Moto ਦੇ ਆਉਣ ਵਾਲੇ ਇਨ੍ਹਾਂ ਸਮਾਰਟਫੋਨਜ਼ ਦੀ ਜਾਣਕਾਰੀ ਹੋਈ ਲੀਕ

01/17/2018 12:28:52 PM

ਜਲੰਧਰ-ਹਾਲ 'ਚ ਲੇਨੋਵੋ ਦੀ ਮਲਕੀਅਤ ਕੰਪਨੀ ਮੋਟੋਰੋਲਾ ਨੇ ਆਉਣ ਵਾਲੇ ਸਮਾਰਟਫੋਨ ਮੋਟੋ E5 ਦੀ ਲੀਕ ਤਸਵੀਕ ਬਾਰੇ ਜਾਣਕਾਰੀ ਦਿੱਤੀ ਸੀ, ਪਰ ਹੁਣ ਮੋਟੋਰੋਲਾ ਨੇ ਆਪਣੇ ਆਉਣ ਵਾਲੇ 6 ਸਮਾਰਟਫੋਨਜ਼ ਬਾਰੇ 'ਚ Droid Life ਦੁਆਰਾ ਜਾਣਕਾਰੀ ਦਿੱਤੀ ਹੈ। Moto G6, Moto G6 Plus, Moto G6 Play, Moto X5, Moto Z3 ਅਤੇ Moto Z3 Play ਦੀ ਤਸਵੀਰਾਂ ਲੀਕ ਹੋਈਆ ਹਨ। ਇਹ ਸਾਰੇ ਫੋਨਜ਼ ਟ੍ਰੇਂਡ ਨੂੰ ਫਾਲੋ ਕਰਦੇ ਹੋਏ ਸਕਰੀਨ ਟੂ ਬਾਡੀ ਰੇਸ਼ੀਓ 18:9 ਡਿਸਪਲੇਅ ਨਾਲ ਆਵੇਗਾ।

ਇਸ ਤੋਂ ਇਲਾਵਾ ਹੋਰ ਲੀਕਸਟਰ ਈਵਾਨ ਬਲਾਸ ਨੇ ਟਵਿੱਟਰ ਕਰ ਕੇ ਮੋਟੋਰੋਲਾ ਦੇ G ਸੀਰੀਜ਼ ਮਾਡਲ (G6,G6 Plus,G6 Play) ਬਾਰੇ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਹੈ।
ਮੋਟੋ X5 ਸਮਾਰਟਫੋਨ ਬਾਕੀ ਦੇ ਸਾਰੇ ਮਾਡਲਾਂ ਨਾਲੋਂ ਵੱਖਰਾ ਹੈ। ਇਸ 'ਚ ਆਈਫੋਨ X ਵਰਗਾ ਹੀ ਨੋਚ ਅਤੇ ਵਾਈਟ ਸਾਫਟਵੇਅਰ ਬਟਨ ਸਕਰੀਨ ਦੇ ਬਾਟਮ 'ਤੇ ਹੋ ਸਕਦੇ ਹਨ। ਇਸ ਦਾ ਮਤਲਬ ਹੈ ਕਿ ਫ੍ਰੰਟ 'ਤੇ ਫਿੰਗਰਪ੍ਰਿੰਟ ਸੈਂਸਰ ਨਹੀਂ ਹੋਵੇਗਾ। ਉਮੀਦ ਕੀਤੀ ਜਾ ਸਕਦੀ ਹੈ ਕਿ X5 ਨੂੰ ਇਨ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ X5 ਸਮਾਰਟਫੋਨ 'ਚ 5.9 ਇੰਚ 18:9 ਡਿਸਪਲੇਅ ਦਿੱਤਾ ਜਾ ਸਕਦਾ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ (2160X1080 ਪਿਕਸਲ) ਹੋਵੇਗਾ। ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਨੋਚ ਐਂਡਰਾਇਡ ਨੋਟੀਫਿਕੇਸ਼ਨ 'ਚ ਕਿਵੇ ਕੰਮ ਕਰੇਗਾ। ਫੋਨ 'ਚ 4 ਕੈਮਰੇ ਹੋਣਗੇ। ਅੰਤ 'ਚ ਮੋਟੋਰੋਲਾ ਦਾ ਬ੍ਰਾਂਡਿੰਗ ਨੂੰ ਫ੍ਰੰਟ 'ਚ ਰੱਖਿਆ ਜਾਵੇਗਾ ਜਿਵੇਂ ਕਿ ਹੁਣ ਤੱਕ ਅਸੀ ਦੇਖਦੇ ਆਏ ਹਾਂ।

G6 ਸੀਰੀਜ਼ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਬੈਕ 'ਚ 3D ਗਲਾਸ ਹੋਵੇਗਾ। ਇਸ ਤੋਂ ਇਲਾਵਾ G6 ਨੂੰ ਸਨੈਪਡ੍ਰੈਗਨ 450 ਚਿਪਸੈੱਟ ਨਾਲ ਸ਼ਿਪ ਕੀਤਾ ਜਾਵੇਗਾ। ਡਿਵਾਇਸ 'ਚ 5.7 ਇੰਚ 18:9 ਅਸਪੈਕਟ ਰੇਸ਼ੀਓ, 2160X1080 ਟੱਚਸਕਰੀਨ ਹੋਵੇਗੀ। ਇਹ 3 ਜੀ. ਬੀ. ਅਤੇ 4 ਜੀ. ਬੀ. ਰੈਮ ਨਾਲ 32 ਜੀ. ਬੀ. ਅਤੇ 64 ਜੀ. ਬੀ. ਸਟੋਰੇਜ ਆਪਸ਼ਨ 'ਚ ਆ ਸਕਦਾ ਹੈ। ਫੋਨ 'ਚ ਮੌਜੂਦ ਡਿਊਲ ਰਿਅਰ ਕੈਮਰੇ 'ਚ 12 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਸੈਂਸਰ ਦਾ ਕੋਮੀਨੇਸ਼ਨ ਹੋਵੇਗਾ। ਸੈਲਫੀ ਲਈ 16 ਮੈਗਾਪਿਕਸਲ ਦਾ ਕੈਮਰਾ ਹੋਵੇਗਾ।

Moto G6 Plus ਸਮਾਰਟਫੋਨ ਦੀ ਗੱਲ ਕਰੀਏ ਤਾਂ ਇਸ 'ਚ 5.93 ਇੰਚ ਦਾ ਡਿਸਪਲੇਅ , 6 ਜੀ. ਬੀ. ਰੈਮ ਅਤੇ ਸਨੈਪਡਰੈਗਨ 630 ਐੱਸ. ਓ. ਸੀ. ਹੋਵੇਗਾ। ਇਸ ਤੋਂ ਇਲਾਵਾ G6 ਸਮਾਰਟਫੋਨ 'ਚ 3,000 ਐੱਮ. ਏ. ਐੱਚ. ਦੀ ਬੈਟਰੀ ਅਤੇ G6 ਪਲੱਸ ਸਮਾਰਟਫੋਨ 'ਚ 3200 ਐੱਮ. ਏ. ਐੱਚ. ਦੀ ਬੈਟਰੀ ਹੋਵੇਗੀ। ਦੂਜੇ ਪਾਸੇ ਮੋਟੋ G6 ਪਲੇਅ ਸਮਾਰਟਫੋਨ 'ਚ 4,000 ਐੱਮ. ਏ. ਐੱਚ. ਦੀ ਬੈਟਰੀ ਹੋਵੇਗੀ। G6 ਪਲੇਅ ਦੀ ਸਕਰੀਨ ਦਾ ਸਾਈਜ਼ 5.7 ਇੰਚ ਹੋਵੇਗਾ।

Moto G6 ਸਮਾਰਟਫੋਨ ਨੂੰ ਬਲੈਕ, ਸਿਲਵਰ ਅਤੇ ਰੋਜ਼ ਗੋਲਡ ਆਪਸ਼ਨਜ਼ 'ਚ ਆ ਸਕਦੇ ਹਨ। G6 ਪਲੱਸ ਸਮਾਰਟਫੋਨ ਡੀਪ ਇੰਡੀਗੋ , Nimbus ਅਤੇ ਡਾਰਕ ਲੇਕ ਕਲਰ ਆਪਸ਼ਨਜ਼ 'ਚ ਪੇਸ਼ ਹੋ ਸਕਦਾ ਹੈ। G6 ਪਲੇਅ ਸਮਾਰਟਫੋਨ ਨੂੰ dark charcoal, gold ਅਤੇ ਡੀਪ ਬਲੂ ਕਲਰ ਆਪਸ਼ਨਜ਼ 'ਚ ਪੇਸ਼ ਕੀਤਾ ਜਾ ਸਕਦਾ ਹੈ। ਕੀਮਤ ਦੀ ਗੱਲ ਕਰੀਏ ਤਾਂ G6 ਸਮਾਰਟਫੋਨ ਨੂੰ ਯੂ. ਐੱਸ. 'ਚ ਲਗਭਗ 240 ਡਾਲਰ ਅਤੇ G6 ਪਲੱਸ ਸਮਾਰਟਫੋਨ 330 ਡਾਲਰ 'ਚ ਪੇਸ਼ ਕੀਤਾ ਜਾਵੇਗਾ।


Related News