ਦੂਜੀ ਵਾਰ ਸੈਲ ਲਈ ਉਪਲੱਬਧ ਹੋਵੇਗਾ xiaomi redmi 4 ਸਮਾਰਟਫੋਨ, ਕੀਮਤ 6,999 ਰੁਪਏ

05/29/2017 10:58:17 PM

 ਨਵੀਂ ਦਿੱਲੀ—23 ਮਈ ਨੂੰ ਆਪਣੀ ਪਹਿਲੀ ਸੈਲ ਤੋਂ ਬਾਅਦ ਕੱਲ 30 ਮਈ ਨੂੰ ਇਕ ਵਾਰ ਫਿਰ ਤੋਂ ਇਹ ਸਮਾਰਟਫੋਨ Xiaomi Redmi4 ਸੈਲ ਦੇ Amazon india ''ਤੇ ਉਪਲੱਬਧ ਹੋਣ ਵਾਲਾ ਹੈ। ਇਸ ਸਮਾਰਟਫੋਨ ਦੀ ਭਾਰਤੀ ਬਾਜ਼ਾਰ ''ਚ 6,999 ਰੁਪਏ ਦੀ ਕੀਮਤ ਹੈ। ਇਸ ਨੂੰ ਕੱਲ ਸੈਲ ਲਈ ਦੂਜੀ ਵਾਰ ਉਪਲੱਬਧ ਕਰਵਾਇਆ ਜਾਵੇਗਾ।
ਫੋਨ ਦੀ ਖਰੀਦਦਾਰੀ ''ਤੇ Goibibo ''ਤੇ 5,000 ਰੁਪਏ ਦਾ ਡਿਸਕਾਊਂਟ ਕੂਪਨ ਅਤੇ ਵੋਡਾਫੋਨ ''ਤੇ 5 ਮਹੀਨੇ ਲਈ 45 GB ਡਾਟਾ ਫ੍ਰੀ ਮਿਲੇਗਾ। Redmi4 ਦੇ ਤਿੰਨੋਂ ਫੋਨ ਕਵਾਲਕੋਮ ਸਨੈਪਡਰੈਗਨ 435 Octa-core ਪ੍ਰੋਸੇਸਰ ''ਤੇ ਆਧਾਰਿਤ ਹਨ। ਫੋਨ ''ਚ 2GB ਰੈਮ ਅਤੇ 16GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਦੀ ਕੀਮਤ 6,999 ਹੈ। ਇਨ੍ਹਾਂ ਫੋਨ ਦੇ ਤਿੰਨਾਂ ਵੈਰੀਅੰਟ ''ਚ Rear Mounted ਫਿੰਗਪਿੰ੍ਰਟ ਸੈਂਸਰ ਮੌਜੂਦ ਹੈ। Unibody ਡਿਜ਼ਾਈਨ ਅਤੇ ਕਵਰਡ ਐਜ ਦੇ ਨਾਲ ਆਉਣ ਵਾਲੇ ਇਸ ਫੋਨ ਦੀ ਡਿਸਪਲੇ ''ਚ 2.5 ਡੀ ਕਵਰਡ ਗਲਾਸ ਦੀ ਵਰਤੋਂ ਕੀਤੀ ਗਈ ਹੈ। ਤੁਹਾਨੂੰ ਕੱਲ ਹੋਣ ਵਾਲੀ ਸੈਲ ''ਚ ਇਹ ਤਿੰਨੋਂ ਹੀ ਫੋਨ ਖਰੀਦਣ ਨੂੰ ਮਿਲਣਗੇ।
ਫੋਨ ਦੇ ਸਪੇਸਿਫਿਕੇਸ਼ਨਸ਼ ਦੀ ਗੱਲ ਕਰੀਏ ਤਾਂ Redmi 4 ''ਚ 5 ਇੰਚ hd ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫੋਨ ''ਚ 1.4 Ghz ਕਵਾਲਕੋਮ ਸਨੈਪਡਰੈਗਨ 435 OSE ਹੈ। ਇਸ ਦੇ ਇਲਾਵਾ ਫੋਨ ''ਚ 2GB/3GB/4GB ਰੈਮ ਅਤੇ 16GB/32GB/64GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ''ਚ LED ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ ''ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਫੋਨ ''ਚ 4,100 mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਨੂੰ ਇਕ ਵਾਰ ਚਾਰਜ ਕਰਨ ਤੋਂ ਬਾਅਦ ਇਹ 18 ਦਿਨ ਸਟੈਂਡ ਬਾਏ ਟਾਈਮ ਦਵੇਗੀ। ਨਾਲ ਹੀ ਦੋ ਦਿਨ ਤੱਕ ਇਸ ਦੀ ਬੈਟਰੀ ਚੱਲੇਗੀ।


Related News