Moto E4 ਦੀ ਕੀਮਤ ਅਤੇ Specifications ਫਿਰ ਹੋਈਆਂ ਲੀਕ, 17 ਜੁਲਾਈ ਨੂੰ ਹੋ ਸਕਦਾ ਹੈ ਲਾਂਚ

05/30/2017 2:14:26 AM

ਜਲੰਧਰ—Lenovo ਦੇ Moto ਈ4 ਅਤੇ ਮੋਟੋ ਈ4 ਪਲੱਸ ਦੇ ਹੈੱਡਸੈੱਟ ਬਾਰੇ ਕਈ ਵਾਰ ਜਾਣਕਾਰੀਆਂ ਲੀਕ ਹੋਈਆਂ ਹਨ। ਇਸ ''ਚ ਹੈੱਡਸੈੱਟ ਦੀ ਕੀਮਤ ਅਤੇ ਲਾਂਚ ਤਾਰੀਕ ਦੇ ਸਬੰਧ ''ਚ ਵੀ ਪਤਾ ਚੱਲਿਆ ਹੈ। Moto ਈ4 ਨੂੰ 17 ਜੁਲਾਈ ਨੂੰ ਲਾਂਚ ਕੀਤੇ ਜਾਣ ਦੀ ਉਮੀਦ ਹੈ। ਇਸ ਦੀ ਕੀਮਤ 249.99 Canadian ਡਾਲਰ( ਕਰੀਬ 12,000 ਰੁਪਏ) ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਫੋਨ Andriod 7.1.1 ਨੂਗਾ ''ਤੇ ਚੱਲੇਗਾ। ਇਸ ''ਚ 5 HD (720*1280 ਪਿਕਸਲ) ਆਈ.ਪੀ.ਐੱਸ LCD ਡਿਸਪਲੇ ਹੈ। ਸਕਰੀਨ ਦੀ ਪਿਕਸਲ ਡੇਨਸਿਟੀ 294 ਮੈਗਾਪਿਕਸਲ ਪ੍ਰਤੀ ਇੰਚ ਹੈ। ਇਸ ''ਤੇ Gorning Gorilla Glass 3 ਦੀ ਪ੍ਰੋਟੇਕਸ਼ਨ ਮੌਜੂਦ ਹੈ। ਹੈੱਡਸੈੱਟ ''ਚ 1.25 Ghz ਅਤੇ GBਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ 16 GB ਹੈ, ਜਿਸ ਨੂੰ Microsd ਕਾਰਡ ਜਰੀਏ 128 GB ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ''ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਅਤੇ ਸੈਲਫੀ ਲਈ ਇਸ ''ਚ 5 ਮੈਗਾਪਿਕਸਲ ਦਾ ਸੈਂਸਰ ਹੋਵੇਗਾ। ਬੈਟਰੀ 2800 mAh ਦੀ ਹੋਵੇਗੀ। 
ਪੁਰਾਣੀ ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਟੋ ਈ4 ਦੇ Unlocked ਵਰਜ਼ਨ ਦੀ ਕੀਮਤ ਕਰੀਬ 1500 Euro (ਕਰੀਬ 10,500 ਰੁਪਏ) ਹੋਵੇਗੀ। ਉੱਥੇ ਮੋਟੋ ਈ4 ਪਲੱਸ ਦੇ ਦੋ ਵੈਰੀਅੰਟ ਹੋਣਗੇ ਜਿਨ੍ਹਾਂ ਦੀ ਕੀਮਤ  190 Euro (ਕਰੀਬ 13,300) ਤੋਂ ਸ਼ੁਰੂ ਹੋਵੇਗੀ। ਇਸ ''ਚ 3 GB ਰੈਮ ਦਿੱਤੀ ਗਈ ਹੈ। ਮੋਟੋ ਈ4 ਪਲੱਸ ''ਚ 5.5 ਇੰਚ ਦਾ hd (720*1280 ਪਿਕਸਲ) ਡਿਸਪਲੇ ਹੋਣ ਦੀ ਜਾਣਕਾਰੀ ਮਿਲੀ ਹੈ। ਰਿਅਰ ਹਿੱਸੇ ''ਤੇ 13 ਮੈਗਾਪਿਕਸਲ ਦਾ ਸੈਂਸਰ ਹੋਵੇਗਾ। ਮੋਟੋ ਈ4 ਪਲੱਸ ''ਚ 5,000 mAh  ਦੀ ਬੈਟਰੀ ਹੋਵੇਗੀ।
ਟਿਪਸਟਰ ਇਵਾਨ ਬਲਾਸ ਨੇ ਪੁਰਾਣੇ ਖੁਲਾਸੇ ਮੁਤਾਬਕ, ਮੋਟੋ ਈ4 ਪਲੱਸ ਵਾਸਤਵਿਕ ਤੌਰ ''ਤੇ ਮੋਟੋ ਈ4 ਦਾ ਸਿਰਫ ਵੱਡਾ ਵੈਰੀਅੰਟ ਹੀ ਨਹੀਂ ਹੈ। ਇਸ ਦੇ ਡਿਜ਼ਾਈਨ ''ਚ ਵੀ ਵੱਡੇ ਬਦਲਾਅ ਕੀਤੇ ਗਏ ਹਨ। ਇਸ ''ਚ ਫਰੰਟ ਪੈਨਲ ''ਤੇ ਹੋਮ ਬਟਨ ''ਚ ਫਿੰਰਪ੍ਰਿੰਟ ਸੈਂਸਰ ਇੰਟਿਗਰੇਟੇਡ ਹੋਵੇਗਾ। ਮੋਟੋ ਈ4 ''ਚ ਕੋਈ ਫਰੰਟ ਬਟਨ ਹੋਵੇਗਾ ਹੀ ਨਹੀਂ। ਫਰੰਟ ਕੈਮਰੇ ਦੀ ਜਗ੍ਹÎਾਂ ਵੀ ਇਕ-ਦੂਜੇ ਤੋਂ ਕਾਫੀ ਅਲਗ ਹੋਵੇਗੀ। ਮੋਟੋ ਈ4 ਪਲੱਸ ਦਾ ਬੇਜ਼ਲ ਵੀ ਮੋਟੋ ਈ4 ਦੀ ਤੁਲਨਾ ''ਚ ਬਿਹਦ ਹੀ ਪਤਲਾ ਹੋਵੇਗਾ।


Related News