8GB ਰੈਮ ਨਾਲ ਲੈਸ ਹਨ ਇਹ 5 ਸਮਾਰਟਫੋਨਜ਼, ਕੀਮਤ ਤੁਹਾਡੇ ਬਜਟ ''ਚ

11/18/2017 4:10:58 PM

ਜਲੰਧਰ- ਸਮਾਰਟਫੋਨ ਬਾਜ਼ਾਰ 'ਚ ਆਏ ਦਿਨ ਕੋਈ ਨਾ ਕੋਈ ਕੰਪਨੀ ਆਪਣਾ ਨਵਾਂ ਸਮਾਰਟਫੋਨ ਪੇਸ਼ ਕਰਦੀ ਰਹਿੰਦੀ ਹੈ। ਉਂਝ ਤਾਂ ਬਾਜ਼ਾਰ 'ਚ ਬਿਹਤਰੀਨ ਫੀਚਰਸ ਨਾਲ ਲੈਸ ਬਹੁਤ ਸਾਰੇ ਫੋਨ ਹਨ ਪਰ ਜਦੋਂ ਗੱਲ ਆਉਂਦੀ ਹੈ ਇਕ ਬਿਹਤਰ ਸਮਾਰਟਫੋਨ ਖਰੀਦਣ ਦੀ ਤਾਂ ਉਸ ਸਮੇਂ ਇਹ ਤਹਿ ਕਰ ਕੇ ਪਾਉਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਕਿ ਆਪਣੇ ਲਈ ਕਿਸ ਫੋਨ ਨੂੰ ਚੁਣਿਆ ਜਾਵੇ। ਅੱਜ ਅਸੀਂ ਤੁਹਾਡੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਆਪਣੀ ਲਿਸਟ 'ਚ ਕੁਝ ਅਜਿਹੇ ਫੋਨਜ਼ ਦੀ ਜਾਣਕਾਰੀ ਲੈ ਕੇ ਆਏ ਹਾਂ, ਜਿੰਨ੍ਹਾਂ ਦੇ ਫੀਚਰਸ ਦੇਖ ਕੇ ਤੁਸੀਂ ਤਹਿ ਕਰ ਸਕਦੇ ਹੋ ਕਿ ਕਿਹੜਾ ਫੋਨ ਤੁਹਾਡੇ ਲਈ ਬੈਸਟ ਹੈ। 

OnePlus 5T ਦੇ ਫੀਚਰਸ -
ਇਸ ਸਮਾਰਟਫੋਨ 'ਚ ਦੋ ਅਲੱਗ-ਅਲੱਗ ਰੈਮ ਅਤੇ ਸਟੋਰੇਜ ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਹੈ। ਤੁਹਾਨੂੰ ਦੱਸ ਦੱਈਏ ਕਿ ਇਸ ਦੇ 6 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਵੇਰੀਐਂਟ ਨੂੰ 32,999 ਅਤੇ 8 ਜੀ. ਬੀ. ਰੈਮ ਨਾਲ 128 ਜੀ. ਬੀ. ਸਟੋਰੇਜ ਵੇਰੀਐਂਟ ਨੂੰ 37,999 ਰੁਪਏ 'ਚ ਪੇਸ਼ ਕੀਤਾ ਗਿਆ ਹੈ। ਸਮਾਰਟਫੋਨ 'ਚ ਇਕ 6 ਇੰਚ ਦੀ FHD+ ਆਪਟੀਕਲ AMOLED ਡਿਸਪਲੇਅ 18:9 ਆਸਪੈਕਟ ਰੇਸ਼ਿਓ ਨਾਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਦੀ ਡਿਸਪਲੇਅ ਨੂੰ ਗੋਰਿਲਾ ਗਲਾਸ 5 ਦਾ ਪ੍ਰੋਟੈਕਸ਼ਨ ਵੀ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਇਕ 16:9 ਅਸਪੈਕਟ ਰੇਸ਼ਿਓ ਵਾਲੀ 5.5 ਇੰਚ ਦੀ ਡਿਸਪਲੇਅ ਦਿੱਤੀ ਗਈ ਸੀ। ਇਸ ਸਮਾਰਟਫੋਨ ਨੂੰ ਭਾਰਤ 'ਚ ਅਮੇਜ਼ਨ ਇੰਡੀਆ ਦੇ ਮਾਧਿਅਮ ਰਾਹੀਂ ਸੇਲ 'ਚ 21 ਨਵੰਬਰ ਤੋਂ 4:30PM ਤੋਂ ਸੇਲ ਲਈ ਉਪਲੱਬਧ ਕਰਾਇਆ ਜਾਵੇਗਾ। ਇਸ ਸਮਾਰਟਫੋਨ ਨੂੰ ਇਕ ਹੋਰ ਦਿਨ ਮਤਲਬ 28 ਨਵੰਬਰ ਨੂੰ ਸੇਲ ਲਈ ਉਪਲੱਬਧ ਕਰਾਇਆ ਜਾਵੇਗਾ। ਸਮਾਰਟਫੋਨ ਭਾਰਤ 'ਚ ਆਨਲਾਈਨ ਅਤੇ ਆਫਲਾਈਨ ਦੋਵੇਂ ਹੀ ਮਾਧਿਅਮ ਰਾਹੀਂ ਉਪਲੱਬਧ ਕਰਾਇਆ ਜਾਵੇਗਾ, ਤੁਸੀਂ ਆਨਲਾਈਨ ਇਸ ਨੂੰ ਅਮੇਜ਼ਨ ਇੰਡੀਆ ਤੋਂ ਇਲਾਵਾ Oneplusstore.in ਤੋਂ ਵੀ ਖਰੀਦ ਸਕਦੇ ਹੋ। ਨਾਲ ਹੀ ਆਫਾਲਈਨ ਇਸ ਨੂੰ ਕ੍ਰੋਮਾ ਸਟੋਰਸ ਤੋਂ ਖਰੀਦਿਆ ਜਾ ਸਕਦਾ ਹੈ। 
 

PunjabKesari

 

Asus Zenfone AR -
ਇਸ ਸਮਾਰਟਫੋਨ 'ਚ 5.7 ਇੰਚ (1440x2560 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 23 ਮੈਗਾਪਿਕਸਲ ਦਾ ਰਿਅਰ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਸ ਸਮਾਰਟਫੋਨ 'ਚ 8 ਜੀ. ਬੀ. ਰੈਮ ਅਤੇ 128 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਮਾਈਕ੍ਰੋ ਐੱਸ. ਡੀ. ਕਾਰਡ ਦੇ ਮਾਧਿਅਮ ਰਾਹੀਂ ਸਟੋਰੇਜ ਨੂੰ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 3,300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਟ 'ਤੇ ਆਧਾਰਿਤ ਹੈ। 

 

PunjabKesari

 

 

 

ZTE Nubia Z17 -
ਇਸ ਸਮਾਰਟਫੋਨ ਨੂੰ ਬਲੈਕ, ਬਲੈਕ ਗੋਲਡ, ਗੋਲਡ ਰੈੱਡ ਅਤੇ ਬਲੂ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ, ਜੋ ਕਿ ਫਿਲਹਾਲ ਭਾਰਤ 'ਚ ਉਪਲੱਬਧ ਨਹੀਂ ਹੈ। ਇਸ 'ਚ 8 ਜੀ. ਬੀ. ਰੈਮ ਅਤੇ 128 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਫੋਨ ਲੇਟੈਸਟ ਕੁਆਲਕਾਮ ਸਨੈਪਡ੍ਰੈਗਨ 835 ਚਿੱਪਸੈੱਟ 'ਤੇ ਕੰਮ ਕਰਦਾ ਹੈ। ਇਸ ਸਮਾਰਟਫਓਨ 'ਚ 5.5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜੋ ਕਿ ਕਾਰਨਿੰਗ ਗੋਰਿਲਾ ਗਲਾਸ ਨਾਲ ਲੈਸ ਹੈ। ਇਸ ਨਾਲ ਹੀ ਕੰਪਨੀ ਨੇ ਇਸ ਸਮਾਰਟਫੋਨ 'ਚ ਲੇਟੈਸਟ ਸਨੈਪਡ੍ਰੈਗਨ 835 ਪ੍ਰੋਸੈਸਰ ਦਾ ਪ੍ਰਯੋਗ ਕੀਤਾ ਹੈ। ਇਸ ਤੋਂ ਇਲਾਵਾ ਫੋਟੋਗ੍ਰਾਫੀ ਲਈ ਇਸ ਫੋਨ 'ਚ 23 ਮੈਗਾਪਿਕਸਲ +12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ, ਜੋ ਕਿ 2ਐੱਕਸ ਆਪਟੀਕਲ ਜ਼ੂਮ ਅਤੇ 10ਐੱਕਸ ਡਾਇਨਾਮਿਕ ਜ਼ੂਮ ਸਪੋਰਟ ਨਾਲ ਆਉਂਦਾ ਹੈ, ਆਈਫੋਨ 7 ਪਲੱਸ 'ਚ ਦੇਖਣ ਨੂੰ ਮਿਲਿਆ ਸੀ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ ਐੱਫ/2.0 ਅਪਰਚਰ ਅਤੇ 80 ਡਿਗਰੀ ਵਾਈਡ-ਐਂਗਲ ਲੈਂਸ ਨਾਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 
 

 

nubia-z17-launch

 

 

OnePlus 5 -
ਇਸ ਸਮਾਰਟਫੋਨ 'ਚ 5.5 ਇੰਚ (1080x1920 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਲ ਦਾ ਰਿਅਰ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰੇ ਦਿੱਤੇ ਗਏ ਹਨ। ਨਾਲ ਹੀ ਇਸ ਸਮਾਰਟਫੋਨ 'ਚ 8 ਜੀ. ਬੀ. ਰੈਮ ਅਤੇ 128 ਜੀ. ਬੀ. ਇਿੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 3,300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.1.1 ਨੂਗਟ 'ਤੇ ਆਧਾਰਿਤ ਹੈ। 

 

oneplus-5-slate-grey

 

 

Xiaomi Mi MIX 2 Special Edition -
ਸ਼ਿਓਮੀ ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਫਲੈਗਸ਼ਿਪ ਸਮਾਰਟਫਨ ਮੀ ਮੈਕਸ 2 ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਕੀਮਤ 35,999 ਰੁਪਏ ਹੈ। ਕੰਪਨੀ ਮੀ ਮੈਕਸ 2 Special Edition ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ, ਜਿਸ 'ਚ 8 ਜੀ. ਬੀ. ਰੈਮ ਅਤੇ 128 ਜੀ. ਬੀ. ਇੰਟਰਨਲ ਮੈਮਰੀ ਉਪਲੱਬਧ ਹੋਵੇਗੀ, ਜਦਕਿ ਇਸ ਦੇ ਹੋਰ ਸਪੈਸੀਫਿਕੇਸ਼ਨ ਸਮਾਨ ਹੀ ਹੋਣਗੇ। ਇਸ ਸਮਾਰਟਫੋਨ 'ਚ 5.99 ਇੰਚ ਦੀ ਫੁੱਲ ਐੱਚ. ਡੀ+ ਡਿਸਪਲੇਅ ਦਿੱਤੀ ਗਈ ਹੈ। ਇਸ ਨਾਲ ਹੀ ਇਸ 'ਚ ਕਾਰਨਿੰਗ ਗਲਾਸ 4 ਪ੍ਰੋਟੈਕਸ਼ਨ ਵੀ ਦਿੱਤਾ ਗਿਆ ਹੈ। ਫੋਨ ਦੀ ਸਕਰੀਨ ਰੈਜ਼ੋਲਿਊਸ਼ਨ 1080x160 ਪਿਕਸਲ ਹੈ। ਇਸ ਸਾਲ ਲਾਂਚ ਹੋਏ ਕਈ ਦੂਜੇ ਫੋਨਜ਼ ਦੀ ਤਰ੍ਹਾਂ ਮੀ ਮੈਕਸ 2 'ਚ 18:9 ਸਕਰੀਨ ਅਸਪੈਕਟ ਰੇਸ਼ਿਓ ਅਤੇ 80 ਫੀਸਦੀ ਸਕਰੀਨ-ਟੂ-ਬਾਡੀ ਰੇਸ਼ਿਓ ਦਿੱਤਾ ਗਿਆ ਹੈ। ਇਹ ਸਮਾਰਟਫੋਨ 2.5 ਗੀਗਾਹਟਰਜ਼ ਕੁਆਲਕਾਮ ਸਨੈਪਡ੍ਰੈਗਨ 835 64 ਬਿਟ ਔਕਟਾ-ਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ।

xiaomi mi mix 2 ceramic white


Related News