ਇਨ੍ਹਾਂ 5 ਐਪਸ ਨਾਲ iPhone ਯੂਜ਼ਰਸ ਦੇ ਆਸਾਨ ਹੋਣਗੇ ਮੁਸ਼ਕਿਲ ਕੰਮ

05/30/2017 10:18:47 AM

ਜਲੰਧਰ- ਹਾਲ ਹੀ 'ਚ ਲਾਂਚ ਹੋ ਰਹੇ ਲਗਭਗ ਸਾਰੇ ਸਮਾਰਟਫੋਨਜ਼ ਸ਼ਾਨਦਾਰ ਕੈਮਰੇ ਨਾਲ ਪੇਸ਼ ਹੋ ਰਹੇ ਹਨ। ਯੂਜ਼ਰਸ ਦੀ ਡਿਮਾਂਡ ਨੂੰ ਦੇਖਦੇ ਹੋਏ ਮੋਬਾਇਲ ਕੰਪਨੀਆਂ ਸਮਾਰਟਫੋਨ ਦੇ ਕੈਮਰੇ 'ਤੇ ਖਾਸ ਫੋਕਸ ਕਰ ਰਹੀ ਹੈ। ਉਨ੍ਹਾਂ ਸਮਾਰਟਫੋਨਜ਼ ਦੇ ਕੈਮਰੇ ਤੋਂ ਲਈ ਗਈ ਫੋਟੋਜ਼ ਦਾ ਸਾਈਜ਼ ਵੀ ਕਾਫੀ ਵੱਡਾ ਹੁੰਦਾ ਹੈ। ਇਕ ਵਧੀਆ ਰੈਜ਼ੋਲਿਊਸ਼ਨ ਵਾਲੀ ਫੋਟੋ ਘੱਟ ਤੋਂ ਘੱਟ 3-4 MB ਦੀ ਹੁੰਦੀ ਹੈ ਪਰ ਇਸ ਦੇ ਚੱਲਦੇ ਹੀ ਸਮਾਰਟਫੋਨ ਦੇ ਸਟੋਰੇਜ 'ਤੇ ਅਸਰ ਪੈਂਦਾ ਹੈ ਅਤੇ ਫੋਨ ਦੀ ਸਟੋਰੇਜ ਜਲਦੀ ਫੁੱਲ ਹੋ ਜਾਂਦੀ ਹੈ। ਜਦੋਂ ਵੀ ਤੁਸੀਂ ਵਟਸਐਪ ਅਤੇ ਈ-ਮੇਲ ਦੇ ਰਾਹੀ ਫੋਟੋਜ਼ ਭੇਜ ਰਹੇ ਹੋ ਜਾਂ ਪ੍ਰਾਪਤ ਕਰ ਰਹੇ ਹੋ ਤਾਂ ਜੇਕਰ ਫੋਟੋਜ਼ ਅਤੇ ਵੀਡੀਓ ਦਾ ਸਾਈਜ਼ ਘੱਟ ਹੋਵੇਗਾ ਤਾਂ ਸਾਡੇ ਫੋਨ ਦੀ ਸਟੋਰੇਜ ਨਾਲ ਹੀ ਫੋਨ ਦੇ ਮੋਬਾਇਲ ਨੂੰ ਵੀ ਸੇਵ ਕੀਤਾ ਜਾ ਸਕਦਾ ਹੈ। ਕੁਝ ਅਜਿਹੇ iOS ਐਪਸ ਦੇ ਬਾਰੇ 'ਚ ਦੱਸਣ ਜਾ ਰਹੇ ਹਨ, ਜੋ ਕਿ ਸੋਸ਼ਲ ਪਲੇਟਫਾਰਮ 'ਤੇ ਅਪਲੋਡ ਕੀਤੇ ਜਾਣ ਜਾਂ ਦੂਜੇ ਨੂੰ ਭੇਜੇ ਜਾਣ ਤੋਂ ਪਹਿਲਾਂ ਅਤੇ ਵੀਡੀਓ ਦੇ ਸਾਈਜ਼ ਨੂੰ ਘੱਟ ਕਰਨ ਲਈ ਉਪਯੋਗ ਕੀਤੇ ਜਾ ਸਕਦੇ ਹਨ।
 

Reduce photo size -
ਇਹ ਫਰੀ ਐਪ ਹੈ, ਜਿਸ ਨੂੰ ਗੂਗਲ ਪਲੇ ਸਟੋਰ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਦੇ ਰਾਹੀ ਤਸਵੀਰਾਂ ਨੂੰ ਫੇਸਬੁੱਕ, ਟਵਿੱਟਰ ਅਤੇ ਮੇਲ 'ਚ ਭੇਜਣ ਤੋਂ ਪਹਿਲਾਂ ਰਿਸਾਈਜ਼ ਅਤੇ ਕ੍ਰੋਪ ਕੀਤਾ ਜਾ ਸਕਦਾ ਹੈ। ਇਸ ਲਈ ਯੂਜ਼ਰ ਨੂੰ ਇਮੇਲ 'ਚ ਫਆਈਲ ਅਟੈਚ 'ਚ ‘'Reduce Photo Size' ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਜਿਸ ਤੋਂ ਬਾਅਦ ਸਕਰੀਨ 'ਤੇ ਟੈਪ ਕਰ ਰੈਡਿਊਸ 'ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਯੂਜ਼ਰ ਆਪਣੇ ਮੁਤਾਬਕ ਫਆਈਲ ਦਾ ਸਾਈਜ਼ ਬਣਾ ਸਕਦੇ ਹਨ।
 

Image Compress -
ਇਸ ਐਪ ਦੀ ਮਦਦ ਨਾਲ ਯੂਜ਼ਰਸ ਆਪਣੇ ਮੁਤਾਬਕ ਕਿਸੇ ਵੀ ਫੋਟੋਜ਼ ਨੂੰ ਰਿਸਾਈਜ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਐਪ ਨਾਲ ਫੋਟੋ ਨੂੰ ਚੌੜਾਈ ਅਤੇ ਉਚਾਈ 'ਚ ਕਿਸੇ ਵੀ ਅਨੁਪਾਤ 'ਚ ਵੰਡ ਸਕਦੇ ਹਨ।’ਨਾਲ ਹੀ ਇਸ 'ਚ ਇਕੋ ਵਾਰੀ ਕਈ ਫੋਟੋਜ਼ ਨੂੰ ਰਿਸਾਈਜ਼ ਕਰ ਸਕਦੇ ਹੋ।
 

Photo Resizer -
YangYeon Cho ਟੁਲਸ ਦਾ ਫੋਟੋ ਰਿਸਾਈਜ਼ਰ ਤੁਹਾਨੂੰ ਆਸਾਨੀ ਨਾਲ ਫੋਟੋਜ਼ ਦੇ ਆਕਾਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ 'ਚ 8 ਪ੍ਰੀਡਿਫਾਈਨ ਸਾਈਜ਼ ਅਤੇ ਇਕ ਕਸਟਮ ਸਾਈਜ਼ ਮੋਡ ਮੌਜੂਦ ਹੈ। ਇਕ ਵਾਰ ਫੋਟੋ ਰਿਸਾਈਜ਼ ਹੋਣ ਤੋਂ ਬਾਅਦ ਆਪਣੇ ਆਪ ਕੈਮਰਾ ਰੋਲ 'ਚ ਸੇਵ ਹੋ ਜਾਂਦਾ ਹੈ।

Image Resize + Convertor -
ਇਹ ਐਪ ਯੂਜ਼ਰ ਨੂੰ ਆਸਾਨੀ ਨਾਲ ਉਨ੍ਹਾਂ ਦੀਆਂ ਤਸਵੀਰਾਂ ਨੂੰ ਰਿਸਾਈਜ਼ ਕਰਨ 'ਚ ਮਦਦ ਕਰਦੀ ਹੈ। ਇਸ ਦੇ ਰਾਹੀ ਤੁਸੀਂ ਘੱਟ M2 'ਚ ਫੋਟੋਜ਼ ਤੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਸਕਦੇ ਹਨ। ਇਸ ਐਪ ਤੋਂ ਫੋਟੋ ਨੂੰ ਐਡੀਟ ਕਰਨ 'ਤੇ ਉਸ ਦੀ ਕਵਾਲਿਟੀ ਖਰਾਬ ਨਹੀਂ ਹੁੰਦੀ। ਇਹ ਐਪ ਫੋਟੋ ਦੇ ਮੂਲ ਰੈਜ਼ੋਲਿਊਸ਼ਨ ਨੂੰ ਬਣਾਈ ਰੱਖਦੀ ਹੈ।
 

Kirihari-San -
ਇਸ ਐਪ ਨਾਲ ਐਡੀਟ ਦੀਆਂ ਤਸਵੀਰਾਂ ਦੀ ਕਵਾਲਿਟੀ ਅਤੇ ਰੈਜ਼ੋਲਿਊਸ਼ਨ 'ਤੇ ਕੋਈ ਅਸਰ ਨਹੀਂ ਪੈਂਦਾ ਹੈ। ਇਸ ਐਪ ਦੀ ਮਦਦ ਨਾਲ ਯੂਜ਼ਰਸ ਵੱਡੀਆਂ ਤਸਵੀਰਾਂ ਨੂੰ ਛੋਟੇ ਸਾਈਜ਼ 'ਚ ਬਣਾ ਸਕਦੇ ਹੋ। ਰਿਸਾਈਜ਼ ਕਰਨ ਨਾਲ ਹੀ ਇਸ 'ਚ ਤਸਵੀਰਾਂ ਦੇ ਫਾਰਮੇਟ ਨੂੰ ਵੀ ਬਦਲਿਆ ਜਾ ਸਕਦਾ ਹੈ। ਇਸ਼ ਨਾਲ ਹੀ ਤੁਸੀਂ ਰਿਸਾਈਜ਼ ਤਸਵੀਰ ਦੇ ਪ੍ਰੀਵਿਊ ਨੂੰ ਵੀ ਦੇਖ ਸਕਦੇ ਹੋ ਅਤੇ ਉਸ 'ਚ ਕਈ ਵਾਰ ਬਦਲਾਅ ਵੀ ਕਰ ਸਕਦੇ ਹੋ।


Related News