ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਦੀ ਲਾਂਚ, ਪ੍ਰੀ-ਆਰਡਰ ਅਤੇ ਰੀਲੀਜ਼ ਡੇਟ ਦਾ ਹੋਇਆ ਖੁਲਾਸਾ

01/17/2018 11:32:45 AM

ਜਲੰਧਰ-ਸਾਊਥ ਕੋਰੀਆ ਦੀ ਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੇ ਫਲੈਗਸ਼ਿਪ ਸਮਾਰਟਫੋਨ ਗੈਲੇਕਸੀ S9 ਨੂੰ ਫਰਵਰੀ 'ਚ ਮੋਬਾਇਲ ਵਰਲਡ ਕਾਂਗਰਸ (MWC) 2018 'ਚ ਲਾਂਚ ਕਰਨ ਲਈ ਹੈ। ਗੈਲੇਕਸੀ S9 ਸਮਾਰਟਫੋਨ ਬਾਰੇ 'ਚ ਆਏ ਦਿਨ ਲੀਕ ਅਤੇ ਜਾਣਕਾਰੀਆਂ ਸਾਹਮਣੇ ਆ ਰਹੀਂ ਹੈ। ਹੁਣ ਇਨ੍ਹਾਂ ਫੋਨ ਦੇ ਲਾਂਚ, ਪ੍ਰੀ-ਆਰਡਰ ਅਤੇ ਸ਼ਿਪਮੈਂਟ ਡੇਟ ਬਾਰੇ 'ਚ ਜਾਣਕਾਰੀ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਦੀ ਅਗਲੀ ਫਲੈਗਸ਼ਿਪ ਸੀਰੀਜ਼ ਨੂੰ ਦੋ ਵੇਰੀਐਂਟਸ 'ਚ ਪੇਸ਼ ਕੀਤਾ ਜਾਵੇਗਾ, ਜੋ ਕਿ ਗੈਲੇਕਸੀ S9 ਅਤੇ ਗੈਲੇਕਸੀ S9 ਪਲੱਸ ਹੋ ਸਕਦੇ ਹਨ।

ਟਿਪਸਟਰ Evan Blass ਨੇ ਟਵੀਟ ਕਰ ਕੇ ਅਪਕਮਿੰਗ ਫਲੈਗਸ਼ਿਪ ਸਮਾਰਟਫੋਨ ਗੈਲੇਕਸੀ S9 ਅਤੇ ਗੈਲੇਕਸੀ S9 ਪਲੱਸ ਸਮਾਰਟਫੋਨਜ਼ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ। ਈਵਾਨ ਬਲਾਸ ਨੇ ਟਵੀਟ ਕਰ ਕੇ ਇਨ੍ਹਾਂ ਦੋਵਾਂ ਸਮਾਰਟਫੋਨ ਦੇ ‘go-to-market schedule for Galaxy S9 and S9+’ਦੀ ਡੀਟੇਲ ਦਿੱਤੀ ਹੈ।

ਹਾਲ ਹੀ 'ਚ ਰਿਪੋਰਟ ਅਨੁਸਾਰ ਸੈਮਸੰਗ ਦੇ ਮੋਬਾਇਲ ਬਿਜ਼ਨੈੱਸ ਪ੍ਰੈਜ਼ੀਡੈਂਟ DJ Koh ਨੇ ਲਾਂਸ ਵੇਗਾਸ 'ਚ ਚੱਲ ਰਹੇ ਈਵੈਂਟ CES 2018 'ਚ ਗੈਲੇਕਸੀ S9 ਦੇ ਲਾਂਚ ਨਾਲ ਜੁੜਿਆ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਗੈਲੇਕਸੀ S9 ਸੀਰੀਜ਼ ਦੇ ਡਿਵਾਇਸ ਦਾ ਐਲਾਨ ਫਰਵਰੀ 'ਚ ਆਯੋਜਿਤ ਹੋਣ ਵਾਲੇ ਟ੍ਰੇਂਡ ਸ਼ੋਅ 'ਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ZDNet ਰਿਪੋਰਟ ਅਨੁਸਾਰ ਗੈਲੇਕਸੀ S9 ਸੀਰੀਜ਼ ਦੇ ਸੇਲ ਡੇਟ ਦੀ ਜਾਣਕਾਰੀ ਈਵੈਂਟ ਦੌਰਾਨ ਹੀ ਦਿੱਤੀ ਗਈ ਹੈ।

Evan Blass ਦੇ ਟਵੀਟ ਅਨੁਸਾਰ ਸੈਮਸੰਗ ਆਪਣੇ ਗੈਲੇਕਸੀ S9 ਅਤੇ ਗੈਲੇਕਸੀ S9 ਪਲੱਸ ਨੂੰ ਫਲੈਗਸ਼ਿਪ ਸਮਾਰਟਫੋਨਜ਼ 26 ਫਰਵਰੀ ਨੂੰ ਲਾਂਚ ਕਰੇਗੀ, ਪਰ ਇਹ ਸਮਾਰਟਫੋਨਜ਼ 3 ਮਾਰਚ ਨੂੰ ਪ੍ਰੀ-ਆਰਡਰ ਲਈ ਉਪਲੱਬਧ ਹੋਣਗੇ। ਇਸ ਦੇ ਨਾਲ ਇਨ੍ਹਾਂ ਫੋਨਜ਼ ਦੀ ਸ਼ਿਪਮੈਂਟ 16 ਮਾਰਚ ਨੂੰ ਸ਼ੁਰੂ ਹੋਵੇਗੀ। ਬਲਾਸ ਨੇ ''C ਲੈਵਲ ਐਗਜ਼ਿਵਕਿਊਟਿਵ ਜੋ ਕਿ ਕੇਸਮੇਕਰ '' ਹੈ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਸਾਊਥ ਕੋਰੀਆ ਨਿਊਜ਼ ਆਉਟਲੇਟ The Bell ਅਨੁਸਾਰ ਸੈਮਸੰਗ ਆਪਣੇ ਅਪਕਮਿੰਗ ਸਮਾਰਟਫੋਨ ਗੈਲੇਕਸੀ S9 ਲਈ 26 ਫਰਵਰੀ ਨੂੰ ਲਾਂਚ ਈਵੈਂਟ ਦਾ ਆਯੋਜਨ ਕਰ ਰਿਹਾ ਹੈ। ਇਸ ਦੇ ਨਾਲ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਮਾਰਚ 'ਚ ਲਾਂਚ ਹੋਏ ਗੈਲੇਕਸੀ S8 ਦੇ ਉੱਲਟ ਹੋਵੇਗਾ।

ਹਾਲ ਹੀ 'ਚ ਬ੍ਰਾਜੀਲ ਦੇ ਨੈਸ਼ਨਲ ਟੈਲੀਕਮਿਊਨੀਕੇਸ਼ਨ ਏਜੰਸੀ (ANATEL) ਨੇ ਸੈਮਸੰਗ ਗੈਲੇਕਸੀ S9 ਅਤੇ ਗੈਲੇਕਸੀ S9 ਪਲੱਸ ਸਮਾਰਟਫੋਨ ਲਈ ਆਪਣਾ ਸਰਟੀਫਿਕੇਸ਼ਨ ਪਬਲਿਸ਼ ਕੀਤਾ ਹੈ। ਡਾਕੂਮੈਂਟ 'ਚ ਕੁਝ legalese ਹੈ। ਸੈਮਸੰਗ ਗੈਲੇਕਸੀ ਐੱਸ 9 'ਚ ਕਵਾਡ-ਕੋਰ ਐੱਚ. ਡੀ. ਰੈਜ਼ੋਲਿਊਸ਼ਨ ਨਾਲ 5.8 ਇੰਚ ਦਾ ਸੁਪਰ ਅਮੋਲਡ ਡਿਸਪਲੇਅ ਹੋਵੇਗਾ, ਪਰ ਗੈਲੇਕਸੀ S9 ਪਲੱਸ ਸਮਾਰਟਫੋਨ 'ਚ 6.2 ਇੰਚ ਡਿਸਪਲੇਅ ਹੋਵੇਗਾ। ਦੋਵੇ ਹੀ ਫੋਨ ਇੰਫਿਨਟੀ ਡਿਸਪਲੇਅ ਹੋਵੇਗਾ। ਪਿਛਲੇ ਦਿਨਾਂ ਸਾਹਮਣੇ ਆਈ ਗੈਲੇਕਸੀ S9 ਅਤੇ S9 ਪਲੱਸ ਸਮਾਰਟਫੋਨ ਦੀ ਲਾਈਵ ਇਮੇਜ 'ਚ ਦੋਵਾਂ ਡਿਵਾਇਸਾਂ ਦੇ ਗਲਾਸ ਸੈਂਡਵਿਚ ਡਿਜ਼ਾਇਨ ਦੀ ਵੀ ਪੁਸ਼ਟੀ ਹੋ ਗਈ ਸੀ।


Related News