਾਲ 4.7 ਇੰਚ ਦਾ ਡਿਸਪਲੇ, ਏ10 ਫਿਊਜਨ ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਏ9 ਪ੍ਰੋਸੈਸਰ ਤੋਂ 40 ਫੀਸਦੀ ਤੇਜ਼ ਹੈ।
 

PunjabKesari

2. ਐਪਲ ਆਈਫੋਨ 7 ਪਲੱਸ -
ਵਿਕਰੀ: 1.7 ਕਰੋੜ ਤੋਂ ਜ਼ਿਆਦਾ -
ਫੀਚਰਸ - ਇਸ ਫੋਨ ਦੀ ਕੀਮਤ 60,000 ਰੁਪਏ ਹੈ। ਇਸ 'ਚ 5.5 ਇੰਚ ਦਾ ਡਿਸਪਲੇ, ਏ10 ਫਿਊਜਨ ਪ੍ਰੋਸੈਸਰ ਅਤੇ 2 ਜੀ. ਬੀ. ਰੈਮ ਦਿੱਤੀ ਗਈ ਹੈ। ਇਸ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 7 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
 

PunjabKesari

3. ਅੋਪੋ R9s -
ਵਿਕਰੀ: 80 ਲੱਖ ਤੋਂ ਜ਼ਿਆਦਾ -
ਫੀਚਰਸ - ਇਸ ਸਮਾਰਟਫੋਨ ਦੀ ਕੀਮਤ 27,690 ਹੈ। ਇਸ 'ਚ 5.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਦਿੱਤੀ ਗਈ ਹੈ। ਇਸ ਨਾਲ ਹੀ ਇਸ 'ਚ ਕਵਾਲਕਮ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਦਿੱਤੀ ਗਈ ਹੈ। 64 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 3010 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ VOOC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 
 

PunjabKesari

4. ਸੈਮਸੰਗ ਗਲੈਕਸੀ J3 -
ਵਿਕਰੀ: 60 ਲੱਖ ਤੋਂ ਜ਼ਿਆਦਾ 
ਫੀਚਰਸ - ਇਸ ਦੀ ਕੀਮਤ 8,990 ਰੁਪਏ ਹੈ। ਇਸ 'ਚ 5 ਇੰਚ ਦਾ ਡਿਸਪਲੇ,1.5 ਗੀਗਾਹਟਰਜ਼ ਕਵਾਡ-ਕੋਰ ਕਵਾਲਕਮ ਸਨੈਪਡ੍ਰੈਗਨ 410 ਪ੍ਰੋਸੈਸਰ ਅਤੇ 1.5 ਜੀ. ਬੀ. ਰੈਮ ਦਿੱਤੀ ਗਈ ਹੈ। ਇਸ 'ਚ 8 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਘਈ ਹੈ, ਜਿਸ ਨੂੰ 128 ਜੀ. ਬੀ. ਤੱਕ ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। 
 

PunjabKesari

5. ਸੈਮਸੰਗ ਗਲੈਕਸੀ J5 -
ਵਿਕਰੀ: 60 ਲੱਖ ਤੋਂ ਜ਼ਿਆਦਾ 
ਫੀਚਰਸ - ਇਹ ਫੋਨ 5.2 ਇੰਚ ਸੁਪਰ ਐਮੋਲੇਡ ਡਿਸਪਲੇ, 1.2 ਗੀਗਾਹਟਰਜ਼ ਕਵਾਡ-ਕੋਰ ਸਨੈਪਡ੍ਰੈਗਨ 410 ਪ੍ਰੋਸੈਸਰ ਅਤੇ 2 ਜੀ. ਬੀ. ਰੈਮ ਨਾਲ ਲੈਸ ਹੈ। ਇਸ 'ਚ 3100 ਐੱਮ. ਏ. ਐੱਚ. ਦੀ ਬੈਟਰੀ ਨਾਲ 4ਜੀ, ਵਾਈ-ਫਾਈ, ਬਲੂਟੁਥ 4.1 ਅਤੇ ਮਾਈਕ੍ਰੋ ਯੂ. ਐੱਸ. ਬੀ. ਵਰਗੇ ਫੀਚਰਸ ਦਿੱਤੇ ਗਏ ਹਨ।

PunjabKesari


Related News